Homeਦੇਸ਼ਖਰੜ: ਇਸ਼ਕ 'ਚ ਅੰਨ੍ਹੀ ਨਾਬਾਲਗ਼ ਧੀ ਨੇ ਪ੍ਰੇਮੀ ਨਾਲ ਮਿਲ ਕੇ ਪਿਤਾ...

ਖਰੜ: ਇਸ਼ਕ ‘ਚ ਅੰਨ੍ਹੀ ਨਾਬਾਲਗ਼ ਧੀ ਨੇ ਪ੍ਰੇਮੀ ਨਾਲ ਮਿਲ ਕੇ ਪਿਤਾ ਦਾ ਕੀਤਾ ਕਤਲ; ਲਾਸ਼ ਨਹਿਰ ‘ਚ ਸੁੱਟੀ

ਖਰੜ (ਅਮਨਪ੍ਰੀਤ ਖਾਨਪੁਰੀ, ਪੰਕਜ ਚੱਢਾ): 6 may ਖਰੜ ਇਲਾਕੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 17 ਸਾਲਾ ਨਾਬਾਲਗ਼ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਨੂੰ ਅਗਵਾ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ ਅਤੇ ਸਬੂਤ ਮਿਟਾਉਣ ਲਈ ਲਾਸ਼ ਨਹਿਰ ਵਿੱਚ ਰੋੜ੍ਹ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਕਾਬੂ ਕਰ ਲਿਆ ਹੈ।

ਵਿਆਹ ਤੋਂ ਇਨਕਾਰ ਬਣਿਆ ਕਤਲ ਦਾ ਕਾਰਨ

ਡੀਐਸਪੀ ਖਰੜ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਦੀ ਪਤਨੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੀ 17 ਸਾਲਾ ਨਾਬਾਲਗ਼ ਲੜਕੀ ਦੀ ਦੋਸਤੀ ਪੜ੍ਹਾਈ ਦੌਰਾਨ ਦਾਊਂਮਾਜਰਾ ਦੇ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਵਿਕਾਸ ਸ਼ਾਹ ਨਾਲ ਹੋ ਗਈ ਸੀ। ਲੜਕੀ ਵਿਕਾਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਪਿਤਾ ਗੁਰਸੇਵਕ ਸਿੰਘ ਲੜਕੀ ਦੇ ਨਾਬਾਲਗ਼ ਹੋਣ ਕਾਰਨ ਇਸ ਵਿਆਹ ਦੇ ਖ਼ਿਲਾਫ਼ ਸੀ। ਇਸ ਗੱਲ ਨੂੰ ਲੈ ਕੇ ਲੜਕੀ ਅਕਸਰ ਘਰ ਵਿੱਚ ਝਗੜਾ ਕਰਦੀ ਸੀ ਅਤੇ ਮਾਪਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀ ਸੀ।

ਇੰਜ ਖੁੱਲ੍ਹਿਆ ਭੇਦ

ਸ਼ਿਕਾਇਤਕਰਤਾ ਔਰਤ ਅਨੁਸਾਰ, ਉਹ 26 ਅਪ੍ਰੈਲ ਨੂੰ ਆਪਣੇ ਭਰਾ ਦੇ ਘਰ ਗਈ ਹੋਈ ਸੀ। ਜਦੋਂ ਉਹ 2 ਮਈ ਨੂੰ ਵਾਪਸ ਆਈ ਤਾਂ ਉਸ ਦਾ ਪਤੀ ਘਰੋਂ ਗਾਇਬ ਸੀ। ਕਾਫੀ ਭਾਲ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਧੀ ਨੇ ਵਿਕਾਸ ਸ਼ਾਹ ਨਾਲ ਮਿਲ ਕੇ ਪਿਤਾ ਨੂੰ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਪੁਲਿਸ ਕਾਰਵਾਈ ਅਤੇ ਗ੍ਰਿਫ਼ਤਾਰੀ

ਥਾਣਾ ਸਿਟੀ ਖਰੜ ਦੇ ਐਸਐਚਓ ਅਮਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।

  • ਨਾਬਾਲਗ਼ ਲੜਕੀ: ਅਦਾਲਤ ਨੇ ਲੜਕੀ ਦੇ ਨਾਬਾਲਗ਼ ਹੋਣ ਕਾਰਨ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਹੈ।

  • ਵਿਕਾਸ ਸ਼ਾਹ: ਮੁੱਖ ਮੁਲਜ਼ਮ ਵਿਕਾਸ ਸ਼ਾਹ ਨੂੰ ਅਦਾਲਤ ਵੱਲੋਂ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।

ਡੀਐਸਪੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਲਾਸ਼ ਦੀ ਬਰਾਮਦਗੀ ਅਤੇ ਇਸ ਕਤਲ ਕਾਂਡ ਵਿੱਚ ਸ਼ਾਮਲ ਹੋਰ ਸੰਭਾਵੀ ਮੈਂਬਰਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਵੱਲੋਂ ਲਾਸ਼ ਦੀ ਭਾਲ ਲਈ ਨਹਿਰ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।


RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments