ਦੱਸਣਯੋਗ ਹੈ ਕਿ ਤਜਰਬੇਕਾਰ ਕਾਰੋਬਾਰੀ ਨੇਤਾ ਹੇਮੰਤ ਰੂਪਾਨੀ, ਕੋਕਾ-ਕੋਲਾ ਕੰਪਨੀ ‘ਚ 8 ਸਤੰਬਰ ਤੋਂ ਸੀਈਓ ਵਜੋਂ ਅਹੁਦਾ ਸੰਭਾਲਣਗੇ। ਉਹ ਬੰਗਲੌਰ ਸਥਿਤ ਬੋਤਲਰ ਹਿੰਦੁਸਤਾਨ ਕੋਕਾ-ਕੋਲਾ ਬੇਵਰੇਜ ਪ੍ਰਾਈਵੇਟ ਲਿਮਟਿਡ ਵਿੱਚ ਜੁਆਇਨ ਕਰਨਗੇ।
ਉਹ ਮੌਜੂਦਾ ਐੱਚਸੀਸੀਬੀ ਸੀਈਓ, ਜੁਆਨ ਪਾਬਲੋ ਰੋਡਰਿਗਜ਼ ਦੀ ਜਗ੍ਹਾ ਲੈਣਗੇ। ਹੇਮੰਤ ਇਸ ਸਮੇਂ ਦੱਖਣ-ਪੂਰਬੀ ਏਸ਼ੀਆ ਲਈ ਮੋਂਡੇਲੇਜ਼ ਦੀ ਵਪਾਰਕ ਇਕਾਈ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।







