Homeਪੰਜਾਬਵੈਟਨਰੀ ਯੂਨੀਵਰਸਿਟੀ 1 ਦਸੰਬਰ ਤੋਂ ਕਰਵਾਏਗੀ ਯੁਵਕ ਮੇਲਾ ‘ਯੁਵ-ਤਰੰਗ 2026’ ਦਾ ਦੂਜਾ...

ਵੈਟਨਰੀ ਯੂਨੀਵਰਸਿਟੀ 1 ਦਸੰਬਰ ਤੋਂ ਕਰਵਾਏਗੀ ਯੁਵਕ ਮੇਲਾ ‘ਯੁਵ-ਤਰੰਗ 2026’ ਦਾ ਦੂਜਾ ਦੌਰ 

ਲੁਧਿਆਣਾ, 29 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ):  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਪਣੇ ਸਾਲਾਨਾ ਯੁਵਕ ਮੇਲਾ ‘ਯੁਵ- ਤਰੰਗ 2026’ ਦੇ ਦੂਜੇ ਦੌਰ ਲਈ ਤਿਆਰੀਆਂ ਸੰਪੂਰਨ ਹੋ ਗਈਆਂ ਹਨ।  ਇਹ ਦੂਸਰਾ ਦੌਰ 1 ਤੋਂ 3 ਦਸੰਬਰ, 2026 ਦੌਰਾਨ ਆਯੋਜਿਤ ਕੀਤਾ ਜਾਵੇਗਾ। ਇਸ ਰੰਗਾਰੰਗ ਸੱਭਿਆਚਾਰਕ ਸਮਾਗਮ ਵਿੱਚ ਵਿਦਿਆਰਥੀ  ਆਪਣੀ ਕਲਾਤਮਕ ਸਿਰਜਣਾ, ਸੱਭਿਆਚਾਰਕ ਵਿਰਸਾ , ਬੌਧਿਕ ਸਮਰੱਥਾ ਅਤੇ ਵੱਖ-ਵੱਖ ਹੁਨਰਾਂ ਦਾ ਪ੍ਰਦਰਸ਼ਨ ਕਰਨਗੇ ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਲਈ ਆਪਣੀ ਸਮਰੱਥਾ ਨੂੰ ਪਛਾਣਨ, ਨਵੇਂ ਰਾਹ ਲੱਭਣ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਕਲਾਤਮਕ ਗਤੀਵਿਧੀਆਂ ਰਾਹੀਂ ਆਪਣੀ ਸ਼ਖਸੀਅਤ ਨੂੰ ਨਿਖਾਰਨ ਦਾ ਇੱਕ ਅਹਿਮ ਮੌਕਾ ਹੈ।
ਵਿਦਿਆਰਥੀ ਭਲਾਈ ਨਿਰਦੇਸ਼ਕ ਡਾ ਜਸਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ਲਈ ਪੂਰੀ ਲਗਨ ਨਾਲ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ ਦੇ ਸੁਚਾਰੂ ਸੰਚਾਲਨ, ਪ੍ਰਭਾਵਸ਼ਾਲੀ ਆਯੋਜਨ ਅਤੇ ਸਫਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਨੇ ਦੂਜੇ ਪੜਾਅ ਦਾ ਵਿਸਥਾਰਿਤ ਵੇਰਵਾ ਵੀ ਸਾਂਝਾ ਕੀਤਾ।
ਦੂਜਾ ਪੜਾਅ
 01 ਦਸੰਬਰ: ਉਦਘਾਟਨ ਸਮਾਰੋਹ, ਸੱਭਿਆਚਾਰਕ ਝਾਕੀਆਂ, ਲੋਕ ਗੀਤ, ਰਚਨਤਾਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ)
 02 ਦਸੰਬਰ: ਮਾਈਮ, ਸਕਿਟ, ਮਮਿਕਰੀ, ਇਕਾਂਗੀ ਨਾਟਕ ਅਤੇ ਭੰਡ
03 ਦਸੰਬਰ (ਆਖਰੀ ਦਿਨ): ਪੰਜਾਬੀ ਲੋਕ ਨਾਚ (ਲੜਕੀਆਂ/ਲੜਕੇ) ਅਤੇ ਇਨਾਮ ਵੰਡ ਸਮਾਰੋਹ
ਡਾ. ਹੁੰਦਲ ਨੇ ਕਿਹਾ ਕਿ ਸਾਰਾ ਯੁਵਕ ਮੇਲਾ ਅੰਤਰ-ਯੂਨੀਵਰਸਿਟੀ ਯੁਵਕ ਮੇਲਿਆਂ ਦੇ ਨਿਯਮਾਂ ਅਤੇ ਕਾਇਦੇ ਅਨੁਸਾਰ ਕਰਵਾਇਆ ਜਾਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰੰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ।
RELATED ARTICLES
- Advertisment -
Google search engine
Google search engine
Google search engine

Most Popular

Recent Comments