Homeਸਪੋਰਟਸਭਾਰਤ-ਪਾਕਿਸਤਾਨ ਮੈਚ ਵਿਰੁੱਧ ਦੇਸ਼ ਭਰ 'ਚ ਵਿਰੋਧ ! !

ਭਾਰਤ-ਪਾਕਿਸਤਾਨ ਮੈਚ ਵਿਰੁੱਧ ਦੇਸ਼ ਭਰ ‘ਚ ਵਿਰੋਧ ! !

ਦਿੱਲੀ, 13 ਸਤੰਬਰ 2025 (ਸ਼ਹੀਦ—ਏ—ਆਜ਼ਮ ਬਿਓਰੋ) : ਏਸ਼ੀਆ ਕੱਪ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਮੈਚ ਨੂੰ ਲੈ ਕੇ ਭਾਰਤੀ ਪ੍ਰਸ਼ੰਸਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਾਰਨ – ਜੰਮੂ-ਕਸ਼ਮੀਰ ਦੀ ਪਹਿਲਗਾਮ ਘਾਟੀ ਵਿੱਚ ਪਾਕਿਸਤਾਨੀ ਅੱਤਵਾਦੀਆਂ ਨੇ 26 ਮਾਸੂਮ ਲੋਕਾਂ ਦੀ ਹੱਤਿਆ ਕਰਨ ਦਾ ਮਾਮਲਾ ਹੈ। ਇੱਕ ਸਾਲ ਬਾਅਦ, ਦੋਵੇਂ ਦੇਸ਼ ਕ੍ਰਿਕਟ ਦੇ ਮੈਦਾਨ ‘ਤੇ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। ਪਰ ਮੈਚ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਰਿਹਾ ਹੈ। ਕਈ ਪਾਰਟੀਆਂ ਨੇ ਇਸ ਮੈਚ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਕਿਹਾ ਹੈ, ‘ਜਦੋਂ ਦਿਲਜੀਤ ਦੋਸਾਂਝ ਦੀ ਫਿਲਮ ਆਉਂਦੀ ਹੈ, ਤਾਂ ਉਹ ਕਹਿੰਦੇ ਹਨ ਕਿ ਉਹ ਗੱਦਾਰ ਹੈ, ਫਿਲਮ ਤੇ ਰੋਕ ਲਾਈ ਜਾਂਦੀ ਹੈ ਪਰ ਹੁਣ ਜਦੋਂ ਭਾਰਤ—ਪਾਕਿਸਤਾਨ ਦੀ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਜੀ ਇਸ ਲਈ ਤਿਆਰ ਕਿਉਂ ਹੋ ਰਹੇ ਹਨ? ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਮੈਚ ਟਰੰਪ ਦੇ ਦਬਾਅ ਹੇਠ ਕਰਵਾਇਆ ਜਾ ਰਿਹਾ ਹੈ।

ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਏਸ਼ੀਆ ਕੱਪ 2025 ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦਾ ਸਖ਼ਤ ਵਿਰੋਧ ਕੀਤਾ। ਪਾਰਟੀ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਅੱਤਵਾਦ ਅਤੇ ਕ੍ਰਿਕਟ ਨੂੰ ਵੱਖਰਾ ਸਮਝ ਕੇ ਦੇਸ਼ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦੇ ਵਿਰੋਧ ਵਿੱਚ ਦਿੱਲੀ ਵਿੱਚ ਪੁਤਲਾ ਸਾੜਿਆ। ਪਾਕਿਸਤਾਨ ਕ੍ਰਿਕਟ ਟੀਮ ਦਾ ਪੁਤਲਾ ਸਾੜਿਆ ਗਿਆ।

ਇਸ ਦੌਰਾਨ ‘ਆਪ’ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸੌਰਭ ਭਾਰਦਵਾਜ ਵੀ ਮੌਜੂਦ ਸਨ। ਹੋਰ ਵਰਕਰਾਂ ਨੇ ਵੀ ਨਾਅਰੇ ਲਗਾਏ, ‘ਖੂਨ ਅਤੇ ਮੈਚ ਇਕੱਠੇ ਨਹੀਂ ਚੱਲਣਗੇ।’ ਸੌਰਭ ਭਾਰਦਵਾਜ ਨੇ ਸਰਕਾਰ ‘ਤੇ ਗੰਭੀਰ ਸਵਾਲ ਉਠਾਏ। ਉਨ੍ਹਾਂ ਕਿਹਾ, “(ਪਹਿਲਗਾਮ ਅੱਤਵਾਦੀ ਹਮਲੇ ਵਿੱਚ) ਸਾਡੀਆਂ 26 ਭੈਣਾਂ ਦਾ ਸਿੰਦੂਰ ਮਿਟ ਗਿਆ ਸੀ। ਅੱਤਵਾਦੀਆਂ ਨੇ ਉਨ੍ਹਾਂ ਨੂੰ ਚੋਣਵੇਂ ਢੰਗ ਨਾਲ ਮਾਰ ਦਿੱਤਾ। ਸਰਕਾਰ ਨੇ ਕਿਹਾ ਸੀ ਕਿ ਅਸੀਂ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕਰਾਂਗੇ… ਤਾਂ ਸਾਡੀ ਕ੍ਰਿਕਟ ਟੀਮ ਅਜਿਹੇ ਲੋਕਾਂ ਨਾਲ ਕ੍ਰਿਕਟ ਕਿਵੇਂ ਖੇਡ ਸਕਦੀ ਹੈ?”

ਭਾਰਦਵਾਜ ਨੇ ਅੱਗੇ ਕਿਹਾ, “ਸਾਡੀ ਸਰਕਾਰ ਕਹਿੰਦੀ ਸੀ ਕਿ ਕਾਰੋਬਾਰ ਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ, ਤਾਂ ਕ੍ਰਿਕਟ ਅਤੇ ਅੱਤਵਾਦ ਇਕੱਠੇ ਕਿਵੇਂ ਚੱਲ ਸਕਦੇ ਹਨ?”

ਦੂਜੇ ਪਾਸੇ ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ, ਜੋ ਕਿ ਉਧਵ ਧੜੇ ਦੇ ਮੁਖੀ ਹਨ, ਨੇ ਵੀ ਭਾਰਤ-ਪਾਕਿਸਤਾਨ ਮੈਚ ਦੇ ਬਹਾਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ, ‘ਕੀ ਹੋਇਆ, ਅਸੀਂ ਉਸ ਪਾਕਿਸਤਾਨ ਨਾਲ ਮੈਚ ਖੇਡਣ ਜਾ ਰਹੇ ਹਾਂ ਜਿਸ ਨਾਲ ਅਸੀਂ ਜੰਗ ਲੜ ਰਹੇ ਸੀ। ਮੈਨੂੰ ਲੱਗਦਾ ਹੈ ਕਿ ਇਹ ਲੋਕ ਨਾ ਸਿਰਫ਼ ਮਜ਼ਾਕ ਉਡਾ ਰਹੇ ਹਨ ਸਗੋਂ ਦੇਸ਼ ਭਗਤੀ ਦਾ ਕਾਰੋਬਾਰ ਵੀ ਕਰ ਰਹੇ ਹਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments