Homeਪੰਜਾਬਖੰਨਾ ਦੇ ਪਿੰਡ ਖਨਿਆਣ ਵਿੱਚ ਦਰਦਨਾਕ ਹਾਦਸਾ, ਸਲਫਾਸ ਦੀ ਗੈਸ ਨਾਲ ਦੋ...

ਖੰਨਾ ਦੇ ਪਿੰਡ ਖਨਿਆਣ ਵਿੱਚ ਦਰਦਨਾਕ ਹਾਦਸਾ, ਸਲਫਾਸ ਦੀ ਗੈਸ ਨਾਲ ਦੋ ਬੱਚਿਆਂ ਦੀ ਮੌ.ਤ

23 ਜੁਲਾਈ, 2026 (ਹਰਸ਼ਲੀਨ ਖੰਨਾ): ਖੰਨਾ ਨੇੜਲੇ ਪਿੰਡ ਖਨਿਆਣ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸਲਫਾਸ ਦੀ ਜ਼ਹਿਰੀਲੀ ਗੈਸ ਕਾਰਨ ਇੱਕ ਪਰਿਵਾਰ ਦੇ ਦੋ ਛੋਟੇ ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਪਰਿਵਾਰ ਨੇ ਕਣਕ ਨੂੰ ਕੀੜਿਆਂ ਤੋਂ ਬਚਾਉਣ ਲਈ ਸਟੋਰ ਕੀਤੇ ਅਨਾਜ ਦੇ ਡਰੱਮ ਵਿੱਚ ਸਲਫਾਸ ਦੀਆਂ ਗੋਲੀਆਂ ਰੱਖੀਆਂ ਹੋਈਆਂ ਸਨ। ਸਟੋਰ ਰੂਮ ਬੈੱਡਰੂਮ ਦੇ ਬਿਲਕੁਲ ਨੇੜੇ ਹੋਣ ਕਾਰਨ ਸਲਫਾਸ ਤੋਂ ਨਿਕਲੀ ਜ਼ਹਿਰੀਲੀ ਗੈਸ ਹੌਲੀ-ਹੌਲੀ ਕਮਰੇ ਵਿੱਚ ਫੈਲ ਗਈ, ਜਿਸ ਨਾਲ ਪਰਿਵਾਰਕ ਮੈਂਬਰ ਪ੍ਰਭਾਵਿਤ ਹੋ ਗਏ।

ਇਸ ਹਾਦਸੇ ਵਿੱਚ 13 ਦਿਨਾਂ ਦੀ ਨਵਜਾਤ ਬੱਚੀ ਹਰਸੀਰਤ ਕੌਰ ਅਤੇ ਲਗਭਗ 4 ਸਾਲਾ ਮਨਰਾਜ ਸਿੰਘ ਦੀ ਜਾਨ ਚਲੀ ਗਈ। ਜਦਕਿ ਦੋ ਹੋਰ ਬੱਚੀਆਂ ਅਤੇ ਇੱਕ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਸਲਫਾਸ ਤੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਵਾਪਰਿਆ ਹੋ ਸਕਦਾ ਹੈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments