ਮਾਜਰੀ ਫਾਟਕ,ਬੋਰਾਂ, ਮੱਠੀ ਵਿਖੇ ਦਿਖਾਈ ਜਾਵੇਗੀ ਦਸਤਾਵੇਜੀ ਫਿਲਮ
ਬੱਸੀ ਪਠਾਣਾ/ਖਮਾਣੋਂ/ਫਤਹਿਗੜ੍ਹ ਸਾਹਿਬ,26 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਉਪਰਾਲੇ ਤਹਿਤ ਬੱਸੀ ਪਠਾਣਾਂ ਬਲਾਕ ਦੇ ਪਿੰਡ ਗਪਾਂਲੋਂ, ਖੇੜੀ ਭਾਈ ਕੀ,ਕੋਟਲਾ, ਖਮਾਣੋਂ ਬਲਾਕ ਦੇ ਪਿੰਡ ਭਾਮੀਆਂ, ਰਈਆ, ਬਡਾਲਾ ਅਤੇ ਖੇੜਾ ਬਲਾਕ ਦੇ ਪਿੰਡ ਨਰਾਇਣਗੜ੍ਹ, ਭੈਣੀ ਖੁਰਦ ਭੈਣੀ ਕਲਾ, ਵਿਖੇ ਐਲ.ਈ.ਡੀ. ਸਕਰੀਨ ਰਾਹੀਂ 30 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਗਈ। ਇਸ ਦਾ ਉਦੇਸ਼ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 27 ਅਕਤੂਬਰ ਨੂੰ ਬਲਾਕ ਖਮਾਣੋਂ ਦੇ ਪਿੰਡ ਕੋਟਲਾ ਅਜਨੇਰ, ਮਾਜਰੀ, ਰਾਏਪੁਰ,ਬਲਾਕ ਬੱਸੀ ਪਠਾਣਾਂ ਦੇ ਪਿੰਡ ਮੰਡਲਾਂ, ਕਲੋਂਦੀ, ਰਸੂਲਪੁਰ ਅਤੇ ਬਲਾਕ ਖੇੜਾ ਦੇ ਪਿੰਡ ਮਾਜਰੀ ਫਾਟਕ,ਬੋਰਾਂ, ਮੱਠੀ ਵਿਖੇ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਜਾਵੇਗੀ। ਇਹ ਸ਼ੋਅ ਕ੍ਰਮਵਾਰ 05,06 ਅਤੇ 07 ਵਜੇ ਸ਼ੁਰੂ ਹੋਣਗੇ।






