Homeਪਟਿਆਲਾ ਅਪਡੇਟਐਮ.ਟੀ.ਪੀ. ਨੀਰਜ ਭੱਟੀ ਅਤੇ ਏ.ਟੀ.ਪੀ. ਕਮਲਪ੍ਰੀਤ ਸਿੰਘ ਸਮੇਤ ਬਿਲਡਿੰਗ ਸ਼ਾਖਾ ਦੀ ਟੀਮ...

ਐਮ.ਟੀ.ਪੀ. ਨੀਰਜ ਭੱਟੀ ਅਤੇ ਏ.ਟੀ.ਪੀ. ਕਮਲਪ੍ਰੀਤ ਸਿੰਘ ਸਮੇਤ ਬਿਲਡਿੰਗ ਸ਼ਾਖਾ ਦੀ ਟੀਮ ਨੇ ਮੌਕੇ ‘ਤੇ ਕੀਤੇ ਫ਼ੈਸਲੇ

ਪਟਿਆਲਾ, 5 ਜੂਨ (ਦੀਪਕ ਦੱਤਾ):ਸ਼ਹਿਰ ਵਾਸੀਆਂ ਨੂੰ ਬਿਹਤਰ, ਪਾਰਦਰਸ਼ੀ ਅਤੇ ਤੇਜ਼ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਗਰ ਨਿਗਮ ਪਟਿਆਲਾ ਵੱਲੋਂ ਇੱਕ ਬੇਹੱਦ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਮਾਨਯੋਗ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਡਾ. ਅੰਬੇਦਕਰ ਹਾਲ ਵਿਖੇ ਪਲਾਟਾਂ ਦੀਆਂ ਐਨ.ਓ.ਸੀ. ਅਤੇ ਰਿਹਾਇਸ਼ੀ ਨਕਸ਼ੇ ਪਾਸ ਕਰਨ ਸਬੰਧੀ ਇੱਕ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮੰਤਵ ਲੋਕਾਂ ਨੂੰ ਦਫ਼ਤਰੀ ਪ੍ਰਕਿਰਿਆ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਦੇਣਾ ਅਤੇ ਲੰਬਿਤ ਪਏ ਮਾਮਲਿਆਂ ਦਾ ਮੌਕੇ ‘ਤੇ ਨਿਪਟਾਰਾ ਕਰਨਾ ਸੀ।
32 ਫਾਈਲਾਂ ਦਾ ਮੌਕੇ ‘ਤੇ ਹੀ ਹੋਇਆ ਨਿਪਟਾਰਾ
ਕੈਂਪ ਦੌਰਾਨ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਅਤੇ ਤਕਨੀਕੀ ਸਟਾਫ਼ ਨੇ ਲੋਕਾਂ ਵੱਲੋਂ ਲਗਾਈਆਂ ਗਈਆਂ ਅਰਜ਼ੀਆਂ ਦੀ ਮੌਕੇ ’ਤੇ ਹੀ ਬਾਰੀਕੀ ਨਾਲ ਜਾਂਚ ਕੀਤੀ। ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਕੁੱਲ 32 ਫਾਈਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਕੇ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਵਿੱਚ ਪਲਾਟਾਂ ਦੀਆਂ ਐਨ.ਓ.ਸੀ. ਅਤੇ ਰਿਹਾਇਸ਼ੀ ਮਕਾਨਾਂ ਦੇ ਨਕਸ਼ੇ ਸ਼ਾਮਲ ਸਨ। ਨਿਗਮ ਦੀ ਇਸ ਤੁਰੰਤ ਕਾਰਵਾਈ ਨਾਲ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੀ, ਉੱਥੇ ਹੀ ਉਨ੍ਹਾਂ ਦੇ ਸਮੇਂ ਅਤੇ ਖਰਚੇ ਦੀ ਵੀ ਭਾਰੀ ਬਚਤ ਹੋਈ।
ਹੁਣ ਹਰ ਸ਼ੁੱਕਰਵਾਰ ਲੱਗੇਗਾ ਕੈਂਪ
ਨਗਰ ਨਿਗਮ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਹ ਸੁਵਿਧਾ ਕੈਂਪ ਸਿਰਫ਼ ਅੱਜ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗਾ। ਪ੍ਰਸ਼ਾਸਨ ਵੱਲੋਂ ਬਣਾਈ ਗਈ ਨਵੀਂ ਯੋਜਨਾ ਤਹਿਤ ਹੁਣ ਹਰ ਸ਼ੁੱਕਰਵਾਰ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਵਿੱਚ ਅਜਿਹਾ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ, ਤਾਂ ਜੋ ਨਾਗਰਿਕਾਂ ਨੂੰ ਆਪਣੇ ਨਕਸ਼ੇ ਅਤੇ ਐਨ.ਓ.ਸੀ. ਪਾਸ ਕਰਵਾਉਣ ਲਈ ਬਾਰ-ਬਾਰ ਦਫ਼ਤਰਾਂ ਦੇ ਗੇੜੇ ਨਾ ਮਾਰਨੇ ਪੈਣ ਅਤੇ ਇੱਕ ਹੀ ਥਾਂ ’ਤੇ ਸਾਰੀਆਂ ਸੇਵਾਵਾਂ ਮਿਲ ਸਕਣ। ਜਿਨ੍ਹਾਂ ਅਰਜ਼ੀਕਾਰਾਂ ਦੇ ਦਸਤਾਵੇਜ਼ ਅਧੂਰੇ ਸਨ, ਉਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਲੋੜੀਂਦੇ ਕਾਗਜ਼ਾਤ ਜਲਦ ਪੂਰੇ ਕਰਨ ਲਈ ਗਾਈਡ ਕੀਤਾ ਗਿਆ ਤਾਂ ਜੋ ਅਗਲੀ ਵਾਰ ਉਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਰਹੇ ਮੌਜੂਦ
ਇਸ ਵਿਸ਼ੇਸ਼ ਕੈਂਪ ਦੌਰਾਨ ਮੇਅਰ ਅਤੇ ਕਮਿਸ਼ਨਰ ਤੋਂ ਇਲਾਵਾ ਬਿਲਡਿੰਗ ਬ੍ਰਾਂਚ ਦੀ ਸਮੁੱਚੀ ਸੀਨੀਅਰ ਟੀਮ ਮੌਜੂਦ ਰਹੀ, ਜਿਨ੍ਹਾਂ ਵਿੱਚ ਸ਼੍ਰੀ ਨੀਰਜ ਭੱਟੀ (ਐਮ ਟੀ ਪੀ), ਸ਼੍ਰੀ ਕਮਲਪ੍ਰੀਤ ਸਿੰਘ (ਏ ਟੀ ਪੀ)), ਸ਼੍ਰੀ ਸਿਵਾਜੀਤ ਸਿੰਘ (ਏ ਟੀ ਪੀ) ਅਤੇ ਸ੍ਰੀਮਤੀ ਗਗਨਦੀਪ ਕੌਰ (ਏ ਟੀ ਪੀ)) ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ। ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੈਂਡਿੰਗ ਫਾਈਲਾਂ ਨੂੰ ਜ਼ੀਰੋ ਕਰਨ ਅਤੇ ਜਨਤਾ ਦੀ ਸੁਵਿਧਾ ਲਈ ਅਜਿਹੇ ਲੋਕ-ਪੱਖੀ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ।
ਫੋਟੋ: ਡਾ. ਅੰਬੇਦਕਰ ਹਾਲ ਵਿਖੇ ਲਗਾਏ ਗਏ ਵਿਸ਼ੇਸ਼ ਸੁਵਿਧਾ ਕੈਂਪ ਦੌਰਾਨ ਮੌਕੇ ‘ਤੇ ਹੀ ਫਾਈਲਾਂ ਦਾ ਨਿਪਟਾਰਾ ਕਰਦੇ ਹੋਏ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਜੀਤ ਸਿੰਘ ਅਤੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments