Home ਹਰਿਆਣਾ 390 ਘੰਟਿਆਂ ਦਾ ਹੋਵੇਗਾ ‘ਔਰਗੈਨਿਕ ਗ੍ਰੋਵਰ’ ਸਿਖਲਾਈ ਕੋਰਸ

390 ਘੰਟਿਆਂ ਦਾ ਹੋਵੇਗਾ ‘ਔਰਗੈਨਿਕ ਗ੍ਰੋਵਰ’ ਸਿਖਲਾਈ ਕੋਰਸ

The ‘Organic Grower’ training course will provide 390 hours of structured training in organic farming practices and techniques.

0

ਸਿਰਸਾ ਜ਼ਿਲ੍ਹੇ ਦੇ ਮਾਂਗੇਆਣਾ ਸਥਿਤ ਫਲ ਉੱਤਮਤਾ ਕੇਂਦਰ ਵਿੱਚ ਹੋਵੇਗਾ ਸਥਾਪਿਤ

ਚੰਡੀਗੜ੍ਹ, 16 ਸਤੰਬਰ , 2026 ( ਸੰਜੀਵ ਸ਼ਰਮਾ ) : ਹਰਿਆਣਾ ਸਰਕਾਰ ਵੱਲੋਂ ਸਾਲ 2026-27 ਲਈ ਸਿਰਸਾ ਜ਼ਿਲ੍ਹੇ ਦੇ ਮਾਂਗੇਆਣਾ ਸਥਿਤ ਫਲ ਉੱਤਮਤਾ ਕੇਂਦਰ ਵਿੱਚ ਸਥਾਪਿਤ ਹੋਣ ਵਾਲੇ 390 ਘੰਟਿਆਂ ਦੇ ‘ਔਰਗੈਨਿਕ ਗ੍ਰੋਵਰ‘ (Organic Grower) ਸਿਖਲਾਈ ਕੋਰਸ ਵਿੱਚ ਦਾਖਲੇ ਲਈ ਮੁੜ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਉਮੀਦਵਾਰ ਬਾਗਬਾਨੀ ਵਿਭਾਗ ਦੀ ਅਧਿਕਾਰਤ ਵੈਬਸਾਈਟ kaushal.hortharyana.gov.in ‘ਤੇ ਜਾ ਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ।

ਇੱਕ ਸਰਕਾਰੀ ਬੁਲਾਰੇ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਲਈ ਕੁੱਲ 20 ਸੀਟਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਕੇਵਲ ਹਰਿਆਣਾ ਦੇ ਸਥਾਈ ਨਿਵਾਸੀ ਹੀ ਇਸ ਲਈ ਯੋਗ ਹੋਣਗੇ। ਵਿਦਿਅਕ ਯੋਗਤਾ ਵਜੋਂ ਉਮੀਦਵਾਰ ਦਾ 12ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ ਅਤੇ ਆਵੇਦਕ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਚੋਣ 12ਵੀਂ ਜਮਾਤ ਵਿੱਚ ਪ੍ਰਾਪਤ ਅੰਕਾਂ ਦੀ ਮੈਰਿਟ ਸੂਚੀ ਦੇ ਆਧਾਰ ਤੇ ਕੀਤੀ ਜਾਵੇਗੀ।

ਚੁਣੇ ਗਏ ਉਮੀਦਵਾਰਾਂ ਦੀ ਕੌਂਸਲਿੰਗ 22 ਸਤੰਬਰ 2026 ਨੂੰ ਸਵੇਰੇ 11:00 ਵਜੇ ਫਲ ਉੱਤਮਤਾ ਕੇਂਦਰਮਾਂਗੇਆਣਾ ਵਿਖੇ ਆਯੋਜਿਤ ਕੀਤੀ ਜਾਵੇਗੀ। ਕੌਂਸਲਿੰਗ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਆਪਣੇ ਸਾਰੇ ਅਸਲ ਸਰਟੀਫਿਕੇਟਾਂ ਦੇ ਨਾਲ-ਨਾਲ ਆਧਾਰ ਕਾਰਡ, 10ਵੀਂ ਅਤੇ 12ਵੀਂ ਦੀ ਮਾਰਕਸ਼ੀਟਬੈਂਕ ਪਾਸਬੁੱਕਪੈਨ ਕਾਰਡਪਰਿਵਾਰ ਪਛਾਣ ਪੱਤਰ ਦੀ ਫੋਟੋਕਾਪੀ ਅਤੇ ਪਾਸਪੋਰਟ ਸਾਈਜ਼ ਫੋਟੋ ਨਾਲ ਲਿਆਉਣਾ ਲਾਜ਼ਮੀ ਹੈ। ਸਿਖਲਾਈ ਦੀ ਮਿਆਦ ਦੌਰਾਨ ਪ੍ਰੀਖਿਆਰਥੀਆਂ ਲਈ ਰਾਤ ਦੇ ਠਹਿਰਾਅ ਦਾ ਪ੍ਰਬੰਧ ਕੇਂਦਰ ਵੱਲੋਂ ਕੀਤਾ ਜਾਵੇਗਾ। ਪ੍ਰਸ਼ਾਸਨਿਕ ਕਾਰਨਾਂ ਕਰਕੇ ਕੋਰਸ ਦੀ ਮਿਆਦ ਨੂੰ ਵਧਾਇਆ ਵੀ ਜਾ ਸਕਦਾ ਹੈ। ਕਿਸੇ ਵੀ ਵਾਧੂ ਜਾਣਕਾਰੀ ਲਈ ਉਮੀਦਵਾਰ ਕੇਂਦਰ ਅਧਿਕਾਰੀ ਨਾਲ ਮੋਬਾਈਲ ਨੰਬਰ 97280-54266 ‘ਤੇ ਸੰਪਰਕ ਕਰ ਸਕਦੇ ਹਨ।

Exit mobile version