ਪਟਨਾ : (ਰਾਜੇਸ਼ ਕੁਮਾਰ) : ਬਿਹਾਰ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਤਾਜ਼ਾ ਰੁਝਾਨਾਂ ਮੁਤਾਬਕ ਐਨ.ਡੀ.ਏ. ਗਠਜੋੜ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ 140 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ।

ਰੁਝਾਨਾਂ ਅਨੁਸਾਰ, ਜੇ.ਡੀ.(ਯੂ) 62 ਸੀਟਾਂ ’ਤੇ, ਭਾਜਪਾ 59, ਐਲ.ਜੇ.ਪੀ. (ਆਰਵੀ) 15 ਅਤੇ ਐਚ.ਏ.ਐਮ.ਐਸ. 4 ਸੀਟਾਂ ’ਤੇ ਅੱਗੇ ਹਨ। ਦੂਸਰੇ ਪਾਸੇ ਮਹਾਗਠਬੰਧਨ 46 ਸੀਟਾਂ ’ਤੇ ਅੱਗੇ ਹੈ, ਜਿਨ੍ਹਾਂ ਵਿੱਚ ਆਰ.ਜੇ.ਡੀ. 34, ਕਾਂਗਰਸ 10 ਅਤੇ ਸੀ.ਪੀ.ਆਈ. (ਐਮ.ਐਲ.) 2 ਸੀਟਾਂ ਸ਼ਾਮਲ ਹਨ।
ਇਸ ਤੋਂ ਇਲਾਵਾ, ਹੋਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ 6 ਸੀਟਾਂ ’ਤੇ ਅੱਗੇ ਬਣੇ ਹੋਏ ਹਨ।
ਵੋਟਾਂ ਦੀ ਗਿਣਤੀ ਜਾਰੀ ਰਹਿਣ ਕਾਰਨ ਅੰਤਿਮ ਨਤੀਜੇ ਜਲਦ ਸਾਹਮਣੇ ਆਉਣ ਦੀ ਉਮੀਦ ਹੈ।









