Homeਹਰਿਆਣਾਹਰਿਆਣਾ ’ਚ ਸਫਾਈ ਕਰਮਚਾਰੀਆਂ ਦਾ ਅੰਦੋਲਨ ਤੇਜ਼, ਝੱਜਰ ’ਚ ਪੁਲਿਸ ਨਾਲ ਝੜਪ;...

ਹਰਿਆਣਾ ’ਚ ਸਫਾਈ ਕਰਮਚਾਰੀਆਂ ਦਾ ਅੰਦੋਲਨ ਤੇਜ਼, ਝੱਜਰ ’ਚ ਪੁਲਿਸ ਨਾਲ ਝੜਪ; ਹਿਸਾਰ ’ਚ 30 ਖ਼ਿਲਾਫ਼ FIR

Tensions rise as sanitation workers clash with police in Bahadurgarh; FIRs filed against 30 people in Hisar.

ਹਰਿਆਣਾ, 2 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਵਿੱਚ ਸਫਾਈ ਕਰਮਚਾਰੀਆਂ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਮੰਗਲਵਾਰ ਦੇਰ ਰਾਤ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਵਿੱਚ ਪੁਲਿਸ ਅਤੇ ਸਫਾਈ ਕਰਮਚਾਰੀਆਂ ਵਿਚਕਾਰ ਝੜਪ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 2 ਵਜੇ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਕੂੜਾ ਚੁੱਕਣ ਲਈ ਮੌਕੇਤੇ ਪਹੁੰਚੀ ਸੀ ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵਿਰੋਧ ਵਧਣ ਤੋਂ ਬਾਅਦ ਮੌਕੇਤੇ ਤਣਾਅ ਦੀ ਸਥਿਤੀ ਬਣ ਗਈ ਅਤੇ ਪੁਲਿਸ ਤੇ ਸਫਾਈ ਕਰਮਚਾਰੀਆਂ ਵਿਚਕਾਰ ਝੜਪ ਹੋ ਗਈ ਪੁਲਿਸ ਵੱਲੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਕੇ ਬੱਸਾਂ ਵਿੱਚ ਬਿਠਾ ਕੇ ਲਿਜਾਇਆ ਗਿਆ ਘਟਨਾ ਨਾਲ ਜੁੜੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੁਲਿਸ ਕਰਮਚਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ ਇਸ ਦੌਰਾਨ ਸਿਰਸਾ ਵਿੱਚ ਵੀ ਅੰਦੋਲਨ ਦੌਰਾਨ ਇੱਕ ਗੱਡੀ ਦਾ ਸ਼ੀਸ਼ਾ ਤੋੜੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਉੱਥੇ ਹੀ ਹਿਸਾਰ ਵਿੱਚ ਪੁਲਿਸ ਨੇ ਕਰੀਬ 30 ਵਿਅਕਤੀਆਂ ਖ਼ਿਲਾਫ਼ FIR ਦਰਜ ਕੀਤੀ ਹੈ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਇਹ ਅੰਦੋਲਨ ਹੁਣ ਕਈ ਸ਼ਹਿਰਾਂ ਤੱਕ ਫੈਲਦਾ ਦਿਖਾਈ ਦੇ ਰਿਹਾ ਹੈਪ੍ਰਸ਼ਾਸਨ ਵੱਲੋਂ ਸਥਿਤੀਤੇ ਨਜ਼ਰ ਰੱਖੀ ਜਾ ਰਹੀ ਹੈ, ਜਦਕਿ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਰੱਖ ਰਹੇ ਹਨ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments