Homeਪਟਿਆਲਾ ਅਪਡੇਟ70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ-14 ਲੜਕੀਆਂ ਦੇ ਖੋਖੋ ਟੂਰਨਾਮੈਂਟ ਦਾ...

70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ-14 ਲੜਕੀਆਂ ਦੇ ਖੋਖੋ ਟੂਰਨਾਮੈਂਟ ਦਾ ਹੋਇਆ ਆਗਾਜ਼, ਪਟਿਆਲਾ ਨੇ ਬਠਿੰਡੇ ਨੂੰ ਹਰਾਇਆ

Patiala defeats Bathinda as the Under-14 Girls' Kho-Kho tournament kicks off at the 70th Inter-District School Games.

ਪਟਿਆਲਾ, 3 ਅਕਤੂਬਰ, 2026 (ਛਤਰਪਾਲ ਸਿੰਘ ) : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-14 ਲੜਕੀਆਂ ਦਾ ਖੋਖੋ ਟੂਰਨਾਮੈਂਟ ਪੋਲੋ ਗਰਾਉਂਡ ਪਟਿਆਲਾ ਵਿਖੇ ਆਗਾਜ਼ ਹੋਇਆ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਡੀਐਸਸੀ ਡਾ.ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਅੱਜ ਦੇ ਹੋਏ ਮੁਕਾਬਲਿਆਂ ਵਿੱਚ ਪਟਿਆਲੇ ਨੇ ਬਠਿੰਡੇ ਨੂੰ,ਸੰਗਰੂਰ ਨੇ ਮਾਨਸਾ ਨੂੰ,ਫਤਿਹਗੜ੍ਹ ਸਾਹਿਬ ਨੇ ਹੁਸ਼ਿਆਰਪੁਰ ਨੂੰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਗੁਰਦਾਸਪੁਰ ਨੂੰ, ਫਾਜਲਿਕਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਹਰਾਇਆ।ਇਸ ਮੌਕੇ ਤੇ ਖੋਖੋ ਟੂਰਨਾਮੈਂਟ ਦੇ ਇੰਚਾਰਜ ਪ੍ਰਿੰਸੀਪਲ ਰਾਜੇਸ਼ ਗਰਗ, ਟੂਰਨਾਮੈਂਟ ਦੇ ਅਬਜ਼ਰਵਰ ਇੰਦਰਜੀਤ ਸਿੰਘ ਵੜੈਚ, ਸਰਪੰਚ ਇਕਬਾਲ ਖਾਨ, ਸੁਖਵੰਤ ਸਿੰਘ,ਸੁਖਦੀਪ ਸਿੰਘ ਕੋਚ,ਰਾਜਪਾਲ ਸਿੰਘ,ਚਮਕੌਰ ਸਿੰਘ, ਅਮਨਿੰੰਦਰ ਸਿੰਘ ਬਾਬਾ, ਦਵਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ ਜੱਸਲ, ਰਾਕੇਸ਼ ਅਰੋੜਾ,ਕੁਲਵੰਤ ਸਿੰਘ,ਸਰਬਜੀਤ ਸਿੰਘ, ਨਿਰੰਜਨ ਸਿੰਘ,ਮੱਖਣ ਸਿੰਘ,ਨਵਜੋਤ ਸਿੰਘ, ਜਸਵੰਤ ਸਿੰਘ, ਗੁਰਪਿਆਰ ਸਿੰਘ, ਕੁਲਦੀਪ ਕੌਰ (ਸਿਲੈਕਟਰ),ਨਵਦੀਪ ਕੌਰਨਿਧੀ ਸ਼ਰਮਾਂ, ਹਰਦੀਪ ਕੌਰ,ਵਿਨੋਦ ਕੁਮਾਰ,ਬਲਕਾਰ ਸਿੰਘ, ਹਰਜੀਤ ਸਿੰਘ,ਗੁਰਦੀਪ ਸਿੰਘ,ਦੀਦਾਰ ਸਿੰਘ,ਰਾਮ ਕੁਮਾਰ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।
RELATED ARTICLES
- Advertisment -
Google search engine
Google search engine
Google search engine

Most Popular

Recent Comments