Homeਪਟਿਆਲਾ ਅਪਡੇਟਐੱਸਐੱਸਪੀ ਦਫ਼ਤਰ ਨੇੜੇ ਮਹਿਲਾ ਵਕੀਲ ਤੇ ਉਸ ਦੇ ਪਿਤਾ ਨਾਲ ਕਥਿਤ ਬਦਸਲੂਕੀ,...

ਐੱਸਐੱਸਪੀ ਦਫ਼ਤਰ ਨੇੜੇ ਮਹਿਲਾ ਵਕੀਲ ਤੇ ਉਸ ਦੇ ਪਿਤਾ ਨਾਲ ਕਥਿਤ ਬਦਸਲੂਕੀ, ਬਚਾਅ ਲਈ ਆਏ ਵਕੀਲ ’ਤੇ ਜਾਨਲੇਵਾ ਹਮਲੇ ਦਾ ਦੋਸ਼

Female lawyer and her father allegedly harassed near Patiala SSP office; advocate Devender Rajput injured in attack.

ਐਡਵੋਕੇਟ ਦੇਵੇਂਦਰ ਰਾਜਪੂਤ ਜ਼ਖ਼ਮੀ ਹੋ ਕੇ ਹਸਪਤਾਲ ਦਾਖ਼ਲ; ਘਟਨਾ ਨਾਲ ਵਕੀਲ ਭਾਈਚਾਰੇ ਵਿੱਚ ਰੋਸ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਪਟਿਆਲਾ,  2 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਐੱਸਐੱਸਪੀ ਪਟਿਆਲਾ ਦੇ ਦਫ਼ਤਰ ਦੇ ਨੇੜੇ ਇੱਕ ਮਹਿਲਾ ਵਕੀਲ ਅਤੇ ਉਸ ਦੇ ਪਿਤਾ ਨਾਲ ਕਥਿਤ ਤੌਰ ’ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਐਡਵੋਕੇਟ ਦੇਵੇਂਦਰ ਰਾਜਪੂਤ ਨੇ ਦਖ਼ਲ ਦੇ ਕੇ ਮਹਿਲਾ ਵਕੀਲ ਅਤੇ ਉਸ ਦੇ ਪਿਤਾ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ’ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਐਡਵੋਕੇਟ ਦੇਵੇਂਦਰ ਰਾਜਪੂਤ ਦੇ ਸੱਟਾਂ ਲੱਗੀਆਂ। ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਹਮਲਾਵਰਾਂ ਤੋਂ ਬਚਾਇਆ। ਜ਼ਖ਼ਮੀ ਵਕੀਲ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਖ਼ਬਰ ਫੈਲਦਿਆਂ ਹੀ ਵਕੀਲ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ, ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਵਕੀਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਵਕੀਲ ਭਾਈਚਾਰੇ ਦਾ ਕਹਿਣਾ ਹੈ ਕਿ ਕਾਨੂੰਨ ਦੀ ਰੱਖਿਆ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਵੀ ਬੇਹੱਦ ਅਹਿਮ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments