ਸਿਹਤ, 3 ਅਗਸਤ, 2026 (ਕਾਜਲ) : ਇੱਕ ਨਵੇਂ ਅਧਿਐਨ ਅਨੁਸਾਰ ਚਮੜੀ ਦੀਆਂ ਲੰਬੇ ਸਮੇਂ ਵਾਲੀਆਂ ਬਿਮਾਰੀਆਂ ਨਾਲ ਜੂਝ ਰਹੇ ਕਿਸ਼ੋਰਾਂ ਵਿੱਚ ਵੱਧ ਸਕ੍ਰੀਨ ਟਾਈਮ ਉਨ੍ਹਾਂ ਦੀ ਜੀਵਨ ਗੁਣਵੱਤਾ, ਆਤਮ-ਵਿਸ਼ਵਾਸ ਅਤੇ ਸਰੀਰਕ ਛਵੀ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। 208 ਕਿਸ਼ੋਰਾਂ ‘ਤੇ ਕੀਤੀ ਗਈ ਖੋਜ ਵਿੱਚ ਪਤਾ ਲੱਗਿਆ ਕਿ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਅਤੇ ਡਿਜ਼ੀਟਲ ਪਲੇਟਫਾਰਮਾਂ ‘ਤੇ ਬਿਤਾਉਣ ਵਾਲੇ ਬੱਚਿਆਂ ਵਿੱਚ ਚਿੰਤਾ, ਘੱਟ ਸਵੈ-ਮਾਣ ਅਤੇ ਆਪਣੇ ਸਰੀਰ ਪ੍ਰਤੀ ਅਸੰਤੁਸ਼ਟੀ ਦੇ ਲੱਛਣ ਵੱਧ ਦੇਖੇ ਗਏ।
ਖੋਜਕਾਰਾਂ ਦਾ ਕਹਿਣਾ ਹੈ ਕਿ ਚਮੜੀ ਦੇ ਰੋਗਾਂ ਦਾ ਇਲਾਜ ਕਰਦੇ ਸਮੇਂ ਮਾਨਸਿਕ ਸਿਹਤ, ਆਤਮ-ਵਿਸ਼ਵਾਸ ਅਤੇ ਬਾਡੀ ਇਮੇਜ ਦੀ ਜਾਂਚ ਵੀ ਜ਼ਰੂਰੀ ਹੈ। ਉਨ੍ਹਾਂ ਨੇ ਨੌਜਵਾਨਾਂ ਲਈ ਮੀਡੀਆ ਸਾਖਰਤਾ (Media Literacy) ਨੂੰ ਵੀ ਮਹੱਤਵਪੂਰਨ ਦੱਸਿਆ ਹੈ।
