Home ਪੰਜਾਬ ਮੰਡੀਗੌਬਿੰਦਗੜ ਵਾਸੀਆਂ ਦੀ ਹਰ ਸਮੱਸਿਆ ਤੋਂ ਸੁਖਬੀਰ ਬਾਦਲ ਨੂੰ ਜਾਣੂੰ ਕਰਵਾਇਆ ਜਾਵੇਗਾ:—...

ਮੰਡੀਗੌਬਿੰਦਗੜ ਵਾਸੀਆਂ ਦੀ ਹਰ ਸਮੱਸਿਆ ਤੋਂ ਸੁਖਬੀਰ ਬਾਦਲ ਨੂੰ ਜਾਣੂੰ ਕਰਵਾਇਆ ਜਾਵੇਗਾ:— ਰਾਜੂ ਖੰਨਾ।

Raju Khanna assures Mandi Gobindgarh residents that their issues and grievances will be brought to the attention of SAD President Sukhbir Singh Badal.

0
ਸ਼੍ਰੋਮਣੀ ਅਕਾਲੀ ਦਲ ਦੇ ਮੰਡੀਗੌਬਿੰਦਗੜ ਦਫ਼ਤਰ ਵਿਖੇ 21 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਦੀ ਹਲਕਾ ਅਮਲੋਹ ਅੰਦਰ ਆਮਦ ਨੂੰ ਲੈਕੇ ਵਰਕਰਾਂ, ਆਗੂਆਂ ਅਤੇ ਉਦਯੋਗਪਤੀਆਂ ਨਾਲ ਭਰਵੀਂ ਮੀਟਿੰਗ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸੀਨੀਅਰ ਲੀਡਰਸ਼ਿਪ ਨਾਲ।

ਸੁਖਬੀਰ ਬਾਦਲ ਦੀ 21 ਨਵੰਬਰ ਦੀ ਅਮਲੋਹ ਹਲਕੇ ਵਿੱਚ ਆਮਦ ਨੂੰ ਇਤਿਹਾਸਕ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਮੰਡੀ ਗੋਬਿੰਦਗੜ੍ਹ ਵਿਖੇ ਹੋਈ ਵਿਸ਼ੇਸ਼ ਮੀਟਿੰਗ।

ਮੰਡੀ ਗੋਬਿੰਦਗੜ੍ਹ,10 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਮੰਡੀ ਗੋਬਿੰਦਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਮੰਡੀ ਗੋਬਿੰਦਗੜ੍ਹ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ, ਵਪਾਰੀਆਂ, ਆੜ੍ਹਤੀਆਂ, ਉਦਯੋਗਪਤੀਆਂ ਅਤੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ 21 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਮਲੋਹ ਹਲਕੇ ਵਿੱਚ ਹੋਣ ਵਾਲੀ ਵਿਸ਼ੇਸ਼ ਯਾਤਰਾ ਦੇ ਸਵਾਗਤ ਅਤੇ ਤਿਆਰੀਆਂ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ।ਇਸ ਮੀਟਿੰਗ ਨੂੰ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਉੱਘੇ ਉਦਯੋਗਪਤੀ ਕੇ ਕੇ ਜਿੰਦਲ ਜਰਨਲ ਕੌਸਲ ਮੈਬਰ ਜਤਿੰਦਰ ਸਿੰਘ ਧਾਲੀਵਾਲ, ਸੂਬਾ ਮੀਤ ਪ੍ਰਧਾਨ ਐਸ ਸੀ ਵਿੰਗ ਹਰਪਾਲ ਸਿੰਘ ਨਸਰਾਲੀ, ਸੀਨੀਅਰ ਮੀਤ ਪ੍ਰਧਾਨ ਸੱਤਪਾਲ ਸਿੰਘ ਸੱਤਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਮਨਜੀਤ ਸਿੰਘ ਲੁਹਾਰਮਾਜਰਾ, ਜਥੇਦਾਰ ਸੋਮਨਾਥ ਅਜਨਾਲੀ ਨੇ ਵੀ ਸੰਬੋਧਨ ਕੀਤਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ 21 ਨਵੰਬਰ ਦੀ ਅਮਲੋਹ ਹਲਕੇ ਵਿੱਚ ਆਮਦ ਨੂੰ ਇਤਿਹਾਸਕ ਬਣਾਉਣ ਲਈ ਸ਼ਹਿਰ ਅਤੇ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਹਲਕੇ ਵਿੱਚ ਜਿੱਥੇ ਵੀ ਠਹਿਰਾਅ ਹੋਵੇਗਾ, ਉੱਥੇ ਲੋਕਾਂ ਵੱਲੋਂ ਭਰਵਾਂ ਅਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਯਾਤਰਾ ਦੌਰਾਨ,ਉਦਯੋਗਪਤੀਆਂ, ਕਿਸਾਨਾਂ, ਨੌਜਵਾਨਾਂ, ਵਪਾਰੀਆਂ, ਆੜ੍ਹਤੀਆਂ, ਸ਼ੈਲਰ ਐਸੋਸੀਏਸ਼ਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ, ਤਾਂ ਜੋ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਠੋਸ ਯਤਨ ਕੀਤੇ ਜਾ ਸਕਣ।

ਰਾਜੂ ਖੰਨਾ ਨੇ ਖ਼ਾਸ ਤੌਰ ‘ਤੇ ਮੰਡੀ ਗੋਬਿੰਦਗੜ੍ਹ ਦੇ ਅਧੂਰੇ ਪਏ ਪੁਲ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰੋੜਾਂ ਰੁਪਏ ਖ਼ਰਚ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਪਰ ਬਾਅਦ ਵਿੱਚ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਪੁਲ ਨੂੰ ਮੁਕੰਮਲ ਕਰਵਾਉਣ ਵਿੱਚ ਅਸਫ਼ਲ ਰਹੀਆਂ ਹਨ। ਇਸ ਕਾਰਨ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ 21 ਨਵੰਬਰ ਨੂੰ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਵੱਲੋਂ ਸੁਖਬੀਰ ਸਿੰਘ ਬਾਦਲ ਅੱਗੇ ਵਿਸ਼ੇਸ਼ ਤੌਰ ‘ਤੇ ਇਹ ਮੰਗ ਰੱਖੀ ਜਾਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਇਸ ਪੁਲ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਵਾਇਆ ਜਾਵੇ, ਤਾਂ ਜੋ ਸ਼ਹਿਰ ਦੇ ਲੋਕਾਂ ਅਤੇ ਹਰ ਵਰਗ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਨਸਰਾਲੀ ਅੰਡਰ ਵਰਿੰਜ ਦੇ ਆਲੇ ਦੁਆਲੇ ਤੋਂ ਵੀ ਰਸਤੇ ਦਿੱਤੇ ਜਾਣਗੇ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਉਠਾਉਂਦਾ ਰਿਹਾ ਹੈ ਅਤੇ 21 ਨਵੰਬਰ ਦੀ ਇਹ ਵਿਸ਼ੇਸ਼ ਯਾਤਰਾ ਵੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਾਰਟੀ ਪ੍ਰਧਾਨ ਤੱਕ ਪਹੁੰਚਾਉਣ ਦਾ ਇੱਕ ਅਹਿਮ ਮੌਕਾ ਸਾਬਤ ਹੋਵੇਗੀ।ਇਸ ਮੀਟਿੰਗ ਵਿੱਚ ਭਿੰਦਰ ਸਿੰਘ ਪ੍ਰਧਾਨ,ਪ੍ਰਦੀਪ ਕੁਮਾਰ ਮਿੰਟੂ, ਰਾਜੇਸ਼ ਕੁਮਾਰ ਸ਼ਾਹੀ, ਅਮਰਜੀਤ ਸਿੰਘ ਅੰਬੀ, ਬਲਜਿੰਦਰ ਸਿੰਘ,ਬਹਾਦਰ ਸਿੰਘ ਹੈਬਤਪੁਰ,ਮਨਿੰਦਰ ਸਿੰਘ ਭੰਗੂ, ਹਰਮੀਤ ਸਿੰਘ ਖਾਲਸਾ,ਬਲਜੀਤ ਸਿੰਘ ਅੰਬੇਮਾਜਰਾ, ਗੁਰਪ੍ਰੀਤ ਸਿੰਘ ਨੋਨੀ,ਪ੍ਰੀਤਮ ਸਿੰਘ,ਸਹਿਜ ਸਿੰਘ ਧਾਲੀਵਾਲ,ਜਥੇਦਾਰ ਨਾਜਰ ਸਿੰਘ,ਅਮਰਦੀਪ ਸਿੰਘ ਪ੍ਰਿੰਸ ਛੱਤਵਾਲ,ਬਿਕਰਮਜੀਤ ਸਿੰਘ ਬੀਕਾ,ਸਿਮਰਨਜੀਤ ਸਿੰਘ ਡਿਪਟੀ,ਚਰਨਜੀਤ ਸਿੰਘ ਚੰਨਾ,ਬਾਬਾ ਨਿਸ਼ਾਨ ਸਿੰਘ,ਫੋਰਮੈਨ ਬਲਵੀਰ ਸਿੰਘ ਸਿੱਧੂ,ਸੁਖਦੇਵ ਸਿੰਘ ਅੱਤਲੀ ਪ੍ਰਧਾਨ,ਬਲਜੀਤ ਸਿੰਘ ਬੰਟੀ ਰਹਿਲ,ਜਸਵੀਰ ਸਿੰਘ ਬੈਨੀਪਾਲ,ਰਾਜਨ ਭਾਂਬਰੀ,ਰਾਮ ਸਿੰਘ ਮੰਡੀ,ਗੁਰਸਹਿਬਾਜ ਸਿੰਘ ਸੈਲੀ ਭਾਬਰੀ,ਕਰਮਜੀਤ ਸਿੰਘ ਗਾਂਧੀ,ਕਮਲ ਵੜੈਚ,ਹਰਪਾਲ ਸਿੰਘ ਮੰਗੋ,ਪ੍ਰਗਟ ਸਿੰਘ, ਪਰਮਿੰਦਰ ਸਿੰਘ ਸਲਾਣਾ,ਸਤਨਾਮ ਸਿੰਘ, ਗੁਰਜੀਤ ਸਿੰਘ ਮੰਗਾ, ਜਸਪ੍ਰੀਤ ਸਿੰਘ ਜੱਸੀ,ਡਾ ਰੁਘਬੀਰ ਸਿੰਘ, ਮਨਜਿੰਦਰ ਭੰਗੂ, ਧਰਮਿੰਦਰ ਕੁਮਾਰ,ਕੁਨਾਲ ਗਰਗ,ਭੋਲਾ ਸਿੰਘ,ਸਤੀਸ ਕੁਮਾਰ, ਬਲਜਿੰਦਰ ਸਿੰਘ ਸੋਹਲ, ਰੌਸ਼ਨ ਸਿੰਘ, ਜਗਦੇਵ ਸਿੰਘ ਜੱਗੀ, ਗੁਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਗੁਰਦਿਆਲ ਸਿੰਘ, ਰਵਿੰਦਰਪਾਲ ਸਿੰਘ ਭੰਗੂ,ਮੱਘਰ ਸਿੰਘ ਫੋਰਮੈਨ,ਸੁਰਿੰਦਰਪਾਲ ਸਿੰਘ,ਵਿਪਨ ਕੁਮਾਰ, ਧਰਮਪਾਲ ਸਿੰਘ, ਨਿਰਮਲ ਸਿੰਘ, ਬੀਬੀ ਪਿੰਕੀ ਰਾਣੀ, ਬੀਬੀ ਰੁਪਿੰਦਰ ਕੌਰ, ਬੀਬੀ ਮਧੂਮੀਤ ਵਡੇਰਾ,ਬੀਬੀ ਬਲਵਿੰਦਰ ਕੌਰ, ਬੀਬੀ ਦਲਜੀਤ ਕੌਰ,ਹਰਦੀਪ ਸਿੰਘ ਗੋਰਾ ਅਜਨਾਲੀ, ਹਰਜੀਤ ਸਿੰਘ ਪ੍ਰਧਾਨ,ਗੁਰਚਰਰਨ ਸਿੰਘ ਮੁਟਿਆਰ, ਬੀਬੀ ਊਸ਼ਾ ਸਿੰਘ,ਅਜੇ ਵਰਮਾ, ਬੰਟੀ ਜੱਸੜਾ,ਕੁਲਦੀਪ ਸਿੰਘ ਭੰਗੂ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।

Exit mobile version