ਅੰਬਾਲਾ ਕੈਂਟ ਵਿੱਚ ਅਗਰਸੈਨ ਜਯੰਤੀ ‘ਤੇ ਅਗਰਵਾਲ ਸਭਾ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ
ਚੰਡੀਗੜ੍ਹ, 12 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ਼੍ਰੀ ਅਨਿਲ ਵਿਜ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਦੀ ਜਯੰਤੀ ਦਾ ਦਿਨ ਸਿਰਫ ਮਨਾਉਣ ਦਾ ਨਹੀਂ ਸਗੋ ਉਨ੍ਹਾਂ ਦੇ ਸਿਧਾਂਤਾਂ ਨੂੰ ਅਪਣਾਉਣ ਦਾ ਦਿਨ ਹੈ। ਸਾਰਾ ਸਮਾਜ ਉਨ੍ਹਾਂ ਦੇ ਸਿਧਾਂਤ ਅਪਣਾਏ, ਜਿੱਥੇ ਵੀ, ਕੋਈ ਵੀ, ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਮਹਾਰਾਜਾ ਅਗਰਸੈਨ ਜੀ ਦੇ ਸਿਧਾਂਤਾਂ ਨੂੰ ਪੜ੍ਹ ਕੇ ਸਰਕਾਰਾਂ ਚਲਾਏ ਜਿਸ ਨਾਲ ਸਾਡਾ ਦੇਸ਼ ਸੂਰਜ ਵਾਂਗ ਚਮਕ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਮਹਾਰਾਜਾ ਅਗਰਸੈਨ ਜੀ ਦੇ ਆਦਰਸ਼ਾਂ ‘ਤੇ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜਨ-ਭਲਾਈਕਾਰੀ ਯੋਜਨਾਵਾਂ ਨਾਲ ਆਮ ਜਨ-ਜੀਵਨ ਦਾ ਦ੍ਰਿਸ਼ ਬਦਲ ਦਿੱਤਾ ਹੈ। ਸ਼੍ਰੀ ਵਿਜ ਅੰਬਾਲਾ ਕੈਂਟ ਸਥਿਤ ਅਗਰਵਾਲ ਧਰਮਸ਼ਾਲਾ ਵਿੱਚ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਦੇ ਉਪਲਕਸ਼ ਵਿੱਚ ਰਾਤ ਨੂੰ ਅਗਰਵਾਲ ਸਭਾ ਵੱਲੋਂ ਆਯੋਜਿਤ ਭਜਨ ਸੰਧਿਆ ਵਿੱਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਊਰਜਾ ਮੰਤਰੀ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਜੀ ਨੇ ਜੋ ਸੰਦੇਸ਼ ਇਸ ਸੰਸਾਰ ਨੂੰ ਦਿੱਤਾ ਉਸ ਦੇ ਆਧਾਰ ‘ਤੇ ਹੀ ਅੱਜ ਸਾਰੀਆਂ ਥਾਵਾਂ ‘ਤੇ ਸਰਕਾਰਾਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਸੋਸ਼ਲ ਵੈਲਫ਼ੇਅਰ ਸਰਕਾਰਾਂ ਕਿਹਾ ਜਾਂਦਾ ਹੈ। ਇਹ ਸਿਧਾਂਤ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮਹਾਰਾਜਾ ਅਗਰਸੈਨ ਜੀ ਨੇ ਸਥਾਪਿਤ ਕੀਤਾ ਸੀ, ਉਹ ਚੰਗੇ ਸ਼ਾਸਕ ਵੀ ਸਨ, ਸਮਾਜ ਸ਼ਾਸਤਰੀ ਅਤੇ ਚੰਗੇ ਅਰਥਸ਼ਾਸਤਰੀ ਵੀ ਸਨ। ਉਨ੍ਹਾਂ ਨੇ ਜੋ ਸਿਧਾਂਤ ਬਣਾਏ ਕਿ “ਸਾਡੀ ਨਗਰੀ ਵਿੱਚ ਜੋ ਆਵੇਗਾ ਉਸ ਨੂੰ ਇੱਕ ਇੱਟ ਅਤੇ ਇੱਕ ਰੁਪਇਆ ਦੇਵਾਂਗੇ”, ਇੱਟ ਆਪਣਾ ਆਸ਼ਿਆਨਾ ਬਣਾਉਣ ਲਈ ਅਤੇ ਰੁਪਇਆ ਕਾਰੋਬਾਰ ਸਥਾਪਿਤ ਕਰਨ ਲਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਕਈ ਵੱਡੇ ਕੰਮ ਕਰਦਿਆਂ ਮਹਾਰਾਜਾ ਅਗਰਸੈਨ ਜੀ ਦੇ ਸੰਦੇਸ਼ ਨੂੰ ਸਾਰਥਕ ਕੀਤਾ।
