ਚੰਡੀਗੜ੍ਹ, 27 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਸਕੂਲ ਸਿੱਖਿਆ ਬੋਰਡ ਭਵਾਨੀ ਦੇ ਚੇਅਰਮੈਨ ਸ਼੍ਰੀ ਸ਼ੰਕਰ ਲਾਲ ਧੂਪੜ ਨੇ ਦੱਸਿਆ ਕਿ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ-2025 ਦਾ ਆਯੋਜਨ 04 ਅਤੇ 05 ਜੁਲਾਈ, 2026 ਨੂੰ ਕਰਵਾਇਆ ਗਿਆ ਸੀ। ਇਸ ਪ੍ਰੀਖਿਆ ਦਾ ਨਤੀਜਾ 22 ਅਗਸਤ ਨੂੰ ਐਲਾਨਿਆ ਜਾ ਚੁੱਕਾ ਹੈ। ਪ੍ਰੀਖਿਆ ਨਤੀਜੇ ਦੇ ਐਲਾਨ ਤੋਂ ਪਹਿਲਾਂ 10 ਅਗਸਤ ਤੋਂ 12 ਅਗਸਤ, 2026 ਤੱਕ ਉਮੀਦਵਾਰਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਤ ਵੇਰਿਫੀਕੇਸ਼ਨ ਕੇਂਦਰਾਂ ‘ਤੇ ਬਾਇਓਮੈਟ੍ਰਿਕ ਵੇਰਿਫੀਕੇਸ਼ਨ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਬਾਇਓਮੈਟ੍ਰਿਕ ਵੇਰਿਫੀਕੇਸ਼ਨ ਪ੍ਰਕਿਰਿਆ ਵਿੱਚ ਗੈਰ-ਹਾਜ਼ਰ ਰਹੇ ਉਮੀਦਵਾਰ ਭਾਵ ਜਿਨ੍ਹਾਂ ਦਾ ਪ੍ਰੀਖਿਆ ਨਤੀਜਾ RLV (Result late due to verification) ਦਰਸਾਇਆ ਗਿਆ ਹੈ, ਅਜਿਹੇ ਉਮੀਦਵਾਰਾਂ ਨੂੰ 30 ਅਤੇ 31 ਅਗਸਤ, 2026 ਨੂੰ ਬਾਇਓਮੈਟ੍ਰਿਕ ਵੇਰਿਫੀਕੇਸ਼ਨ ਪ੍ਰਕਿਰਿਆ ਪੂਰੀ ਕਰਨ ਲਈ ਦੂਜਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਾਇਓਮੈਟ੍ਰਿਕ ਵੇਰਿਫੀਕੇਸ਼ਨ ਪ੍ਰਕਿਰਿਆ ਪੂਰੀ ਕਰਨ ਲਈ ਬੋਰਡ ਮੁੱਖ ਦਫ਼ਤਰ, ਭਿਵਾਨੀ ਵਿਖੇ ਬਾਇਓਮੈਟ੍ਰਿਕ ਵੇਰਿਫੀਕੇਸ਼ਨ ਕੇਂਦਰ ਸਥਾਪਤ ਕੀਤਾ ਗਿਆ ਹੈ। ਦੂਜੇ ਰਾਜਾਂ ਨਾਲ ਸਬੰਧਤ ਉਮੀਦਵਾਰ ਵੀ ਆਪਣੀ ਬਾਇਓਮੈਟ੍ਰਿਕ ਵੇਰਿਫੀਕੇਸ਼ਨ ਬੋਰਡ ਮੁੱਖ ਦਫ਼ਤਰ, ਭਿਵਾਨੀ ਵਿਖੇ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਾਇਓਮੈਟ੍ਰਿਕ ਵੇਰਿਫੀਕੇਸ਼ਨ ਲਈ ਉਮੀਦਵਾਰਾਂ ਵੱਲੋਂ ਆਪਣਾ ਫ਼ੋਟੋ ਵਾਲਾ ਅਸਲ ਪਛਾਣ ਪੱਤਰ ਅਤੇ ਅਸਲ ਪ੍ਰਵੇਸ਼ ਪੱਤਰ (ਐਡਮਿਟ ਕਾਰਡ) ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਅਜਿਹੇ ਉਮੀਦਵਾਰ ਜਿਨ੍ਹਾਂ ਦੀ ਬਾਇਓਮੈਟ੍ਰਿਕ ਵੇਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰਵਾਈ ਜਾਣੀ ਬਾਕੀ ਹੈ, ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਵੱਲੋਂ ਆਨਲਾਈਨ ਅਪਲਾਈ ਕਰਦੇ ਸਮੇਂ ਉਪਲਬਧ ਕਰਵਾਏ ਗਏ ਰਜਿਸਟਰਡ ਮੋਬਾਈਲ ਨੰਬਰ/ਈ-ਮੇਲ ‘ਤੇ ਬਾਇਓਮੈਟ੍ਰਿਕ ਵੇਰੀਫਿਕੇਸ਼ਨ ਪ੍ਰਕਿਰਿਆ ਬਾਰੇ ਸੁਨੇਹਾ ਭੇਜਿਆ ਜਾ ਰਿਹਾ ਹੈ। ਜਿਹੜੇ ਉਮੀਦਵਾਰ ਇਨ੍ਹਾਂ ਤਾਰੀਖਾਂ ਵਿੱਚ ਇਹ ਪ੍ਰਕਿਰਿਆ ਪੂਰੀ ਨਹੀਂ ਕਰਦੇ, ਉਨ੍ਹਾਂ ਦਾ ਪ੍ਰੀਖਿਆ ਨਤੀਜਾ ਘੋਸ਼ਿਤ ਨਹੀਂ ਕੀਤਾ ਜਾਵੇਗਾ।
ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ-2025 ਦੇ ਉਮੀਦਵਾਰਾਂ ਨੂੰ ਬਾਇਓਮੈਟ੍ਰਿਕ ਵੇਰਿਫੀਕੇਸ਼ਨ ਲਈ ਦਿੱਤਾ ਗਿਆ ਦੂਜਾ ਮੌਕਾ
Second Chance for HTET-2025 Candidates to Complete Biometric Verification
