ਰਿਸ਼ੀਕੇਸ਼ (ਉਤਰਾਖੰਡ): ਉਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਮਹਿੰਦਰਾ XUV500 ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਟਰੱਕ ਦੇ ਹੇਠਾਂ ਫਸ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਚਾਰ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਕਾਰ ਹਰਿਦੁਆਰ ਵੱਲੋਂ ਰਿਸ਼ੀਕੇਸ਼ ਆ ਰਹੀ ਸੀ। ਹਾਦਸੇ ਤੋਂ ਬਾਅਦ ਘਟਨਾ ਸਥਾਨ ’ਤੇ ਹਫੜਾ-ਦਫੜੀ ਮਚ ਗਈ ਅਤੇ ਰਾਹਗੀਰ ਤੁਰੰਤ ਮਦਦ ਲਈ ਅੱਗੇ ਆਏ। ਇਸ ਦੌਰਾਨ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਕੋਤਵਾਲੀ ਰਿਸ਼ੀਕੇਸ਼ ਦੇ ਅਧਿਕਾਰੀਆਂ ਅਨੁਸਾਰ, 16 ਦਸੰਬਰ ਦੀ ਰਾਤ ਨੂੰ ਕੰਟਰੋਲ ਰੂਮ 112 ਰਾਹੀਂ ਸੂਚਨਾ ਮਿਲੀ ਕਿ ਪੀਐਨਬੀ ਸਿਟੀ ਗੇਟ ਨੇੜੇ ਇੱਕ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਫੋਰਸ ਤੁਰੰਤ ਮੌਕੇ ’ਤੇ ਪਹੁੰਚ ਗਈ।
ਹਾਦਸਾਗ੍ਰਸਤ ਕਾਰ ਦਾ ਨੰਬਰ UK 07 FS 5587 ਦੱਸਿਆ ਗਿਆ ਹੈ, ਜਦਕਿ ਟਰੱਕ ਦਾ ਨੰਬਰ HR 58 A 9751 ਹੈ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਦੇ ਅੰਗ ਸੜਕ ’ਤੇ ਖਿੰਡੇ ਹੋਏ ਸਨ।
ਮ੍ਰਿਤਕਾਂ ਦੀ ਪਛਾਣ ਧੀਰਜ ਜੈਸਵਾਲ (31), ਹਰੀਓਮ ਪਾਂਡੇ (22), ਕਰਨ ਪ੍ਰਸਾਦ (23) ਅਤੇ ਸਤਿਅਮ ਕੁਮਾਰ (20) ਵਜੋਂ ਹੋਈ ਹੈ, ਜੋ ਸਾਰੇ ਰਿਸ਼ੀਕੇਸ਼ ਦੇ ਰਹਿਣ ਵਾਲੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।







