Homeਦੇਸ਼ਨਿਠਾਰੀ ਕਾਂਡ ਦੇ ਸੁਰੇਂਦਰ ਕੋਲੀ ਦੀ ਹਰਿਦੁਆਰ ’ਚ ਮੌਤ, ਪੁਲਿਸ ਨੂੰ ਖੁਦਕੁਸ਼ੀ...

ਨਿਠਾਰੀ ਕਾਂਡ ਦੇ ਸੁਰੇਂਦਰ ਕੋਲੀ ਦੀ ਹਰਿਦੁਆਰ ’ਚ ਮੌਤ, ਪੁਲਿਸ ਨੂੰ ਖੁਦਕੁਸ਼ੀ ਦਾ ਸ਼ੱਕ

Nithari case convict Surendra Koli dies in Haridwar; police investigate suspected suicide.

ਹਰਿਦੁਆਰ, 18 ਸਤੰਬਰ, 2026  (ਸ਼ਹੀਦੀ-ਏ-ਆਜ਼ਮ ਬਿਊਰੋ) : ਹਰਿਦੁਆਰ ਦੇ ਚਰਚਿਤ ਨਿਠਾਰੀ ਕਤਲਕਾਂਡ ਵਿੱਚ ਮੁੱਖ ਤੌਰ ’ਤੇ ਦੋਸ਼ੀ ਬਣੇ ਰਹੇ ਸੁਰੇਂਦਰ ਕੋਲੀ ਦੀ ਸ਼ੁੱਕਰਵਾਰ ਨੂੰ ਹਰਿਦੁਆਰ ਦੇ ਸਪਤ ਰਿਸ਼ੀ ਇਲਾਕੇ ਵਿੱਚ ਮ੍ਰਿਤਕ ਦੇਹ ਮਿਲੀ। ਪੁਲਿਸ ਮੁਤਾਬਕ ਪਹਿਲੀ ਨਜ਼ਰ ਵਿੱਚ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ, ਪਰ ਮੌਤ ਦੀ ਅਸਲ ਵਜ੍ਹਾ ਦੀ ਪੁਸ਼ਟੀ ਫੋਰੈਂਸਿਕ ਜਾਂਚ ਅਤੇ ਪੋਸਟਮਾਰਟਮ ਤੋਂ ਬਾਅਦ ਹੋਵੇਗੀ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।

ਹਰਿਦੁਆਰ ਸਿਟੀ ਸੀਓ ਸ਼ਿਸ਼ੂਪਾਲ ਸਿੰਘ ਨੇਗੀ ਅਨੁਸਾਰ ਮੌਕੇ ਤੋਂ ਮਿਲੇ ਆਧਾਰ ਕਾਰਡ ਦੇ ਆਧਾਰ ’ਤੇ ਮ੍ਰਿਤਕ ਦੀ ਪਛਾਣ ਸੁਰੇਂਦਰ ਕੋਲੀ ਵਜੋਂ ਕੀਤੀ ਗਈ। ਫੋਰੈਂਸਿਕ ਸਾਇੰਸ ਲੈਬ ਦੀ ਟੀਮ ਨੇ ਮੌਕੇ ਦੀ ਜਾਂਚ ਕੀਤੀ ਅਤੇ ਇਨਕੁਆਇਰੀ ਤੋਂ ਬਾਅਦ ਪੈਨਲ ਰਾਹੀਂ ਪੋਸਟਮਾਰਟਮ ਕਰਵਾਇਆ ਜਾਣਾ ਹੈ।

ਪੁਲਿਸ ਮੁਤਾਬਕ ਕੋਲੀ ਪਿਛਲੇ ਕੁਝ ਸਮੇਂ ਤੋਂ ਹਰਿਦੁਆਰ ਦੇ ਭੂਪਤਵਾਲਾ ਇਲਾਕੇ ਵਿੱਚ ਰਹਿ ਰਿਹਾ ਸੀ ਅਤੇ ਹਾਲ ਹੀ ਵਿੱਚ ਉੱਥੇ ਚਾਹ ਦੀ ਦੁਕਾਨ ਚਲਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੂੰ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ।

ਕੀ ਸੀ ਨਿਠਾਰੀ ਕਾਂਡ?: ਨੋਇਡਾ ਦੇ ਨਿਠਾਰੀ ਇਲਾਕੇ ਵਿੱਚ ਕਈ ਬੱਚਿਆਂ ਅਤੇ ਔਰਤਾਂ ਦੇ ਲਾਪਤਾ ਹੋਣ ਤੋਂ ਬਾਅਦ ਦਸੰਬਰ 2006 ਵਿੱਚ ਉਦਯੋਗਪਤੀ ਮੋਨਿੰਦਰ ਸਿੰਘ ਪੰਧੇਰ ਦੇ ਘਰ ਦੇ ਪਿੱਛੇ ਨਾਲੇ ਵਿੱਚ ਮਨੁੱਖੀ ਅਵਸ਼ੇਸ਼ ਮਿਲਣ ਨਾਲ ਇਹ ਮਾਮਲਾ ਦੇਸ਼ ਭਰ ਵਿੱਚ ਚਰਚਾ ਵਿੱਚ ਆ ਗਿਆ ਸੀ। ਕੋਲੀ ਉਸ ਘਰ ਵਿੱਚ ਘਰੇਲੂ ਨੌਕਰ ਵਜੋਂ ਕੰਮ ਕਰਦਾ ਸੀ। ਦੋਵਾਂ ਨੂੰ 29 ਦਸੰਬਰ 2006 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਜਾਂਚ CBI ਨੂੰ ਸੌਂਪੀ ਗਈ। ਕੋਲੀ ਨੂੰ ਕਈ ਮਾਮਲਿਆਂ ਵਿੱਚ ਟ੍ਰਾਇਲ ਕੋਰਟਾਂ ਵੱਲੋਂ ਦੋਸ਼ੀ ਠਹਿਰਾ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਬਾਅਦ ਦੀ ਨਿਆਂਇਕ ਕਾਰਵਾਈ ਵਿੱਚ ਇਸਤਗਾਸਾ ਪੱਖ ਦੇ ਸਬੂਤਾਂ, ਕਬੂਲਨਾਮੇ ਅਤੇ ਰਿਕਵਰੀ ਨਾਲ ਜੁੜੇ ਸਬੂਤਾਂ ਦੀ ਭਰੋਸੇਯੋਗਤਾ ’ਤੇ ਗੰਭੀਰ ਸਵਾਲ ਉੱਠੇ।

16 ਅਕਤੂਬਰ 2023 ਨੂੰ ਇਲਾਹਾਬਾਦ ਹਾਈ ਕੋਰਟ ਨੇ ਕੋਲੀ ਨੂੰ 12 ਮਾਮਲਿਆਂ ਵਿੱਚ ਬਰੀ ਕਰ ਦਿੱਤਾ। ਰਾਜ ਦੀਆਂ ਅਪੀਲਾਂ ਨੂੰ ਸੁਪਰੀਮ ਕੋਰਟ ਨੇ ਜੁਲਾਈ 2025 ਵਿੱਚ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਬਚੇ ਆਖਰੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਨਵੰਬਰ 2025 ਦੇ ਆਪਣੇ ਫੈਸਲੇ ਵਿੱਚ ਪਹਿਲਾਂ ਦੀ ਦੋਸ਼ਸਿੱਧੀ ਨੂੰ ਵੀ ਰੱਦ ਕਰਕੇ ਕੋਲੀ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਅਤੇ ਉਸਦੀ ਰਿਹਾਈ ਦਾ ਰਾਹ ਸਾਫ਼ ਕੀਤਾ। ਇਸ ਤਰ੍ਹਾਂ, ਮੌਜੂਦਾ ਕਾਨੂੰਨੀ ਸਥਿਤੀ ਵਿੱਚ ਕੋਲੀ ਨਿਠਾਰੀ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਹੋਇਆ ਵਿਅਕਤੀ ਨਹੀਂ ਸੀ; ਉਸਦੀ ਦੋਸ਼ਸਿੱਧੀ ਅਦਾਲਤੀ ਫੈਸਲਿਆਂ ਰਾਹੀਂ ਰੱਦ ਹੋ ਚੁੱਕੀ ਸੀ। ਉਸਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਜਾਂਚ ਅਤੇ ਪੋਸਟਮਾਰਟਮ ਦੀ ਅੰਤਿਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments