ਨਵੀਂ ਦਿੱਲੀ, 4 ਨਵੰਬਰ 2026 (ਛਤਰਪਾਲ ਸਿੰਘ ) : ਭਾਰਤੀ ਮਾਲੀਆ ਸੇਵਾ (ਕਸਟਮਜ਼ ਅਤੇ ਅਸਿੱਧੇ ਕਰ) ਦੇ ਸਾਲ 2006 ਬੈਚ ਨਾਲ ਸਬੰਧਤ 10 ਅਧਿਕਾਰੀਆਂ ਨੂੰ ਕੇਂਦਰ ਸਰਕਾਰ ਵਿੱਚ ਜੁਆਇੰਟ ਸਕੱਤਰ ਜਾਂ ਇਸ ਦੇ ਬਰਾਬਰ ਦੇ ਅਹੁਦਿਆਂ ’ਤੇ ਨਿਯੁਕਤੀ ਲਈ ਐਂਪੈਨਲ ਕੀਤਾ ਗਿਆ ਹੈ। ਇਹ ਐਂਪੈਨਲਮੈਂਟ ਸ਼ੁਰੂਆਤੀ ਪੱਧਰ ’ਤੇ ਕੀਤੀ ਗਈ ਹੈ। ਇਸ ਸੂਚੀ ਵਿੱਚ ਸ਼ਾਮਲ ਅਧਿਕਾਰੀਆਂ ਵਿੱਚ ਅਕਸ਼ੈ ਜੋਸ਼ੀ, ਅਰਵਿੰਦ ਕੁਮਾਰ, ਅਸ਼ੋਕ ਕੁਮਾਰ, ਗੌਰਵ ਸਿੰਘ, ਗੌਤਮ ਵਾਹੀ, ਕੇ. ਕਾਲੀਮੁਥੂ, ਪੀ. ਪਦਮਾਵਤੀ, ਕੋਟਰਾਸਵਾਮੀ ਐਮ., ਪੀ. ਵਿਨੀਤਾ ਸ਼ੇਖਰ ਅਤੇ ਸੇਂਥਿਲ ਨਾਥਨ ਐਸ. ਦੇ ਨਾਮ ਸ਼ਾਮਲ ਹਨ। ਇਸ ਐਂਪੈਨਲਮੈਂਟ ਨਾਲ ਇਨ੍ਹਾਂ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਜੁਆਇੰਟ ਸਕੱਤਰ ਜਾਂ ਇਸ ਦੇ ਬਰਾਬਰ ਦੇ ਅਹੁਦਿਆਂ ’ਤੇ ਤਾਇਨਾਤੀ ਲਈ ਵਿਚਾਰੇ ਜਾਣ ਦਾ ਮੌਕਾ ਮਿਲੇਗਾ।






