Home Uncategorized ਹਰਿਆਣਾ ਸਰਕਾਰ ਨੇ ਆਂਗਣਵਾੜੀ ਸਹਾਇਕਾਂ ਦੇ ਤਰੱਕੀ ਕੋਟੇ ‘ਚ 50% ਦਾ ਕੀਤਾ...

ਹਰਿਆਣਾ ਸਰਕਾਰ ਨੇ ਆਂਗਣਵਾੜੀ ਸਹਾਇਕਾਂ ਦੇ ਤਰੱਕੀ ਕੋਟੇ ‘ਚ 50% ਦਾ ਕੀਤਾ ਵਾਧਾ

0

ਹਰਿਆਣਾ 27 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ) : ਹਰਿਆਣਾ ਦੀਆਂ ਆਂਗਣਵਾੜੀ ਸਹਾਇਕਾਂ ਲਈ ਖੁਸ਼ਖ਼ਬਰੀ ਹੈ। ਰਾਜ ਸਰਕਾਰ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਸਹਾਇਕਾਂ ਦੀ ਤਰੱਕੀ ਨੂੰ ਲੈ ਕੇ ਇੱਕ ਵੱਡਾ ਫ਼ੈਸਲਾ ਲਿਆ ਹੈ। ਹੁਣ ਆਂਗਣਵਾੜੀ ਸਹਾਇਕਾਂ ਨੂੰ ਵਰਕਰ ਬਣਨ ਦਾ ਸੁਨਹਿਰੀ ਮੌਕਾ ਮਿਲੇਗਾ, ਕਿਉਂਕਿ ਸਰਕਾਰ ਨੇ ਤਰੱਕੀ ਕੋਟਾ 25 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰ ਦਿੱਤਾ ਹੈ।

ਸ਼ਰੂਤੀ ਚੌਧਰੀ

ਝੱਜਰ ਤੋਂ ਕਾਂਗਰਸ ਵਿਧਾਇਕ ਗੀਤਾ ਭੁੱਕਲ ਦੁਆਰਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬੁੱਧਵਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਕੁੱਲ 25,962 ਆਂਗਣਵਾੜੀ ਕੇਂਦਰ ਚਲਾਏ ਜਾ ਰਹੇ ਹਨ। ਇਨ੍ਹਾਂ ‘ਤੇ 25,962 ਵਰਕਰਾਂ ਅਤੇ 25,450 ਹੈਲਪਰਾਂ ਦੀਆਂ ਅਸਾਮੀਆਂ ਮਨਜ਼ੂਰ ਹਨ। ਪਰ ਇਸ ਸਮੇਂ ਸਿਰਫ਼ 23,106 ਵਰਕਰ ਅਤੇ 20,641 ਹੈਲਪਰ ਕੰਮ ਕਰ ਰਹੀਆਂ ਹਨ।

ਮੰਤਰੀ ਨੇ ਮੰਨਿਆ ਕਿ ਵਿਭਾਗ ਵਿੱਚ ਲੰਬੇ ਸਮੇਂ ਤੋਂ ਵੱਡੀ ਗਿਣਤੀ ਵਿੱਚ ਅਹੁਦੇ ਖਾਲੀ ਹਨ। ਭਾਰਤ ਸਰਕਾਰ ਵੱਲੋਂ ਅਗਸਤ 2022 ਵਿੱਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਭਰਤੀ ਨਿਯਮਾਂ ਦੀਆਂ ਗੁੰਝਲਾਂ ਕਾਰਨ ਨਵੀਆਂ ਨਿਯੁਕਤੀਆਂ ਰੁਕੀਆਂ ਹੋਈਆਂ ਸਨ। ਹੁਣ ਸਰਕਾਰ ਨੇ ਤਰੱਕੀ ਪ੍ਰਕਿ ਰਿਆ ਪੂਰੀ ਕਰਨ ਤੋਂ ਬਾਅਦ ਖਾਲੀ ਅਸਾਮੀਆਂ ‘ਤੇ ਸਿੱਧੀ ਭਰਤੀ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ੈੈਸਲਾ ਨਾ ਸਿਰਫ਼ ਸਹਾਇਕਾਂ ਨੂੰ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰੇਗਾ ਬਲਕਿ ਸੂਬੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਸਟਾਫ਼ ਦੀ ਘਾਟ ਨੂੰ ਵੀ ਕਾਫ਼ੀ ਹੱਦ ਤੱਕ ਪੂਰਾ ਕਰੇਗਾ।

Exit mobile version