Homeਪੰਜਾਬਜ਼ਿਲ੍ਹਾ ਮੈਜਿਸਟਰੇਟ ਨੇ ਹੂਟਰ, ਸਾਇਰਨ, ਫਲੈਸ਼ਿੰਗ ਲਾਈਟਾਂ ਅਤੇ ਵਾਹਨਾਂ ਦੇ ਸ਼ੀਸ਼ਿਆਂ ’ਤੇ...

ਜ਼ਿਲ੍ਹਾ ਮੈਜਿਸਟਰੇਟ ਨੇ ਹੂਟਰ, ਸਾਇਰਨ, ਫਲੈਸ਼ਿੰਗ ਲਾਈਟਾਂ ਅਤੇ ਵਾਹਨਾਂ ਦੇ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ ਦੀ ਨਾਜਾਇਜ਼ ਵਰਤੋਂ ’ਤੇ ਲਗਾਈ ਪਾਬੰਦੀ

District Magistrate Bans Unauthorized Hooters, Sirens, Flashing Lights and Black Films on Vehicle Windows

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਵਾਹਨਾਂ ’ਤੇ ਹੂਟਰ/ਸਾਇਰਨ, ਫਲੈਸ਼ਿੰਗ ਲਾਈਟਾਂ ਅਤੇ ਐਲਈਡੀ ਲਾਈਟਾਂ ਦੀ ਨਾਜਾਇਜ਼ ਵਰਤੋਂ ਕਰਨ ਅਤੇ ਵਾਹਨਾਂ ਦੇ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ ਜਾਂ ਨਿਰਧਾਰਤ ਦਿੱਖਣਯੋਗਤਾ ਦੇ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਲਗਾਉਣ ਸਬੰਧੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ, ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਕਾਨੂੰਨ ਤੇ ਵਿਵਸਥਾ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਕਾਰ ਅਸੈਸਰੀ ਮੁਰੰਮਤ ਦੀ ਦੁਕਾਨ, ਏਜੰਸੀ ਜਾਂ ਹੋਰ ਕਾਰੋਬਾਰੀ ਅਦਾਰਾ ਵਾਹਨਾਂ ਦੇ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ, ਰੰਗਦਾਰ ਸ਼ੀਸ਼ੇ ਜਾਂ ਅਜਿਹੀ ਕੋਈ ਹੋਰ ਸਮੱਗਰੀ ਨਹੀਂ ਲਗਾ ਸਕੇਗਾ ਅਤੇ ਵਾਹਨਾਂ ਦੇ ਅਗਲੇ ਜਾਂ ਪਿਛਲੇ ਗ੍ਰਿੱਲਾਂ ਅਤੇ ਬੰਪਰ ਗਾਰਡਾਂ ’ਤੇ ਵਾਹਨ ਨਿਰਮਾਤਾ ਵੱਲੋਂ ਮੂਲ ਰੂਪ ਵਿੱਚ ਨਾ ਲਗਾਏ ਗਏ ਹੂਟਰ, ਸਾਇਰਨ, ਫਲੈਸ਼ਿੰਗ ਲਾਈਟਾਂ ਜਾਂ ਐਲਈਡੀ ਲਾਈਟਾਂ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਅਧਿਕਾਰੀ ਦੀ ਲੋੜੀਂਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲਗਾ ਸਕੇਗਾ। ਇਸ ਤੋਂ ਇਲਾਵਾ, ਅਜਿਹੇ ਉਪਕਰਨ ਲਗਾਉਣ ਵਾਲੀਆਂ ਦੁਕਾਨਾਂ, ਏਜੰਸੀਆਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਸਬੰਧਤ ਵਾਹਨਾਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ। ਉਨ੍ਹਾਂ ਨੂੰ ਸਮਰੱਥ ਅਧਿਕਾਰੀ ਤੋਂ ਪ੍ਰਾਪਤ ਪ੍ਰਵਾਨਗੀ ਦੀ ਕਾਪੀ ਵੀ ਆਪਣੇ ਕੋਲ ਸੰਭਾਲ ਕੇ ਰੱਖਣੀ ਹੋਵੇਗੀ ਅਤੇ ਜਾਂਚ ਦੌਰਾਨ ਸਮਰੱਥ ਅਧਿਕਾਰੀ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਅਧਿਕਾਰੀ ਵੱਲੋਂ ਮੰਗੇ ਜਾਣ ’ਤੇ ਪੇਸ਼ ਕਰਨੀ ਹੋਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਉਪਰੋਕਤ ਸਾਰੇ ਰਿਕਾਰਡ ਨੂੰ ਉਪਕਰਨ ਲਗਾਉਣ ਦੀ ਮਿਤੀ ਤੋਂ ਘੱਟੋ-ਘੱਟ ਪੰਜ ਸਾਲਾਂ ਤੱਕ ਸੰਭਾਲ ਕੇ ਰੱਖਿਆ ਜਾਵੇ  ਅਤੇ ਆਪਣੀ ਦੁਕਾਨ ਜਾਂ ਏਜੰਸੀ ਦਾ ਨਾਮ ਅਤੇ ਫ਼ੋਨ ਨੰਬਰ ਦਰਸਾਉਂਦਾ ਨਾ ਮਿਟਣ ਵਾਲਾ ਸਟਿੱਕਰ ਲਗਾਉਣਾ ਹੋਵੇਗਾ। ਇਸ ਦੇ ਨਾਲ ਹੀ ਵਾਹਨ ਦੇ ਪਿਛਲੇ ਸ਼ੀਸ਼ੇ ਦੇ ਅੰਦਰਲੇ ਪਾਸੇ ਵੀ ਇੱਕ ਸਟਿੱਕਰ ਲਗਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਹੁਕਮਾਂ ਦਾ ਉਦੇਸ਼ ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਅਤੇ ਵਾਹਨਾਂ ’ਤੇ ਨਿਯਮਾਂ ਦੇ ਉਲਟ ਲਗਾਏ ਜਾਣ ਵਾਲੇ ਉਪਕਰਨਾਂ ਅਤੇ ਸਮੱਗਰੀ ਦੀ ਨਾਜਾਇਜ਼ ਵਰਤੋਂ ਨੂੰ ਰੋਕਣਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments