ਪਠਾਨਕੋਟ, 27 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ) : ਪਿਛਲੇ ਕਰੀਬ ਤਿੰਨ-ਚਾਰ ਦਿਨ੍ਹਾਂ ਤੋਂ ਜੰਮੂ ਕਸਮੀਰ ਅਤੇ ਹਿਮਾਚਲ ਪ੍ਰਦੇਸ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦਿਆਂ ਰਣਜੀਤ ਸਾਗਰ ਡੈਮ ਅੰਦਰ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਚਲਦਿਆਂ ਪਿਛਲੇ ਦੋ-ਤਿੰਨ ਦਿਨ੍ਹਾਂ ਤੋਂ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਪਠਾਨਕੋਟ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਵਿਭਾਗ ਨੂੰ ਪਾਣੀ ਯੂ.ਬੀ.ਡੀ.ਸੀ. ਨਹਿਰ ਵਿਖੇ ਅਤੇ ਹੋਰ ਨਹਿਰਾਂ ਵਿੱਚ ਵੀ ਪਾਣੀ ਛੱਡਿਆ ਗਿਆ, ਪਾਣੀ ਦੀ ਸਮਰੱਥਾ ਜਿਆਦਾ ਹੋਣ ਕਰਕੇ ਕਈ ਸਥਾਨਾਂ ਤੇ ਜਿਸ ਵਿੱਚ ਸੁਜਾਨਪੁਰ, ਮਲਿਕਪੁਰ, ਬੁੱਢਾ ਨਗਰ ਆਦਿ ਖੇਤਰਾਂ ਅੰਦਰ ਪਾਣੀ ਭਰ ਗਿਆ ਇਸ ਤੋਂ ਇਲਾਵਾ ਗੁਲਪੁਰ ਸਿੰਬਲੀ ਪਿੰਡ ਵਿੱਚ ਵੀ ਯੂ.ਬੀ.ਡੀ.ਸੀ. ਨਹਿਰ ਵਿੱਚ ਪਾੜ ਪੈਣ ਕਰਕੇ ਪਿੰਡ ਗੁਲਪੁਰ ਸਿੰਬਲੀ ਅੰਦਰ ਪਾਣੀ ਭਰ ਗਿਆ ਜਿਸ ਦੇ ਲਈ ਰਾਹਤ ਕਾਰਜ ਜਾਰੀ ਹਨ| ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਵੱਖ ਵੱਖ ਹੜ੍ਹ ਪ੍ਰਭਾਵਿੱਤ ਖੇਤਰਾਂ ਅੰਦਰ ਦੋਰਾ ਕਰਨ ਮਗਰੋਂ ਕੀਤਾ|

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਇਕੱਲਾ ਗੁਲਪੁਰ ਸਿੰਬਲੀ ਹੀ ਨਹੀਂ ਜਿਲ੍ਹੇ ਦੇ ਹਰੇਕ ਪਿੰਡ ਅੰਦਰ ਰੈਸਕਿਓੂ ਆੱਪਰੇਸਨ ਚਲਾਇਆ ਜਾ ਰਿਹਾ ਹੈ| ਜਿਸ ਪਿੰਡ ਅੰਦਰ ਵੀ ਪਾਣੀ ਨਾਲ ਲੋਕ ਪ੍ਰਭਾਵਿੱਤ ਹੋਏ ਹਨ ਉੱਥੇ ਹਰ ਸੰਭਵ ਸਹਾਇਤਾ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਮਾਧੋਪੁਰ ਹੈਡਵਰਕਸ ਤੋਂ ਪਾਣੀ ਓਵਰਫਲੋ ਹੋ ਕੇ ਇਸ ਨਹਿਰ ਵਿੱਚ ਪਾਣੀ ਆ ਰਿਹਾ ਹੈ ਅਤੇ ਕਰੀਬ 40 ਸਾਲ ਬਾਅਦ ਇੰਨਾ ਪਾਣੀ ਇਸ ਨਹਿਰ ਵਿੱਚ ਵੇਖਣ ਨੂੰ ਮਿਲਿਆ ਹੈ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੱਕ ਹੀ ਅਪੀਲ ਹੈ ਕਿ ਜਿੱਥੇ ਵੀ ਪਾਣੀ ਭਰਿਆ ਹੈ ਉੱਥੇ ਕਿਸੇ ਤਰ੍ਹਾਂ ਦੀ ਵੀ ਛੇੜਖਾਨੀ ਨਾ ਕੀਤੀ ਜਾਵੈ, ਜਿਨ੍ਹਾਂ ਖੇਤਰਾਂ ਅੰਦਰ ਪਾਣੀ ਭਰਿਆ ਹੈ ਪਾਣੀ ਦੇ ਕਿਨਾਰੇ ਤੇ ਨਾ ਜਾਇਆ ਜਾਵੈ ਅਤੇ ਅਸੀਂ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜਰ ਹਾਂ|
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਲੈ ਕੇ ਜਾਣ ਲਈ ਹੈਲੀਕਾਪਟਰ ਦੀ ਸਹਾਇਤਾ ਵੀ ਲਈ ਜਾ ਰਹੀ ਹੈ| ਜਿਲ੍ਹੇ ਅੰਦਰ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਸਰਨਾਰਥੀ ਕੈਂਪ ਵੀ ਸਥਾਪਿਤ ਕੀਤੇ ਹੋਏ ਹਨ ਉੱਥੇ ਹਰ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ| ਲੋਕਾਂ ਦੇ ਲਈ ਭੋਜਨ ਦੀ ਵਿਵਸਥਾ ਵੀ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਝੂਠੀਆਂ ਅਫਵਾਹਾਂ ਤੇ ਵਿਸਵਾਸ ਨਾ ਕਰੋ| ਸਾਡੇ ਵੱਲੋਂ ਵੱਖ ਵੱਖ ਸਥਾਨਾਂ ਤੇ ਹਰ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ|
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਂਣ ਦੀ ਕੋਈ ਲੋੜ ਨਹੀਂ ਹੈ ਆਮ ਆਦਮੀ ਪਾਰਟੀ ਦੀ ਪੂਰੀ ਟੀਮ, ਜਿਲ੍ਹਾ ਪ੍ਰਸਾਸਨ ਖੇਤਰ ਅੰਦਰ ਬਚਾਓ ਕਾਰਜਾਂ ਵਿੱਚ ਲੱਗੇ ਹੋਏ ਹਨ| ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜਿਲ੍ਹਾ ਪ੍ਰਸਾਸਨ ਦੀ ਟੀਮ ਵੀ ਖੇਤਰ ਅੰਦਰ ਪੂਰੀ ਤਰ੍ਹਾਂ ਨਾਲ ਮੂਸਤੈਦ ਹੈ| ਇਸ ਮੋਕੇ ਤੇ ਉਨ੍ਹਾਂ ਦੇ ਨਾਲ ਸਰਵਸ੍ਰੀ ਸੁਖਜਿੰਦਰ ਸਿੰਘ ਡੀ.ਐਸ.ਪੀ., ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਕਟਾਰੂਚੱਕ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਵੀ ਹਾਜਰ ਸਨ|
ਮਲਿਕਪੁਰ ਫਸੇ ਯਾਤਰੀਆਂ ਨੂੰ ਜੰਮੂ ਪਹੁੰਚਾਉਂਣ ਲਈ ਕੈਬਨਿਟ ਮੰਤਰੀ ਨੇ ਕੀਤੀ ਬੱਸਾਂ ਦੀ ਵਿਵਸਥਾ
ਜਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਵੱਲੋਂ ਜਿੱਥੇ ਵੱਖ ਵੱਖ ਹੜ੍ਹ ਪ੍ਰਭਾਵਿੱਤ ਪਿੰਡਾਂ ਦਾ ਦੋਰਾ ਕੀਤਾ ਗਿਆ ਉੱਥੇ ਹੀ ਮਲਿਕਪੁਰ ਦੋਰੇ ਦੋਰਾਨ ਜੰਮੂ ਨੂੰ ਜਾਣ ਵਾਲੇ ਯਾਤਰੀਆਂ ਨਾਲ ਮਿਲੇ ਜੋ ਕਿ ਹਾਈਵੇ ਤੇ ਪਾਣੀ ਭਰ ਜਾਣ ਕਰਕੇ ਫਸੇ ਹੋਏ ਸਨ| ਕੇਬਨਿਟ ਮੰਤਰੀ ਪੰਜਾਬ ਵੱਲੋਂ ਮੋਕੇ ਤੇ ਤਿੰਨ ਬੱਸਾਂ ਦੀ ਵਿਵਸਥਾ ਕਰਕੇ ਯਾਤਰੀਆਂ ਨੂੰ ਜੰਮੂ ਲਈ ਰਵਾਨਾ ਕੀਤਾ ਤਾਂ ਜੋ ਉਹ ਅਪਣੇ ਘਰ੍ਹਾਂ ਤੱਕ ਪਹੁੰਚ ਸਕਣ| ਪਿੰਡ ਗੁਲਪੁਰ ਸਿੰਬਲੀ ਵਿਖੇ ਪਾਣੀ ਭਰਨ ਤੋਂ ਬਾਅਦ ਬੱਸ ਦੀ ਵਿਵਸਥਾ ਕੀਤੀ ਗਈ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ| ਇਸ ਤੋਂ ਇਲਾਵਾ ਕੇਬਨਿਟ ਮੰਤਰੀ ਵੱਲੋਂ ਤਾਰਾਗੜ੍ਹ ਵਿਖੇ ਅਤੇ ਹੋਰ ਪਿੰਡਾਂ ਅੰਦਰ ਬਣਾਏ ਗਏ ਸਰਨਾਰਥੀ ਕੈਂਪਾਂ ਦਾ ਵੀ ਦੋਰਾ ਕੀਤਾ ਅਤੇ ਸਥਿਤੀ ਦਾ ਜਾਇਜਾ ਲਿਆ|