Homeਪਟਿਆਲਾ ਅਪਡੇਟਹਲਕਾ ਸ਼ੁਤਰਾਣਾ ਦੀਆਂ ਸੜਕਾਂ ਜਲਦ ਬਣਨਗੀਆਂ – ਕੁਲਵੰਤ ਸਿੰਘ ਬਾਜ਼ੀਗਰ

ਹਲਕਾ ਸ਼ੁਤਰਾਣਾ ਦੀਆਂ ਸੜਕਾਂ ਜਲਦ ਬਣਨਗੀਆਂ – ਕੁਲਵੰਤ ਸਿੰਘ ਬਾਜ਼ੀਗਰ

ਪਾਤੜਾਂ, 24 ਸਤੰਬਰ, 2026 (ਹਰਸ਼ਪ੍ਰੀਤ ਕੌਰ): ਹਲਕਾ ਸ਼ੁਤਰਾਣਾ ਵਿੱਚ ਨਵੀਆਂ ਸੜਕਾਂ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋ ਚੁੱਕਾ ਹੈ ਅਤੇ ਜਿਨ੍ਹਾਂ ਸੜਕਾਂ ’ਤੇ ਪ੍ਰੀਮਿਕਸ ਪਾਇਆ ਜਾਣਾ ਹੈ ਜਾਂ ਜਿਨ੍ਹਾਂ ਦਾ ਨਵੇਂ ਸਿਰੇ ਤੋਂ ਨਿਰਮਾਣ ਹੋਣਾ ਹੈ, ਉਨ੍ਹਾਂ ਦਾ ਕੰਮ ਵੀ ਜਲਦ ਮੁਕੰਮਲ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਵਿੱਚ ਡੇਰਾ ਬਾਬੂਆਂ ਤੋਂ ਚਿਚੜਵਾਲ ਹਰਿਆਣਾ ਬਾਰਡਰ ਤੱਕ ਸੜਕ ’ਤੇ ਪ੍ਰੀਮਿਕਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਨਿਰਮਾਣ ਕਾਰਜ ਦਾ ਜਾਇਜ਼ਾ ਵੀ ਲਿਆ।

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਪਿੰਡ ਦੂਤਾਲ ਤੋਂ ਡਰੋਲੀ ਤੱਕ, ਪਿੰਡ ਭੂਤਗੜ੍ਹ ਤੋਂ ਰਾਇਧਰਾਨਾ ਤੱਕ, ਬਾਦਸ਼ਾਹਪੁਰ ਤੋਂ ਪਿੰਡ ਪੜਤਾ ਹਰਿਆਣਾ ਬਾਰਡਰ ਤੱਕ ਅਤੇ ਪਿੰਡ ਮੌਲਵੀਵਾਲਾ ਆਦਿ ਦੀਆਂ ਸੜਕਾਂ ’ਤੇ ਪੱਥਰ ਪਾਇਆ ਜਾ ਚੁੱਕਾ ਹੈ। ਇਨ੍ਹਾਂ ਸੜਕਾਂ ’ਤੇ ਜਲਦ ਹੀ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਸ਼ੁਤਰਾਣਾ ਦੀਆਂ ਬਾਕੀ ਰਹਿੰਦੀਆਂ ਸੜਕਾਂ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments