ਮੁੰਬਈ, 1 ਅਗਸਤ 2026 (ਹਰਸ਼ਪ੍ਰੀਤ ਕੌਰ) : ਹਾਲੀਵੁੱਡ ਦੀ ਮਸ਼ਹੂਰ ਸੁਪਰਹੀਰੋ ਫ਼ਿਲਮ ‘ਸਪਾਈਡਰ-ਮੈਨ: ਬ੍ਰੈਂਡ ਨਿਊ ਡੇ’ ਨੇ ਰਿਲੀਜ਼ ਤੋਂ ਪਹਿਲਾਂ ਹੀ ਬਾਕਸ ਆਫਿਸ ‘ਤੇ ਵੱਡਾ ਰਿਕਾਰਡ ਬਣਾ ਦਿੱਤਾ ਹੈ। ਟੌਮ ਹਾਲੈਂਡ ਦੀ ਇਸ ਫ਼ਿਲਮ ਨੇ ਪ੍ਰੀਵਿਊ ਸ਼ੋਅਜ਼ ਤੋਂ ਹੀ 72 ਮਿਲੀਅਨ ਡਾਲਰ ਦੀ ਕਮਾਈ ਕਰਕੇ ‘ਐਵੈਂਜਰਜ਼: ਐਂਡਗੇਮ’ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਫ਼ਿਲਮ ਨੇ ਅਮਰੀਕਾ ਅਤੇ ਕੁਝ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਪ੍ਰੀਵਿਊ ਸਕ੍ਰੀਨਿੰਗ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਦਾ ਖਿਤਾਬ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ‘ਐਵੈਂਜਰਜ਼: ਐਂਡਗੇਮ’ ਦੇ ਨਾਮ ਸੀ।
ਭਾਰਤ ਵਿੱਚ ਵੀ ਫ਼ਿਲਮ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਇਸ ਨੇ ਪਹਿਲੇ ਦਿਨ ਹੀ ਹਾਲੀਵੁੱਡ ਫ਼ਿਲਮਾਂ ਲਈ ਭਾਰਤੀ ਬਾਕਸ ਆਫਿਸ ਦੇ ਕਈ ਰਿਕਾਰਡ ਤੋੜ ਦਿੱਤੇ ਹਨ ਅਤੇ ਕਈ ਵੱਡੀਆਂ ਬਾਲੀਵੁੱਡ ਫ਼ਿਲਮਾਂ ਤੋਂ ਵੱਧ ਕਮਾਈ ਦਰਜ ਕੀਤੀ ਹੈ। ਫ਼ਿਲਮ ਵਿੱਚ ਟੌਮ ਹਾਲੈਂਡ ਦੇ ਨਾਲ ਜ਼ੈਂਡਾਇਆ ਅਤੇ ਜੈਕਬ ਬੈਟਾਲਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਇਹ ਫ਼ਿਲਮ ਪੀਟਰ ਪਾਰਕਰ ਦੀ ਨਵੀਂ ਜ਼ਿੰਦਗੀ ਅਤੇ ਨਵੇਂ ਖਤਰਿਆਂ ਦੀ ਕਹਾਣੀ ਪੇਸ਼ ਕਰਦੀ ਹੈ।
