Homeਦੇਸ਼ਹਵਾਈ ਯਾਤਰਾ ਦੌਰਾਨ ਪਾਵਰ ਬੈਂਕ ਵਰਤੋਂ ‘ਤੇ ਪਾਬੰਦੀ, DGCA ਨੇ ਜਾਰੀ ਕੀਤੇ...

ਹਵਾਈ ਯਾਤਰਾ ਦੌਰਾਨ ਪਾਵਰ ਬੈਂਕ ਵਰਤੋਂ ‘ਤੇ ਪਾਬੰਦੀ, DGCA ਨੇ ਜਾਰੀ ਕੀਤੇ ਸਖ਼ਤ ਨਿਯਮ

ਨਵੀਂ ਦਿੱਲੀ, 4 ਜਨਵਰੀ 2026: ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਹਵਾਈ ਯਾਤਰਾ ਦੌਰਾਨ ਜਹਾਜ਼ਾਂ ਵਿੱਚ ਲਿਥੀਅਮ ਬੈਟਰੀਆਂ ਵਾਲੇ ਯੰਤਰਾਂ, ਖ਼ਾਸ ਕਰਕੇ ਪਾਵਰ ਬੈਂਕਾਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਨਿਯਮ ਜਾਰੀ ਕੀਤੇ ਹਨ। ਇਹ ਫ਼ੈਸਲਾ ਦੁਨੀਆ ਭਰ ਵਿੱਚ ਪਾਵਰ ਬੈਂਕਾਂ ਕਾਰਨ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

DGCA ਵੱਲੋਂ ਜਾਰੀ ਸਰਕੂਲਰ ਮੁਤਾਬਕ ਹੁਣ ਹਵਾਈ ਯਾਤਰੀ ਉਡਾਣ ਦੌਰਾਨ ਮੋਬਾਈਲ ਫ਼ੋਨ ਜਾਂ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਚਾਰਜ ਕਰਨ ਲਈ ਪਾਵਰ ਬੈਂਕ ਦੀ ਵਰਤੋਂ ਨਹੀਂ ਕਰ ਸਕਣਗੇ। ਉਡਾਣਾਂ ਦੌਰਾਨ ਪਾਵਰ ਬੈਂਕ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।

ਨਵੇਂ ਨਿਯਮਾਂ ਅਨੁਸਾਰ ਪਾਵਰ ਬੈਂਕ ਅਤੇ ਵਾਧੂ ਲਿਥੀਅਮ ਬੈਟਰੀਆਂ ਸਿਰਫ਼ ਹੱਥ ਦੇ ਸਮਾਨ (ਕੈਬਿਨ ਬੈਗੇਜ) ਵਿੱਚ ਹੀ ਰੱਖਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਯੰਤਰਾਂ ਨੂੰ ਚੈੱਕ-ਇਨ ਸਮਾਨ ਜਾਂ ਓਵਰਹੈੱਡ ਕੰਪਾਰਟਮੈਂਟ ਵਿੱਚ ਰੱਖਣਾ ਸਖ਼ਤੀ ਨਾਲ ਮਨਾਹੀ ਹੋਵੇਗੀ।

DGCA ਨੇ ਦੱਸਿਆ ਕਿ ਲਿਥੀਅਮ ਬੈਟਰੀਆਂ ਵਿੱਚ ਊਰਜਾ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਜਲਦੀ ਅੱਗ ਫੜ ਸਕਦੀਆਂ ਹਨ। ਜਹਾਜ਼ ਦੇ ਕੈਬਿਨ ਅੰਦਰ ਬੈਟਰੀ ਨਾਲ ਸੰਬੰਧਿਤ ਕੋਈ ਵੀ ਛੋਟੀ ਅੱਗ ਵੀ ਤੇਜ਼ੀ ਨਾਲ ਫੈਲ ਸਕਦੀ ਹੈ, ਜਿਸਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ।

ਇਸ ਤੋਂ ਇਲਾਵਾ, ਓਵਰਹੈੱਡ ਡੱਬਿਆਂ ਜਾਂ ਬੈਗਾਂ ਵਿੱਚ ਰੱਖੀਆਂ ਬੈਟਰੀਆਂ ਅਕਸਰ ਨਜ਼ਰੋਂ ਤੋਂ ਓਝਲ ਰਹਿੰਦੀਆਂ ਹਨ, ਜਿਸ ਨਾਲ ਧੂੰਏਂ ਜਾਂ ਅੱਗ ਦਾ ਪਤਾ ਲਗਾਉਣ ਵਿੱਚ ਦੇਰੀ ਹੋ ਸਕਦੀ ਹੈ। ਇਹ ਸਥਿਤੀ ਉਡਾਣ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਸਕਦੀ ਹੈ।

DGCA ਨੇ ਸਾਰੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਹਵਾਈ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

RELATED ARTICLES
- Advertisment -
Google search engine
Google search engine
Google search engine

Most Popular

Recent Comments