Homeਦੇਸ਼ਚੰਡੀਗੜ੍ਹ–ਪੰਚਕੂਲਾ ਰੇਲਵੇ ਸਟੇਸ਼ਨ ‘ਤੇ ਵੱਡੀ ਲਾਪਰਵਾਹੀ, ਲੋਕੋ ਪਾਇਲਟ ਵਿਰੁੱਧ ਕਤਲ ਦੀ ਕੋਸ਼ਿਸ਼...

ਚੰਡੀਗੜ੍ਹ–ਪੰਚਕੂਲਾ ਰੇਲਵੇ ਸਟੇਸ਼ਨ ‘ਤੇ ਵੱਡੀ ਲਾਪਰਵਾਹੀ, ਲੋਕੋ ਪਾਇਲਟ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ

ਚੰਡੀਗੜ੍ਹ : 4 ਜਨਵਰੀ (ਗੁਰਪ੍ਰੀਤ ਸਿੰਘ) :ਪੰਚਕੂਲਾ ਰੇਲਵੇ ਸਟੇਸ਼ਨ ‘ਤੇ ਟ੍ਰੇਨ ਦੀ ਅਚਾਨਕ ਰਵਾਨਗੀ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਟ੍ਰੇਨ ਚਲਾ ਦਿੱਤੇ ਜਾਣ ਕਾਰਨ ਕਈ ਯਾਤਰੀ ਟ੍ਰੇਨ ਵਿੱਚ ਚੜ੍ਹਦੇ ਸਮੇਂ ਸੰਤੁਲਨ ਗੁਆ ਬੈਠੇ ਅਤੇ ਹੇਠਾਂ ਡਿੱਗ ਪਏ।

ਘਟਨਾ ਦੌਰਾਨ ਇੱਕ ਯਾਤਰੀ ਪਲੇਟਫਾਰਮ ਅਤੇ ਟ੍ਰੇਨ ਦੇ ਵਿਚਕਾਰ ਫਸ ਗਿਆ, ਜਿਸਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਬਾਹਰ ਕੱਢਿਆ। ਖੁਸ਼ਕਿਸਮਤੀ ਨਾਲ ਉਸਨੂੰ ਗੰਭੀਰ ਸੱਟਾਂ ਨਹੀਂ ਆਈਆਂ। ਇਸੇ ਦੌਰਾਨ ਇੱਕ ਹੋਰ ਵਿਅਕਤੀ ਵੀ ਟ੍ਰੇਨ ਤੋਂ ਡਿੱਗ ਪਿਆ, ਜਿਸਨੂੰ ਬਚਾਉਣ ਲਈ ਉਸ ਦੀ ਧੀ ਨੇ ਵੀ ਟ੍ਰੇਨ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਉਸ ਦੀ ਲੱਤ ‘ਤੇ ਸੱਟ ਲੱਗੀ।

ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਵਿੱਚ ਟ੍ਰੇਨ ਵਿੱਚ ਮੌਜੂਦ ਟੀਟੀਈ (ਟੀਈਟੀ) ਵੀ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਟੈਬਲੇਟ ਵੀ ਟੁੱਟ ਗਈ। ਇਸ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਅਚਾਨਕ ਟ੍ਰੇਨ ਦੇ ਚੱਲਣ ਨਾਲ ਯਾਤਰੀਆਂ ਨੂੰ ਡਿੱਗਦੇ ਹੋਏ ਸਾਫ਼ ਵੇਖਿਆ ਜਾ ਸਕਦਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੀਆਰਪੀ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਕਾਲਕਾ–ਦਿੱਲੀ ਸ਼ਤਾਬਦੀ ਐਕਸਪ੍ਰੈਸ (ਟ੍ਰੇਨ ਨੰਬਰ 12006) ਦੇ ਲੋਕੋ ਪਾਇਲਟ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਲੋਕੋ ਪਾਇਲਟ ਨੇ ਬਿਨਾਂ ਕਿਸੇ ਐਲਾਨ ਜਾਂ ਇਜਾਜ਼ਤ ਦੇ ਟ੍ਰੇਨ ਨੂੰ ਸਮੇਂ ਤੋਂ ਪਹਿਲਾਂ ਚਲਾ ਦਿੱਤਾ।

ਜੀਆਰਪੀ ਨੇ ਕਿਹਾ ਹੈ ਕਿ ਸਾਹਮਣੇ ਆਈ ਵੀਡੀਓ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments