HomeUncategorizedਅਨਿਲ ਅੰਬਾਨੀ ਦੇ ਮੁੰਬਈ ਘਰ 'ਤੇ ਸੀ.ਬੀ.ਆਈ. ਨੇ ਮਾਰਿਆ ਛਾਪਾ

ਅਨਿਲ ਅੰਬਾਨੀ ਦੇ ਮੁੰਬਈ ਘਰ ‘ਤੇ ਸੀ.ਬੀ.ਆਈ. ਨੇ ਮਾਰਿਆ ਛਾਪਾ

ਮੁੰਬਈ 23 ਅਗਸਤ: ਰਿਲਾਇੰਸ ਏ.ਡੀ.ਜੀ. (ਏ.ਡੀ.ਏ.ਜੀ.) ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਮੁੰਬਈ ਘਰ ‘ਤੇ ਸੀ.ਬੀ.ਆਈ. ਨੇ 17,000 ਕਰੋੜ ਰੁਪਏ ਦੇ ਵੱਡੇ ਕਰਜ਼ਾ ਧੋਖਾਧੜੀ ਮਾਮਲੇ ਵਿੱਚ ਛਾਪਾ ਮਾਰਿਆ ਹੈ। ਇਹ ਕਾਰਵਾਈ ਯੈੱਸ ਬੈਂਕ ਨਾਲ ਸਬੰਧਤ ਇੱਕ ਮਾਮਲੇ ਵਿੱਚ ਕੀਤੀ ਗਈ ਹੈ। ਇਸ ਦੌਰਾਨ ਸੀ.ਬੀ.ਆਈ. ਦੀ ਇੱਕ ਟੀਮ ਨੇ ਅਨਿਲ ਅੰਬਾਨੀ ਦੇ ਘਰ ਅਤੇ ਦਫ਼ਤਰ ਨਾਲ ਸਬੰਧਤ ਕਈ ਥਾਵਾਂ ਦੀ ਤਲਾਸ਼ੀ ਲਈ। ਇਹ ਮਾਮਲਾ ਯੈੱਸ ਬੈਂਕ ਨੂੰ ਧੋਖਾ ਦੇ ਕੇ ਵੱਡੀ ਰਕਮ ਦਾ ਕਰਜ਼ਾ ਲੈਣ ਨਾਲ ਸਬੰਧਤ ਹੈ। ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਯੈੱਸ ਬੈਂਕ ਅਤੇ ਰਿਲਾਇੰਸ ਗਰੁੱਪ ਦੀਆਂ ਕਈ ਕੰਪਨੀਆਂ ਵਿਰੁੱਧ ਕੇਸ ਦਰਜ ਕੀਤਾ ਹੈ।

ਸੀ.ਬੀ.ਆਈ. ਨੇ ਦੋਸ਼ ਲਗਾਇਆ ਹੈ ਕਿ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਨੂੰ ਵੱਡੇ ਕਰਜ਼ੇ ਦਿੱਤੇ। ਰਾਣਾ ਕਪੂਰ ਨੂੰ ਇਸ ਕਰਜ਼ੇ ਦੇ ਬਦਲੇ ਕਥਿਤ ਤੌਰ ‘ਤੇ ਰਿਸ਼ਵਤ ਦਿੱਤੀ ਗਈ ।

ਦੋਸ਼ ਹੈ ਕਿ ਰਾਣਾ ਕਪੂਰ ਅਤੇ ਹੋਰ ਦੋਸ਼ੀਆਂ ਨੇ ਇੱਕ ਅਪਰਾਧਿਕ ਸਾਜ਼ਿਸ਼ ਰਚੀ ਅਤੇ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਨੂੰ ਲਗਭਗ 17,000 ਕਰੋੜ ਰੁਪਏ ਦਾ ਕਰਜ਼ਾ ਦਿੱਤਾ, ਜੋ ਬਾਅਦ ਵਿੱਚ ਐਨ.ਪੀ.ਏ. (ਨਾਨ-ਪਰਫਾਰਮਿੰਗ ਐਸੇਟ) ਬਣ ਗਿਆ। ਸੀ.ਬੀ.ਆਈ. ਦਾ ਮੰਨਣਾ ਹੈ ਕਿ ਇਸ ਧੋਖਾਧੜੀ ਨੇ ਯੈੱਸ ਬੈਂਕ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ ਅਤੇ ਬੈਂਕ ਦੀ ਭਰੋਸੇਯੋਗਤਾ ‘ਤੇ ਵੀ ਡੂੰਘਾ ਪ੍ਰਭਾਵ ਪਾਇਆ। ਇਸ ਮਾਮਲੇ ਵਿੱਚ ਪਹਿਲਾਂ ਹੀ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਰਾਣਾ ਕਪੂਰ ਅਤੇ ਉਸਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।

ਹੁਣ ਸੀ.ਬੀ.ਆਈ. ਮਾਮਲੇ ਦੀ ਜੜ੍ਹ ਤੱਕ ਜਾਣ ਲਈ ਅਨਿਲ ਅੰਬਾਨੀ ਅਤੇ ਉਸਦੇ ਸਮੂਹ ਦੀਆਂ ਕੰਪਨੀਆਂ ਨਾਲ ਸਬੰਧਤ ਸਬੂਤਾਂ ਦੀ ਭਾਲ ਵਿੱਚ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments