Home ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਸੂਬੇ ਵਿੱਚ ਵਿਕਾਸ ਕਾਰਜਾਂ...

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਮਿਲ ਰਹੀ ਗਤੀ – ਰਣਬੀਰ ਸਿੰਘ ਗੰਗਵਾ

Development Works Gain Momentum Under CM Nayab Singh Saini: Ranbir Singh Gangwa

0

ਜ਼ਿਲ੍ਹਾ ਮਹਿੰਦਰਗੜ੍ਹ ਵਿੱਚ ਪੀਣ ਵਾਲੇ ਪਾਣੀ ਦੇ ਖੇਤਰ ਵਿੱਚ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟਾਂ ਤੇ ਚੱਲ ਰਿਹਾ ਕੰਮ

ਚੰਡੀਗੜ੍ਹ, 14 ਸਤੰਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ਼੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਪੂਰੇ ਸੂਬੇ ਵਿੱਚ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾ ਰਹੀ ਹੈ। ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਸੈਂਕੜੇ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਤੇ ਤੇਜ਼ੀ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ। ਸ਼੍ਰੀ ਗੰਗਵਾ ਐਤਵਾਰ ਨੂੰ ਨਾਂਗਲ ਚੌਧਰੀ ਵਿੱਚ ਸ਼੍ਰੀ ਵਿਸ਼ਵਕਰਮਾ ਸਮਾਜਿਕ ਅਤੇ ਸ਼ੈਕਸ਼ਨਿਕ ਸੰਸਥਾ ਵੱਲੋਂ ਆਯੋਜਿਤ ਪ੍ਰਤਿਭਾ ਸਨਮਾਨ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਰਾਜਸਥਾਨ ਸਰਹੱਦ ਨਾਲ ਲੱਗਦੇ ਨਾਂਗਲ ਚੌਧਰੀ ਖੇਤਰ ਦੇ ਪ੍ਰੋਜੈਕਟ ਨੂੰ ਪਹਿਲ ਦਿੱਤੀ ਜਾ ਰਹੀ ਹੈਕਿਉਂਕਿ ਇਹ ਅੰਤਿਮ ਛੋਰ (ਟੇਲ) ਵਾਲਾ ਇਲਾਕਾ ਹੈ। ਮੰਤਰੀ ਨੇ ਦੱਸਿਆ ਕਿ ਨਾਂਗਲ ਚੌਧਰੀ ਖੇਤਰ ਲਈ ਲਗਭਗ 284 ਕਰੋੜ ਰੁਪਏ ਦੀ ਲਾਗਤ ਨਾਲ ਸਿਰੋਹੀ ਬਹਾਲੀਮੁਸਨੋਤਾ ਅਤੇ ਆਸਰਾਵਾਸ ਵਿੱਚ ਤਿੰਨ ਨਵੇਂ ਸੁਤੰਤਰ ਜਲ ਘਰ ਬਣਾਏ ਜਾ ਰਹੇ ਹਨ। ਇਸ ਨਾਲ ਨਾਂਗਲ ਦੁਰਗੂ ਅਤੇ ਨਾਂਗਲ ਚੌਧਰੀ (ਮੋਹਨਪੁਰ) ਸਮੇਤ ਲਹਿਰੋਦਾ ਜਲ-ਸਪਲਾਈ ਯੋਜਨਾ ਨਾਲ ਜੁੜੇ 39 ਪਿੰਡਾਂ ਨੂੰ ਲਾਭ ਮਿਲੇਗਾ। ਸਿਰੋਹੀ ਬਹਾਲੀ ਪੈਕੇਜ ਵਿੱਚ ਕੰਮ ਸ਼ੁਰੂ ਹੋ ਕੇ ਸਟੋਰੇਜ ਟੈਂਕ ਦੀ ਖੁਦਾਈ ਹੋ ਰਹੀ ਹੈਜਦੋਂ ਕਿ ਬਾਕੀ ਦੋ ਪੈਕੇਜਾਂ ਦੇ ਟੈਂਡਰ ਖੁੱਲ੍ਹ ਚੁੱਕੇ ਹਨ ਅਤੇ ਜਲਦ ਹੀ ਵਰਕ ਆਰਡਰ ਜਾਰੀ ਹੋਣਗੇ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨਾਰਨੌਲ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਲਗਭਗ 226 ਕਰੋੜ ਰੁਪਏ ਦੀ ਯੋਜਨਾ ਤੇ ਵੀ ਕੰਮ ਕੀਤਾ ਜਾ ਰਿਹਾ ਹੈਜਿਸ ਦੇ ਤਹਿਤ ਸ਼ਹਿਰ ਦੇ ਪੰਜਾਂ ਜਲਘਰਾਂ ਦੀ ਸਮਰੱਥਾ ਵਧਾਈ ਜਾਵੇਗੀ ਅਤੇ ਦਰਜਨਾਂ ਪੁਰਾਣੇ ਬੂਸਟਿੰਗ ਸਟੇਸ਼ਨਾਂ ਦਾ ਸੁਦ੍ਰਿੜ੍ਹੀਕਰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁਤਬਾਪੁਰਰਾਮਪੁਰਾਬੜਕੋਦਾ ਅਤੇ ਸੀਹਮਾ ਨਹਿਰੀ ਆਧਾਰਿਤ ਜਲਘਰਾਂ ਦੇ ਸੁਦ੍ਰਿੜ੍ਹੀਕਰਨ ਅਤੇ ਖਾਮਪੁਰ-ਖਾਸਪੁਰ ਪਿੰਡਾਂ ਲਈ ਨਵੇਂ ਜਲਘਰ ਦੇ ਨਿਰਮਾਣ ਲਈ ਵੀ ਲਗਭਗ 35 ਕਰੋੜ ਰੁਪਏ ਦੀ ਯੋਜਨਾ ਤਿਆਰ ਕਰ ਲਈ ਗਈ ਹੈਜਿਸ ਨਾਲ 18 ਪਿੰਡਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਪਰਿਯੋਜਨਾਵਾਂ ਦਾ ਕੰਮ ਮਿਥੀ ਸਮਾਂ-ਸੀਮਾ ਵਿੱਚ ਗੁਣਵੱਤਾਪੂਰਨ ਢੰਗ ਨਾਲ ਪੂਰਾ ਕੀਤਾ ਜਾਵੇਤਾਂ ਜੋ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਮਿਲ ਸਕੇ।

Exit mobile version