Homeਪਟਿਆਲਾ ਅਪਡੇਟ70ਵੀਂਆ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਤਾਇਕਮਾਂਡੋ ਤੇ ਕਰਾਟੇ ਦਾ...

70ਵੀਂਆ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਤਾਇਕਮਾਂਡੋ ਤੇ ਕਰਾਟੇ ਦਾ ਹੋਇਆ ਆਗਾਜ਼

Taekwondo and Karate Competitions Kick Off at the 70th Punjab State Inter-District School Games

ਪਟਿਆਲਾ, 28 ਅਕਤੂਬਰ, 2026 (ਛਤਰਪਾਲ ਸਿੰਘ) : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-14 ਲੜਕੇ/ਲੜਕੀਆਂ ਦੇ ਤਾਈਕਮਾਂਡੋ ਅਤੇ ਅੰਡਰ-17 ਲੜਕੇ/ਲੜਕੀਆਂ ਦੇ ਕਰਾਟੇ  ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਆਗਾਜ਼ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਹੋਇਆ। ਅੱਜ ਮੁੱਖ ਮਹਿਮਾਨ ਦੇ ਤੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ, ਡਾ ਰਾਜਦੀਪ ਸਿੰਘ (ਚੇਅਰਮੈਨ) ਹਰਲੀਨ ਕੌਰ (ਡਾਇਰੈਕਟਰ) ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਇਹ ਟੂਰਨਾਮੈਂਟ 28 ਅਕਤੂਬਰ ਤੋਂ 31 ਅਕਤੂਬਰ ਤੱਕ ਹੋਵੇਗਾ। ਇਸ ਟੂਰਨਾਮੈਂਟ ਵਿੱਚ 400 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ।ਪਲੇ ਵੇਜ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਵਧੀਆ ਗਿੱਧੇ ਦੀ ਪੇਸ਼ਕਾਰੀ ਕੀਤੀ। ਸਟੇਜ ਦਾ ਸੰਚਾਲਨ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਨੇ ਬਖੂਬੀ ਨਿਭਾਇਆ।ਇਸ ਮੌਕੇ ਤੇ ਅਬਜਰਵਰ ਨਿਖਿਲ ਹੰਸ, ਅਬਜਰਵਰ ਰਾਜੇਸ਼ ਸ਼ਰਮਾ, ਪ੍ਰਿੰਸੀਪਲ ਰਕਸ਼ਾ ਵਰਮਾ, ਚਰਨਜੀਤ ਸਿੰਘ ਰੈਫਰੀ,ਸ਼ਸੀ ਮਾਨ,ਬਲਵਿੰਦਰ ਸਿੰਘ ਜੱਸਲ, ਰਾਜੇਸ਼ ਕੁਮਾਰ,ਡਾ ਆਸਾ ਸਿੰਘ,ਬਿਪਨ ਚੰਦ,ਰੇਨੂੰ ਕੌਸ਼ਲ, ਜਾਹੀਦਾ ਕੁਰੈਸ਼ੀ,ਬੇਅੰਤ ਕੌਰ, ਰਾਕੇਸ਼ ਕੁਮਾਰ,ਸਤਵਿੰਦਰ ਸਿੰਘ,ਸੁਰਿੰਦਰ ਪਾਲ ਸਿੰਘ ਐਸਪੀ,ਪਵਨ ਸਿੰਗਲਾ,ਰਾਕੇਸ਼ ਕੁਮਾਰ,ਹਰਜੀਤ ਸਿੰਘ,ਸਾਰੇ ਜਿਲ੍ਹਿਆਂ ਦੇ ਖਿਡਾਰੀ ਅਤੇ ਡਿਊਟੀ ਸਟਾਫ ਹਾਜਰ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments