Home ਹਰਿਆਣਾ ਸੇਵਾ ਸੰਕਲਪ ਮੁਹਿੰਮ ਦਾ ਨਸ਼ਾ ਮੁਕਤ ਹਰਿਆਣਾ-ਨਮੋ ਮੈਰਾਥਨ ਦੇ ਆਯੋਜਨ ਨਾਲ ਆਗਾਜ਼

ਸੇਵਾ ਸੰਕਲਪ ਮੁਹਿੰਮ ਦਾ ਨਸ਼ਾ ਮੁਕਤ ਹਰਿਆਣਾ-ਨਮੋ ਮੈਰਾਥਨ ਦੇ ਆਯੋਜਨ ਨਾਲ ਆਗਾਜ਼

Namo Marathon marks the launch of the Seva Sankalp campaign with a focus on a drug-free Haryana.

0

ਨੌਜਵਾਨਾਂ ਦੀ ਊਰਜਾ ਨੂੰ ਰਾਸ਼ਟਰ ਦੀ ਤਾਕਤ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੋਲ੍ਹੇ ਮੌਕਿਆਂ ਦੇ ਨਵੇਂ ਦੁਆਰ – ਮੁੱਖ ਮੰਤਰੀ

ਨਸ਼ੇ ਨੂੰ ਨਾ’ ਅਤੇ ਆਪਣੇ ਸੁਪਨਿਆਂ ਨੂੰ ਹਾਂ’ ਕਹਿਣ ਨੌਜਵਾਨਨਸ਼ੇ ਦੀ ਜਗ੍ਹਾ ਖੇਡ ਅਤੇ ਭਟਕਣਾ ਦੀ ਜਗ੍ਹਾ ਟੀਚਾ ਹੋਵੇ – ਮੁੱਖ ਮੰਤਰੀ

ਚੰਡੀਗੜ੍ਹ, 17 ਸਤੰਬਰ , 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਦੀ ਊਰਜਾ ਨੂੰ ਰਾਸ਼ਟਰ ਦੀ ਤਾਕਤ ਬਣਾਉਣ ਲਈ ਮੌਕਿਆਂ ਦੇ ਨਵੇਂ ਦੁਆਰ ਖੋਲ੍ਹੇ ਹਨ। ਖੇਲੋ ਇੰਡੀਆ ਨੇ ਖੇਡ ਪ੍ਰਤਿਭਾਵਾਂ ਨੂੰ ਮੰਚ ਦਿੱਤਾਫਿੱਟ ਇੰਡੀਆ ਨੇ ਸਿਹਤਮੰਦ ਜੀਵਨ ਸ਼ੈਲੀ ਦਾ ਸੰਨੇਹ ਦਿੱਤਾਸਕਿੱਲ ਇੰਡੀਆ ਨੇ ਹੁਨਰ ਨੂੰ ਮੌਕੇ ਨਾਲ ਜੋੜਿਆ ਅਤੇ ਸਟਾਰਟਅੱਪ ਇੰਡੀਆ ਨੇ ਨੌਜਵਾਨਾਂ ਵਿੱਚ ਉੱਦਮਤਾ ਦੀ ਨਵੀਂ ਊਰਜਾ ਪੈਦਾ ਕੀਤੀ। ਇਸੇ ਤਰ੍ਹਾਂਮੁਦਰਾ ਯੋਜਨਾ ਅਤੇ ਸਟੈਂਡ-ਅੱਪ ਇੰਡੀਆ ਨੇ ਨੌਜਵਾਨਾਂ ਲਈ ਸਵੈ-ਰੁਜ਼ਗਾਰ ਅਤੇ ਉੱਦਮਤਾ ਦੇ ਰਸਤੇ ਖੋਲ੍ਹੇ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਅੰਬਾਲਾ ਸ਼ਹਿਰ ਵਿੱਚ ਸੇਵਾ ਸੰਕਲਪ ਮੁਹਿੰਮ’ ਦੀ ਸ਼ੁਰੂਆਤ ਤਹਿਤ ਆਯੋਜਤ ਨਸ਼ਾ-ਮੁਕਤ ਹਰਿਆਣਾ ਨਮੋ ਮੈਰਾਥਨ’ ਵਿੱਚ ਬਤੌਰ ਮੁੱਖ ਮਹਿਮਾਨ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਭਾਗੀਦਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਵੀ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਨੌਜਵਾਨਾਂ ਦੇ ਪ੍ਰੇਰਣਾ ਸਰੋਤ ਅਤੇ ਮਾਰਗਦਰਸ਼ਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ। ਉਨ੍ਹਾਂ ਹਰਿਆਣਾ ਦੀ ਪੌਣੇ ਤਿੰਨ ਕਰੋੜ ਆਬਾਦੀ ਵੱਲੋਂ ਪ੍ਰਧਾਨ ਮੰਤਰੀ ਨੂੰ ਜਨਮਦਿਨ ਦੀ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਮਾਤਮਾ ਤੋਂ ਉਨ੍ਹਾਂ ਦੇ ਸਿਹਤਮੰਦ ਅਤੇ ਲੰਮੀ ਉਮਰ ਵਾਲੇ ਜੀਵਨ ਅਤੇ ਰਾਸ਼ਟਰ ਸੇਵਾ ਦੇ ਉਨ੍ਹਾਂ ਦੇ ਸੰਕਲਪ ਨੂੰ ਹੋਰ ਵੱਧ ਤਾਕਤ ਦੇਣ ਦੀ ਕਾਮਨਾ ਕੀਤੀ।

ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ 25 ਸਾਲਾਂ ਦੀ ਜਨਸੇਵਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਹ ਸੇਵਾ ਅਤੇ ਸੰਕਲਪ ਦੀ ਨਵੀਂ ਊਰਜਾ ਨਾਲ ਅੱਗੇ ਵਧ ਰਹੇ ਹਨ। ਇਨ੍ਹਾਂ ਸਾਲਾਂ ਦਾ ਉਨ੍ਹਾਂ ਦਾ ਜਨਤਕ ਜੀਵਨ ਸਾਨੂੰ ਇੱਕੋ ਸੰਦੇਸ਼ ਦਿੰਦਾ ਹੈਅਹੁਦਾ ਨਹੀਂਸੇਵਾ ਵੱਡੀ ਹੈਸੱਤਾ ਨਹੀਂਸੰਕਲਪ ਵੱਡਾ ਹੈ ਅਤੇ ਆਪਣੇ ਤੋਂ ਪਹਿਲਾਂ ਰਾਸ਼ਟਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸੇ ਸੇਵਾ ਅਤੇ ਸੰਕਲਪ ਦੀ ਭਾਵਨਾ ਨਾਲ ਅੰਬਾਲਾ ਦੀ ਧਰਤੀ ਤੋਂ ਨਸ਼ਾ-ਮੁਕਤ ਹਰਿਆਣਾ ਨਮੋ ਮੈਰਾਥਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੈਰਾਥਨ ਵਿੱਚ ਭਾਗ ਲੈਣ ਵਾਲੇ ਹਰ ਨੌਜਵਾਨਖਿਡਾਰੀਵਿਦਿਆਰਥੀਬੇਟੀਮਾਪੇਸਵੈ-ਸੇਵਕ ਦੇ ਨਾਲ-ਨਾਲ ਹੋਰ ਸਾਰੇ ਭਾਗੀਦਾਰਾਂ ਦਾ ਅਭਿਨੰਦਨ ਕਰਦਿਆਂ ਕਿਹਾ, “ਨਮੋ ਹਰਿਆਣਾ ਦਾ ਇਹੀ ਅਰਮਾਨਨਸ਼ਾ-ਮੁਕਤ ਰਹੇ ਹਰ ਇਨਸਾਨ।

ਨਸ਼ਾ ਕੁਝ ਸਮੇਂ ਲਈ ਹਾਈ’ ਦੇ ਸਕਦਾ ਹੈਪਰ ਪੂਰੀ ਜ਼ਿੰਦਗੀ ਨੂੰ ਲੋ’ ਕਰ ਦਿੰਦਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਸੇਵਾ ਦਾ ਅਰਥ ਕੇਵਲ ਕਿਸੇ ਦੀ ਮਦਦ ਕਰਨਾ ਨਹੀਂ ਹੈਸਗੋਂ ਸਮਾਜ ਦੀ ਕਿਸੇ ਵੱਡੀ ਚੁਣੌਤੀ ਨੂੰ ਆਪਣਾ ਸੰਕਲਪ ਬਣਾ ਲੈਣਾ ਵੀ ਸੇਵਾ ਹੈ। ਅੱਜ ਸਾਡੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਨਸ਼ੇ ਵਿਰੁੱਧ ਫੈਸਲਾਕੁੰਨ ਲੜਾਈ ਹੈ। ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈਸਗੋਂ ਨਸ਼ਾ ਖੁਦ ਇੱਕ ਵੱਡੀ ਸਮੱਸਿਆ ਹੈ। ਨਸ਼ਾ ਕੁਝ ਸਮੇਂ ਲਈ ਹਾਈ’ ਦੇ ਸਕਦਾ ਹੈਪਰ ਪੂਰੀ ਜ਼ਿੰਦਗੀ ਨੂੰ ਲੋ’ ਕਰ ਦਿੰਦਾ ਹੈ। ਕੁਝ ਪਲਾਂ ਦਾ ਨਸ਼ਾ ਪੂਰੀ ਜ਼ਿੰਦਗੀ ਦੇ ਸੁਪਨਿਆਂ ਉੱਤੇ ਭਾਰੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪਹਿਲਾਂ ਸਰੀਰ ਨੂੰ ਕਮਜ਼ੋਰ ਕਰਦਾ ਹੈਫਿਰ ਆਤਮ-ਵਿਸ਼ਵਾਸ ਨੂੰ ਤੋੜਦਾ ਹੈਸੁਪਨਿਆਂ ਨੂੰ ਖੋਹ ਲੈਂਦਾ ਹੈਪਰਿਵਾਰ ਦੀਆਂ ਖੁਸ਼ੀਆਂ ਬਰਬਾਦ ਕਰਦਾ ਹੈ ਅਤੇ ਹੌਲੀ-ਹੌਲੀ ਪੂਰੇ ਸਮਾਜ ਨੂੰ ਖੋਖਲਾ ਕਰਦਾ ਹੈ। ਇਸ ਲਈ ਅੱਜ ਅੰਬਾਲਾ ਦੀਆਂ ਸੜਕਾਂ ਉੱਤੇ ਦੌੜਦਾ ਹੋਇਆ ਹਰ ਕਦਮ ਕੇਵਲ ਇੱਕ ਦੂਰੀ ਤੈਅ ਨਹੀਂ ਕਰ ਰਿਹਾਸਗੋਂ ਹਰ ਕਦਮ ਨਸ਼ੇ ਤੋਂ ਦੂਰੀ ਅਤੇ ਜੀਵਨ ਨਾਲ ਜੁੜਨ ਦਾ ਸੰਨੇਹ ਦੇ ਰਿਹਾ ਹੈ।

ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਟੁੱਟਣ ਨਾ ਦੇਣ ਨੌਜਵਾਨ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨਸ਼ੇ ਨੂੰ ਨਾ’ ਕਹੋਗਲਤ ਸੰਗਤ ਨੂੰ ਨਾ’ ਕਹੋ ਅਤੇ ਆਪਣੇ ਸੁਪਨਿਆਂ ਨੂੰ ਹਾਂ’ ਕਹੋ। ਤੁਸੀਂ ਆਪਣੇ ਮਾਤਾ-ਪਿਤਾ ਦੀ ਉਮੀਦ ਹੋਆਪਣੇ ਪਰਿਵਾਰ ਦਾ ਮਾਣ ਹੋ ਅਤੇ ਭਾਰਤ ਦੇ ਭਵਿੱਖ ਦੀ ਤਾਕਤ ਹੋ। ਤੁਹਾਡੇ ਮਾਤਾ-ਪਿਤਾ ਨੇ ਤੁਹਾਡੇ ਲਈ ਅਣਗਿਣਤ ਸੁਪਨੇ ਸਜਾਏ ਹਨ ਅਤੇ ਤੁਹਾਡੇ ਭਵਿੱਖ ਲਈ ਪਤਾ ਨਹੀਂ ਕਿੰਨੇ ਤਿਆਗ ਕੀਤੇ ਹਨ। ਤੁਹਾਡੀ ਇੱਕ ਸਫਲਤਾ ਪੂਰੇ ਪਰਿਵਾਰ ਨੂੰ ਮਾਣ ਨਾਲ ਭਰ ਦਿੰਦੀ ਹੈ। ਇਸ ਲਈ ਕਿਸੇ ਵੀ ਛਣਕਵੇਂ ਦਬਾਅਦਿਖਾਵੇ ਜਾਂ ਗਲਤ ਦੋਸਤੀ ਕਾਰਨ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਟੁੱਟਣ ਨਾ ਦਿਓ। ਤੁਹਾਡਾ ਜੀਵਨ ਅਨਮੋਲ ਹੈਤੁਹਾਡਾ ਭਵਿੱਖ ਅਨਮੋਲ ਹੈ ਅਤੇ ਤੁਹਾਡੇ ਸੁਪਨੇ ਅਨਮੋਲ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਕੇਵਲ ਨਸ਼ੇ ਨੂੰ ਰੋਕਣਾ ਨਹੀਂ ਹੈਸਗੋਂ ਨੌਜਵਾਨਾਂ ਨੂੰ ਅਜਿਹਾ ਜੀਵਨ ਦੇਣਾ ਹੈਜਿਸ ਵਿੱਚ ਨਸ਼ੇ ਦੀ ਜਗ੍ਹਾ ਖੇਡ ਹੋਵੇਨਿਰਾਸ਼ਾ ਦੀ ਜਗ੍ਹਾ ਮੌਕਾ ਹੋਵੇਗਲਤ ਸੰਗਤ ਦੀ ਜਗ੍ਹਾ ਚੰਗੇ ਸੰਸਕਾਰ ਹੋਣ ਅਤੇ ਭਟਕਣਾ ਦੀ ਜਗ੍ਹਾ ਟੀਚਾ ਹੋਵੇ।

ਹਰਿਆਣਵੀ ਨੌਜਵਾਨ ਨਸ਼ੇ ਤੋਂ ਨਹੀਂਆਪਣੇ ਹੌਸਲਿਆਂ ਤੋਂ ਪਛਾਣਿਆ ਜਾਵੇਗਾ

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਸ਼ਕਤੀ ਵਿਕਸਤ ਭਾਰਤ-2047 ਦੀ ਸਭ ਤੋਂ ਵੱਡੀ ਤਾਕਤ ਹੈ। ਅਸੀਂ ਆਪਣੇ ਨੌਜਵਾਨਾਂ ਦੀ ਊਰਜਾ ਨੂੰ ਨਸ਼ੇ ਵਿੱਚ ਬਰਬਾਦ ਨਹੀਂ ਹੋਣ ਦੇ ਸਕਦੇ। ਉਨ੍ਹਾਂ ਦੇ ਹੱਥਾਂ ਵਿੱਚ ਨਸ਼ੇ ਦੀ ਪੁੜੀ ਨਹੀਂਸਗੋਂ ਖੇਡ ਦਾ ਸਾਧਨ ਅਤੇ ਹੁਨਰ ਦਾ ਸੰਦ ਹੋਣਾ ਚਾਹੀਦਾ ਹੈ। ਅੱਜ ਦੀ ਇਹ ਮੈਰਾਥਨ ਕੇਵਲ ਦੌੜ ਨਹੀਂ ਹੈਇਹ ਜਾਗਰੂਕਤਾ ਦੀ ਦੌੜ ਹੈਜ਼ਿੰਮੇਵਾਰੀ ਦੀ ਦੌੜ ਹੈ ਅਤੇ ਸੰਕਲਪ ਦੀ ਦੌੜ ਹੈ। ਅੰਬਾਲਾ ਅੱਜ ਪੂਰੇ ਹਰਿਆਣਾ ਨੂੰ ਇਹ ਸੰਨੇਹ ਦੇ ਰਿਹਾ ਹੈ ਕਿ ਸਾਡਾ ਹਰਿਆਣਵੀ ਨੌਜਵਾਨ ਨਸ਼ੇ ਤੋਂ ਨਹੀਂਆਪਣੇ ਹੌਸਲਿਆਂ ਤੋਂ ਪਛਾਣਿਆ ਜਾਵੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਸਾਰਿਆਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਵੀ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ, “ਦੌੜੋ ਸੁਪਨਿਆਂ ਲਈਦੌੜੋ ਸਫਲਤਾ ਲਈਦੌੜੋ ਨਸ਼ਾ-ਮੁਕਤ ਹਰਿਆਣਾ ਲਈ। ਹਰਿਆਣਾ ਜਿੱਤੇਗਾਨਸ਼ਾ ਹਾਰੇਗਾ।” ਉਨ੍ਹਾਂ ਨਮੋ ਮੈਰਾਥਨ ਵਿੱਚ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮੈਰਾਥਨ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।

ਮੁੱਖ ਮੰਤਰੀ ਨੇ ਨਸ਼ਾ-ਮੁਕਤ ਹਰਿਆਣਾ ਨਮੋ ਮੈਰਾਥਨ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਆਪ ਵੀ ਮੈਰਾਥਨ ਵਿੱਚ ਸ਼ਾਮਲ ਹੋ ਕੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਫਿੱਟ ਰਹਿਣ ਦਾ ਸੰਨੇਹ ਦਿੱਤਾ। ਇਸ ਮੌਕੇ ਉਨ੍ਹਾਂ ਮੌਜੂਦ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸਹੁੰ ਵੀ ਦਿਵਾਈ। ਪ੍ਰਸਿੱਧ ਕਲਾਕਾਰ ਅਮਿਤ ਸੈਣੀ ਰੋਹਤਕੀਆ ਨੇ ਆਪਣੇ ਗੀਤਾਂ ਰਾਹੀਂ ਨੌਜਵਾਨਾਂ ਵਿੱਚ ਜੋਸ਼ ਭਰਨ ਦਾ ਕੰਮ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਰਾਥਨ ਵਿੱਚ ਸ਼ਾਮਲ ਭਾਗੀਦਾਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਤਸ਼ਾਹਿਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਸੀਮ ਗੋਇਲ ਨਨਿਆਲਾਮੇਅਰ ਸ਼੍ਰੀਮਤੀ ਅਕਸ਼ਿਤਾ ਸੈਣੀਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਮਨਦੀਪ ਰਾਣਾਮੰਡਲ ਕਮਿਸ਼ਨਰ ਸ੍ਰੀ ਸੰਜੀਵ ਵਰਮਾਆਈ.ਜੀ. ਅੰਬਾਲਾ ਰੇਂਜ ਸ੍ਰੀ ਪੰਕਜ ਨੈਨਡਿਪਟੀ ਕਮਿਸ਼ਨਰ ਸ੍ਰੀ ਸਚਿਨ ਗੁਪਤਾਪੁਲਿਸ ਕਪਤਾਨ ਸ੍ਰੀ ਅਜੀਤ ਸਿੰਘ ਸ਼ੇਖਾਵਤ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

Exit mobile version