Home ਦੇਸ਼ ਅਸਾਮ ਦੇ ਰੂਰੇਆ (ਰੋਵਰਈਆ) ਹਵਾਈ ਅੱਡੇ ‘ਤੇ ਭਾਰਤੀ ਹਵਾਈ ਸੈਨਾ ਦਾ ਜਹਾਜ਼...

ਅਸਾਮ ਦੇ ਰੂਰੇਆ (ਰੋਵਰਈਆ) ਹਵਾਈ ਅੱਡੇ ‘ਤੇ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ

Cargo ship crashes

0

ਅਸਾਮ, (ਹਰਸ਼ਪ੍ਰੀਤ ਕੌਰ): 13 ਜੂਨ ਨੂੰ ਅਸਾਮ ਦੇ ਜੋਰਹਾਟ ਸਥਿਤ ਰੂਰੇਆ (ਰੋਵਰਈਆ) ਏਅਰਕ੍ਰਾਫਟ ਸਟੇਸ਼ਨ ‘ਤੇ ਉਤਰਦੇ ਸਮੇਂ ਇੱਕ ਐਨ-32 (AN-32) ਮਾਲਵਾਹਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਐਮਰਜੈਂਸੀ (ਰਾਹਤ) ਟੀਮਾਂ ਨੂੰ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਬਚਾਉਣ ਲਈ ਤੁਰੰਤ ਮੌਕੇ ‘ਤੇ ਰਵਾਨਾ ਕਰ ਦਿੱਤਾ ਗਿਆ ਹੈ, ਜਦਕਿ ਹਾਦਸੇ ਦੇ ਕਾਰਨਾਂ ਅਤੇ ਇਸ ਬਾਰੇ ਹੋਰ ਵੇਰਵਿਆਂ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਮੰਦਭਾਗੇ ਜਹਾਜ਼ ਦੇ ਪਾਇਲਟ ਦੀ ਮੌਤ ਹੋ ਚੁੱਕੀ ਹੈ। ਜਹਾਜ਼ ਵਿੱਚ ਸਵਾਰ ਹੋਰ ਅਮਲੇ ਦੇ ਮੈਂਬਰਾਂ ਬਾਰੇ ਤੁਰੰਤ ਕੋਈ ਜਾਣਕਾਰੀ ਉਪਲਬਧ ਨਹੀਂ ਹੋ ਸਕੀ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਨੇ ਹਵਾਈ ਪੱਟੀ ‘ਤੇ ਉਤਰਨ ਦੀ ਕੋਸ਼ਿਸ਼ ਕੀਤੀ।

Exit mobile version