Home ਹਰਿਆਣਾ ਸਹਿਕਾਰਤਾ ਨੂੰ ਤਕਨਾਲੋਜੀ ਅਤੇ ਪਾਰਦਰਸ਼ਤਾ ਨਾਲ ਬਣਾਵਾਂਗੇ ਖੁਸ਼ਹਾਲੀ ਦਾ ਮਜ਼ਬੂਤ ਆਧਾਰ – ਡਾ. ਅਰਵਿੰਦ...

ਸਹਿਕਾਰਤਾ ਨੂੰ ਤਕਨਾਲੋਜੀ ਅਤੇ ਪਾਰਦਰਸ਼ਤਾ ਨਾਲ ਬਣਾਵਾਂਗੇ ਖੁਸ਼ਹਾਲੀ ਦਾ ਮਜ਼ਬੂਤ ਆਧਾਰ – ਡਾ. ਅਰਵਿੰਦ ਸ਼ਰਮਾ

Technology and Transparency to Strengthen Cooperative Sector: Dr. Arvind Sharma

0

ਪੋਸਟਲ ਐਂਡ ਆਰ.ਐਮ.ਐਸ. ਅੰਪਲਾਇਜ਼ ਕੋਆਪ੍ਰੇਟਿਵ ਬੈਂਕ ਦੇ ਪ੍ਰੋਗਰਾਮ ਵਿੱਚ ਪਹੁੰਚੇ ਕੈਬਨਿਟ ਮੰਤਰੀਲਗਭਗ ਸੌ ਸਾਲ ਦੀ ਸਹਿਕਾਰੀ ਵਿਰਾਸਤ ਦੀ ਕੀਤੀ ਸ਼ਲਾਘਾ

ਮੈਂ ਨਹੀਂਅਸੀਂ’ ਦੀ ਭਾਵਨਾ ਹੀ ਸਹਿਕਾਰਤਾ ਦੀ ਅਸਲੀ ਤਾਕਤਕਰਮਚਾਰੀ ਤੋਂ ਕਿਸਾਨ ਅਤੇ ਪਸ਼ੂ ਪਾਲਕ ਤੱਕ ਬਣਨ ਸਮਰੱਥ – ਸਹਿਕਾਰਤਾ ਮੰਤਰੀ

ਚੰਡੀਗੜ੍ਹ, 14 ਸਤੰਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸਹਿਕਾਰਤਾ ਦਾ ਮੂਲ ਮੰਤਰ ਮੈਂ ਨਹੀਂਅਸੀਂ’ ਹੈ। ਸਹਿਕਾਰੀ ਸੰਸਥਾਵਾਂ ਨੂੰ ਤਕਨਾਲੋਜੀਪਾਰਦਰਸ਼ਤਾਜਵਾਬਦੇਹੀ ਅਤੇ ਆਧੁਨਿਕ ਪ੍ਰਬੰਧਨ ਨਾਲ ਜੋੜ ਕੇ ਕਿਸਾਨਕਰਮਚਾਰੀਔਰਤਾਂ ਅਤੇ ਨੌਜਵਾਨਾਂ ਦੀ ਆਰਥਿਕ ਮਜ਼ਬੂਤੀ ਦਾ ਵੱਡਾ ਆਧਾਰ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਸਹਿਕਾਰ ਤੋਂ ਖੁਸ਼ਹਾਲੀ’ ਦੇ ਮੰਤਰ ਨੂੰ ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਤੇਜ਼ੀ ਨਾਲ ਧਰਾਤਲ ਤੇ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੰਕਲਪ ਹੈ ਕਿ ਦੇਸ਼ ਨੂੰ ਸਾਲ 2047 ਤੱਕ ਵਿਕਸਿਤ ਬਣਾਉਣ ਵਿੱਚ ਸਾਰੇ ਲੋਕਾਂ ਦੀ ਅਹਿਮ ਭੂਮਿਕਾ ਹੋਵੇਗੀ।

ਡਾ. ਅਰਵਿੰਦ ਸ਼ਰਮਾ ਐਤਵਾਰ ਨੂੰ ਅੰਬਾਲਾ ਛਾਉਣੀ ਵਿੱਚ ਦ ਪੋਸਟਲ ਐਂਡ ਆਰ.ਐਮ.ਐਸ. ਅੰਪਲਾਇਜ਼ ਕੋਆਪ੍ਰੇਟਿਵ ਬੈਂਕ‘ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਬੈਂਕ ਦੇ ਚੇਅਰਮੈਨ ਸਚਿਨ ਖਰਬਡਾਇਰੈਕਟਰ ਮੰਡਲਅਧਿਕਾਰੀਆਂਕਰਮਚਾਰੀਆਂ ਅਤੇ ਡਾਕ ਤੇ ਬੀ.ਐਸ.ਐਨ.ਐਲ. ਪਰਿਵਾਰ ਨੂੰ ਸੰਸਥਾ ਦੀ ਲੰਮੀ ਸਹਿਕਾਰੀ ਯਾਤਰਾ ਲਈ ਵਧਾਈ ਦਿੱਤੀ। ਮੰਤਰੀ ਨੇ ਕਿਹਾ ਕਿ ਸਾਲ 1928 ਵਿੱਚ ਲਾਹੌਰ ਵਿੱਚ ਸ਼ੁਰੂ ਹੋਈ ਇਹ ਸਹਿਕਾਰੀ ਸੰਸਥਾ ਵੰਡ ਤੋਂ ਬਾਅਦ 1947 ਵਿੱਚ ਅੰਬਾਲਾ ਛਾਉਣੀ ਆਈ ਅਤੇ ਅੱਜ ਲਗਭਗ ਇੱਕ ਸਦੀ ਦੀ ਵਿਰਾਸਤ ਆਪਣੇ ਨਾਲ ਲੈ ਕੇ ਅੱਗੇ ਵਧ ਰਹੀ ਹੈ। ਜੰਮੂ-ਕਸ਼ਮੀਰਹਿਮਾਚਲ ਪ੍ਰਦੇਸ਼ਪੰਜਾਬਹਰਿਆਣਾ ਅਤੇ ਦਿੱਲੀ ਤੱਕ ਡਾਕ ਅਤੇ ਬੀ.ਐਸ.ਐਨ.ਐਲ. ਵਿਭਾਗ ਦੇ 13 ਹਜ਼ਾਰ ਤੋਂ ਵੱਧ ਸਥਾਈ ਕਰਮਚਾਰੀਆਂ ਦਾ ਇਸ ਨਾਲ ਸ਼ੇਅਰਧਾਰਕ ਵਜੋਂ ਜੁੜਨਾ ਸਹਿਕਾਰਤਾ ਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂਬਰ ਨੂੰ ਲੋੜ ਦੇ ਸਮੇਂ ਤੁਰੰਤ 11 ਲੱਖ ਰੁਪਏ ਤੱਕ ਦੀ ਕਰਜ਼ਾ ਸਹੂਲਤ ਉਪਲਬਧ ਕਰਵਾਉਣ ਦੀ ਵਿਵਸਥਾ ਸੰਸਥਾ ਦੀ ਮੈਂਬਰ ਹਿੱਤ ਦੀ ਭਾਵਨਾ ਨੂੰ ਦਰਸਾਉਂਦੀ ਹੈ। ਬੱਚਿਆਂ ਦੀ ਸਿੱਖਿਆਵਿਆਹਮਕਾਨ ਜਾਂ ਸੰਕਟ ਦੇ ਸਮੇਂ ਆਪਣੀ ਸਹਿਕਾਰੀ ਸੰਸਥਾ ਜਦੋਂ ਕਰਮਚਾਰੀ ਦੇ ਨਾਲ ਖੜ੍ਹਦੀ ਹੈ ਤਾਂ ਉਹ ਕੇਵਲ ਬੈਂਕ ਨਹੀਂਬਲਕਿ ਪਰਿਵਾਰ ਦੇ ਸਹਿਯੋਗੀ ਦੀ ਭੂਮਿਕਾ ਨਿਭਾਉਂਦੀ ਹੈ।

ਡਾ. ਸ਼ਰਮਾ ਨੇ ਕਿਹਾ ਕਿ ਹਰਿਆਣਾ ਵਿੱਚ ਪੈਕਸ ਨੂੰ ਸਿਰਫ ਖਾਦ ਅਤੇ ਕਰਜ਼ਾ ਵੰਡਣ ਤੱਕ ਸੀਮਤ ਰੱਖਣ ਦੀ ਬਜਾਏ ਬਹੁ-ਉਦੇਸ਼ੀ ਬਣਾਇਆ ਜਾ ਰਿਹਾ ਹੈ, 710 ਪੈਕਸ ਦੇ ਕੰਪਿਊਟਰੀਕਰਨਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਅਤੇ ਸਾਂਝੇ ਸੇਵਾ ਕੇਂਦਰ ਵਰਗੀਆਂ ਸਹੂਲਤਾਂ ਰਾਹੀਂ ਪਿੰਡਾਂ ਵਿੱਚ ਸਹਿਕਾਰੀ ਸੰਸਥਾਵਾਂ ਨੂੰ ਸੇਵਾਵਾਂ ਦਾ ਮਜ਼ਬੂਤ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਹੈਫੇਡ ਅਤੇ ਹੋਰ ਸਹਿਕਾਰੀ ਸੰਸਥਾਵਾਂ ਕਿਸਾਨਾਂ ਦੀ ਫ਼ਸਲ ਖਰੀਦ ਅਤੇ ਖਾਦ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨਜਦੋਂ ਕਿ ਦੁੱਧ ਸਹਿਕਾਰਤਾ ਹਜ਼ਾਰਾਂ ਪਸ਼ੂ ਪਾਲਕ ਪਰਿਵਾਰਾਂ ਨੂੰ ਬਾਜ਼ਾਰ ਨਾਲ ਜੋੜ ਰਹੀ ਹੈ। ਉਨ੍ਹਾਂ ਹਰਿਆਣਾ ਦੀ ਪਛਾਣ ਨਾਲ ਸਹਿਕਾਰਤਾ ਨੂੰ ਜੋੜਦਿਆਂ ਕਿਹਾ, “ਦੂਧ-ਦਹੀ ਕਾ ਖਾਨਾਯੋ ਸੈ ਮ੍ਹਾਰਾ ਹਰਿਆਣਾ।” ਸਾਡਾ ਯਤਨ ਹੈ ਕਿ ਦੁੱਧ-ਦਹੀ ਦੀ ਇਹੋ ਤਾਕਤ ਸਹਿਕਾਰਤਾ ਦੇ ਮਾਧਿਅਮ ਨਾਲ ਪਸ਼ੂ ਪਾਲਕਾਂ ਅਤੇ ਗ੍ਰਾਮੀਣ ਪਰਿਵਾਰਾਂ ਦੀ ਆਰਥਿਕ ਖੁਸ਼ਹਾਲੀ ਦੀ ਤਾਕਤ ਵੀ ਬਣੇ। ਸਹਿਕਾਰਤਾ ਮੰਤਰੀ ਨੇ ਬੈਂਕ ਪ੍ਰਬੰਧਨ ਨੂੰ ਮੈਂਬਰ ਹਿੱਤ ਨੂੰ ਹਰੇਕ ਫੈਸਲੇ ਦੇ ਕੇਂਦਰ ਵਿੱਚ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਡਾਇਰੈਕਟਰ ਮੰਡਲ ਦੇ ਯਤਨਾਂ ਨਾਲ ਪਿਛਲੇ ਲਗਭਗ ਦੋ ਸਾਲਾਂ ਵਿੱਚ ਬੈਂਕ ਦੀ ਕਾਰਜਸ਼ੀਲ ਪੂੰਜੀ ਵਿੱਚ ਲਗਭਗ 200 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕਿਸੇ ਸਹਿਕਾਰੀ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਸ ਦੀ ਬੈਲੇਂਸ ਸ਼ੀਟ ਤੋਂ ਵੀ ਵੱਧ ਕੇ ਮੈਂਬਰਾਂ ਦਾ ਵਿਸ਼ਵਾਸ ਹੁੰਦਾ ਹੈ। ਇਸ ਵਿਸ਼ਵਾਸ ਨੂੰ ਪਾਰਦਰਸ਼ਤਾ ਅਤੇ ਬਿਹਤਰ ਸੇਵਾਵਾਂ ਨਾਲ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।

ਡਾ. ਸ਼ਰਮਾ ਨੇ ਡਾਕ ਕਰਮਚਾਰੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਦਲਦੇ ਸਮੇਂ ਅਤੇ ਤਕਨਾਲੋਜੀ ਦੇ ਬਾਵਜੂਦ ਡਾਕ ਵਿਭਾਗ ਪ੍ਰਤੀ ਸਮਾਜ ਦਾ ਭਰੋਸਾ ਕਾਇਮ ਹੈ। ਇੱਕ ਦੌਰ ਵਿੱਚ ਪਿੰਡ ਦਾ ਡਾਕੀਆ ਕੇਵਲ ਚਿੱਠੀ ਨਹੀਂਬਲਕਿ ਪਰਿਵਾਰਾਂ ਦੀਆਂ ਖੁਸ਼ੀਆਂ ਅਤੇ ਸੰਦੇਸ਼ ਲੈ ਕੇ ਆਉਂਦਾ ਸੀ। ਉਸੇ ਭਰੋਸੇ ਨੂੰ ਇਹ ਬੈਂਕ ਆਰਥਿਕ ਸਹਿਯੋਗ ਅਤੇ ਸਹਿਕਾਰਤਾ ਦੀ ਸ਼ਕਤੀ ਦੇ ਨਾਲ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਹਿਕਾਰਤਾ ਵਿਭਾਗ ਸਕਾਰਾਤਮਕ ਯਤਨ ਕਰਨ ਵਾਲੀਆਂ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਹਰ ਸੰਭਵ ਸਹਿਯੋਗ ਲਈ ਤਤਪਰ ਹਨ। ਸਾਡਾ ਨਿਸ਼ਾਨਾ ਹੈ ਕਿ ਹਰਿਆਣਾ ਦੀਆਂ ਸਹਿਕਾਰੀ ਸੰਸਥਾਵਾਂ ਸੇਵਾਪਾਰਦਰਸ਼ਤਾਆਧੁਨਿਕ ਤਕਨਾਲੋਜੀ ਅਤੇ ਮੈਂਬਰ ਹਿੱਤ ਦੇ ਮਾਮਲੇ ਵਿੱਚ ਦੇਸ਼ ਦੇ ਸਾਹਮਣੇ ਮਿਸਾਲ ਬਣਨ।

Exit mobile version