Home Uncategorized ਜਿਲ੍ਹਾ ਪ੍ਰਸ਼ਾਸਨ ਨੇ ਰੈਸਕਿਊ ਕਰਕੇ ਸੁਰੱਖਿਤ ਬਾਹਰ ਕੱਢਿਆ ਸਿੰਚਾਈ ਵਿਭਾਗ ਦੇ 50...

ਜਿਲ੍ਹਾ ਪ੍ਰਸ਼ਾਸਨ ਨੇ ਰੈਸਕਿਊ ਕਰਕੇ ਸੁਰੱਖਿਤ ਬਾਹਰ ਕੱਢਿਆ ਸਿੰਚਾਈ ਵਿਭਾਗ ਦੇ 50 ਕਰਮਚਾਰੀਆਂ ਨੂੰ

0

ਪਠਾਨਕੋਟ, 27 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਮਾਧੋਪੁਰ ਹੈਡਵਰਕਸ ‘ਤੇ ਬਿਰਾਜ ਡੈਮ ਦੇ ਗੇਟ ਖੋਲਣ ਦਾ ਕੰਮ ਕਰ ਰਹੇ ਸਿੰਚਾਈ ਵਿਭਾਗ ਦੇ 50 ਕਰਮਚਾਰੀ ਗੇਟ ਅਚਾਨਕ ਟੁੱਟਣ ਕਰਕੇ ਉੱਥੇ ਹੀ ਫਸ ਗਏ। ਇਨ੍ਹਾਂ ਵਿੱਚ ਐਕਸੀਅਨ, ਐਸ.ਡੀ.ਓ. ਅਤੇ ਹੋਰ ਮੁਲਾਜ਼ਮ ਹਨ ਇਨ੍ਹਾਂ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਏਅਰ ਫੋਰਸ ਹੈਲੀਕਪਟਰ ਕੰਮ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦਿੰਦਿਆ ਦੱਸਿਆ ਕਿ ਏਅਰ ਫੋਰਸ ਦੇ ਹੈਲੀਕਪਟਰ ਦੇ ਪਹਿਲੇ ਪੜ੍ਹਾਅ ਵਿੱਚ 30 ਕਰਮਚਾਰੀਆਂ ਨੂੰ ਰੈਸਕਿਊ ਅਪਰੇਸ਼ਨ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਹੈ ਅਤੇ  ਇਸ ਦੇ ਦੂਜੇ ਅਪਰੇਸ਼ਨ ਦਾ ਪੜ੍ਹਾਅ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪੜ੍ਹਾਅ ਵਿੱਚ ਬਾਕੀ 20 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਏਅਰ ਫੋਰਸ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ।

ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਪਹਿਲਾ ਨਾਲੋਂ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਚੌਕਸ ਰਹਿਣ ਦੀ ਲੋੜ ਹੈ ਕਿਉਂ ਕਿ ਅਜੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ । ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਹੜ ਪ੍ਰਭਾਵਿਤ ਖੇਤਰ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਬਾਹਰ ਕਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਣੇ ਕੰਟਰੋਲ ਰੂਮ ਦੇ ਦੋ ਨੰਬਰ 0186-2346944 ਅਤੇ ਮੋਬਾਇਲ ਨੰਬਰ  9779102351 ਹੈ, ਜੇ ਕੋਈ ਵਿਅਕਤੀ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਫਸਿਆ ਹੈ ਤਾਂ ਉਸ ਇਨ੍ਹਾਂ ਨੰਬਰਾਂ ‘ਤੇ ਫੋਨ ਕਰਕੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਬਚਾਓ ਕਾਰਜਾਂ ਲਈ ਐਨ.ਡੀ.ਆਰ.ਐਫ., ਆਰਮੀ ਅਤੇ ਏਅਰ ਫੋਰਸ ਦੇ ਜਵਾਨਾਂ ਦੀ ਮਦਦ ਲਈ ਜਾ ਰਹੀ ਹੈ।

Exit mobile version