17 ਅਕਤੂਬਰ ਨੂੰ ਪਿੰਡ ਰਤਨਗੜ੍ਹ, ਮਨੈਲਾ, ਧਨੌਲਾ, ਥਾਬਲਾਂ, ਗੰਢੂਆਂ ਕਲਾਂ, ਫਤਿਹਪੁਰ ਜੱਟਾਂ, ਮੰਡੋਫਲ, ਸ਼ਮਸ਼ੇਰ ਨਗਰ ਅਤੇ ਬੀਬੀਪੁਰ ਵਿਖੇ ਦਿਖਾਈ ਜਾਵੇਗੀ ਦਸਤਾਵੇਜੀ ਫਿਲਮ
ਬੱਸੀ/ਖਮਾਣੋਂ/ਫਤਹਿਗੜ੍ਹ ਸਾਹਿਬ, 16 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਉਪਰਾਲੇ ਤਹਿਤ ਬੱਸੀ ਪਠਾਣਾਂ ਬਲਾਕ ਦੇ ਪਿੰਡ ਖੁਦਾਦਪੁਰ, ਧੰਤੋਦਾ, ਹਾਜ਼ੀਪੁਰ, ਖਮਾਣੋਂ ਬਲਾਕ ਦੇ ਪਿੰਡ ਗੱਗੜਵਾਲ, ਕਾਲਾ ਮਾਜਰਾ, ਹਵਾਰਾ ਅਤੇ ਖੇੜਾ ਬਲਾਕ ਦੇ ਪਿੰਡ ਹੰਸਾਲੀ, ਰਾਮਗੜ ਸੈਣੀਆਂ, ਬਲਹਾਰਾ ਵਿਖੇ ਐਲ.ਈ.ਡੀ. ਸਕਰੀਨ ਰਾਹੀਂ 30 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਗਈ। ਇਸ ਦਾ ਉਦੇਸ਼ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 17 ਅਕਤੂਬਰ ਨੂੰ ਬਲਾਕ ਖਮਾਣੋਂ ਦੇ ਪਿੰਡ ਰਤਨਗੜ੍ਹ, ਮਨੈਲਾ, ਧਨੌਲਾ, ਬਲਾਕ ਬੱਸੀ ਪਠਾਣਾਂ ਦੇ ਪਿੰਡ ਥਾਬਲਾਂ, ਗੰਢੂਆਂ ਕਲਾਂ, ਫਤਿਹਪੁਰ ਜੱਟਾਂ ਅਤੇ ਬਲਾਕ ਖੇੜਾ ਦੇ ਪਿੰਡ ਮੰਡੋਫਲ, ਸ਼ਮਸ਼ੇਰ ਨਗਰ ਅਤੇ ਬੀਬੀਪੁਰ ਵਿਖੇ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਜਾਵੇਗੀ। ਇਹ ਸ਼ੋਅ ਕ੍ਰਮਵਾਰ 05,06 ਅਤੇ 07 ਵਜੇ ਸ਼ੁਰੂ ਹੋਣਗੇ।






