Homeਸਪੋਰਟਸਰੋਨਾਲਡੋ ਦੀ ਅਗਵਾਈ 'ਚ ਪੁਰਤਗਾਲ ਦੀ ਸ਼ਾਨਦਾਰ ਵਾਪਸੀ

ਰੋਨਾਲਡੋ ਦੀ ਅਗਵਾਈ ‘ਚ ਪੁਰਤਗਾਲ ਦੀ ਸ਼ਾਨਦਾਰ ਵਾਪਸੀ

ਕਰੋਏਸ਼ੀਆ ਨੂੰ 2-1 ਨਾਲ ਹਰਾ ਕੇ ਸਪੇਨ ਨਾਲ ਰਾਊਂਡ ਆਫ਼ 16 ਮੁਕਾਬਲਾ ਤੈਅ

ਸਪੋਰਟਸ ਡੈਸਕ: 41 ਸਾਲਾ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਵਾਰ ਫਿਰ ਆਪਣਾ ਤਜਰਬਾ ਅਤੇ ਕਾਬਲੀਅਤ ਦਿਖਾਉਂਦਿਆਂ ਪੁਰਤਗਾਲ ਨੂੰ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਵਿੱਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪੁਰਤਗਾਲ ਨੇ ਰੋਮਾਂਚਕ ਮੁਕਾਬਲੇ ਵਿੱਚ ਕਰੋਏਸ਼ੀਆ ਨੂੰ 2-1 ਨਾਲ ਹਰਾਇਆ ਅਤੇ ਹੁਣ ਰਾਊਂਡ ਆਫ਼ 16 ਵਿੱਚ ਉਸਦਾ ਸਾਹਮਣਾ ਸਪੇਨ ਨਾਲ ਹੋਵੇਗਾ।

41 ਸਾਲਾ ਕ੍ਰਿਸਟੀਆਨੋ ਰੋਨਾਲਡੋ ਨੇ ਪੈਨਲਟੀ ‘ਤੇ ਕੀਤਾ ਗੋਲ

ਮੁਕਾਬਲੇ ਦੌਰਾਨ ਪੁਰਤਗਾਲ ਲਈ ਪਹਿਲਾ ਗੋਲ ਕ੍ਰਿਸਟੀਆਨੋ ਰੋਨਾਲਡੋ ਨੇ ਪੈਨਲਟੀ ‘ਤੇ ਕੀਤਾ। ਇਸ ਤੋਂ ਬਾਅਦ ਜਦੋਂ ਮੈਚ ਬਰਾਬਰੀ ਵੱਲ ਵੱਧ ਰਿਹਾ ਸੀ ਤਾਂ ਸਟਾਪੇਜ ਟਾਈਮ ਵਿੱਚ ਗੋਂਸਾਲੋ ਰਾਮੋਸ ਨੇ ਸ਼ਾਨਦਾਰ ਹੈਡਰ ਰਾਹੀਂ ਜੇਤੂ ਗੋਲ ਕਰਕੇ ਪੁਰਤਗਾਲ ਨੂੰ ਮਹੱਤਵਪੂਰਨ ਜਿੱਤ ਦਿਵਾਈ।

ਮੈਚ ਦੇ ਆਖ਼ਰੀ ਪਲਾਂ ਵਿੱਚ ਕਰੋਏਸ਼ੀਆ ਨੇ 2-2 ਦੀ ਬਰਾਬਰੀ ਦਾ ਗੋਲ ਕਰਨ ਦਾ ਦਾਅਵਾ ਕੀਤਾ, ਜਦੋਂ ਮਾਰਿਓ ਪਾਸਾਲਿਚ ਨੇ ਗੇਂਦ ਜਾਲ ਵਿੱਚ ਪਹੁੰਚਾਈ। ਹਾਲਾਂਕਿ, ਵੀਡੀਓ ਅਸਿਸਟੈਂਟ ਰੈਫਰੀ (VAR) ਦੀ ਜਾਂਚ ਤੋਂ ਬਾਅਦ ਪਾਸਾਲਿਚ ਨੂੰ ਆਫਸਾਈਡ ਕਰਾਰ ਦਿੱਤਾ ਗਿਆ ਅਤੇ ਗੋਲ ਰੱਦ ਕਰ ਦਿੱਤਾ ਗਿਆ।

ਇਸ ਫੈਸਲੇ ਤੋਂ ਬਾਅਦ ਕਰੋਏਸ਼ੀਆਈ ਖਿਡਾਰੀਆਂ ਅਤੇ ਸਟਾਫ਼ ਨੇ ਨਿਰਾਸ਼ਾ ਜਤਾਈ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਗੋਲ ਵੈਧ ਸੀ। VAR ਦੇ ਇਸ ਵਿਵਾਦਿਤ ਫੈਸਲੇ ਨੇ ਮੈਚ ਦੇ ਅੰਤ ਨੂੰ ਹੋਰ ਵੀ ਨਾਟਕੀ ਬਣਾ ਦਿੱਤਾ।

ਇਸ ਜਿੱਤ ਨਾਲ ਪੁਰਤਗਾਲ ਨੇ ਰਾਊਂਡ ਆਫ਼ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਿੱਥੇ ਉਸਦਾ ਮੁਕਾਬਲਾ ਮਜ਼ਬੂਤ ਟੀਮ ਸਪੇਨ ਨਾਲ ਹੋਵੇਗਾ। ਫੁੱਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਹੁਣ ਇਸ ਮਹਾਂਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਰੋਨਾਲਡੋ ਇੱਕ ਵਾਰ ਫਿਰ ਆਪਣੀ ਟੀਮ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments