Homeਦੇਸ਼PM ਮੋਦੀ ਨੇ ਦੱਸੀਆਂ ‘ਸ਼ਕਤੀ ਕੀ ਸਪਤਧਾਰਾ’ ਦੀਆਂ 7 ਤਾਕਤਾਂ

PM ਮੋਦੀ ਨੇ ਦੱਸੀਆਂ ‘ਸ਼ਕਤੀ ਕੀ ਸਪਤਧਾਰਾ’ ਦੀਆਂ 7 ਤਾਕਤਾਂ

PM Modi outlines seven key growth pillars including manufacturing, technology, defence, green energy and soft power.

ਨਵੀਂ ਦਿੱਲੀ, 15 ਅਗਸਤ 2026 (ਜਗਦੇਵ ਸਿੰਘ ਜੱਗੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 80ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਤੋਂ ‘ਸ਼ਕਤੀ ਕੀ ਸਪਤਧਾਰਾ’ ਦਾ ਜ਼ਿਕਰ ਕਰਦਿਆਂ ਵਿਕਸਿਤ ਭਾਰਤ ਦੇ ਨਿਰਮਾਣ ਲਈ ਸੱਤ ਮੁੱਖ ਖੇਤਰਾਂ ਨੂੰ ਦੇਸ਼ ਦੀ ਤਾਕਤ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਤੇਜ਼ ਤਰੱਕੀ ਭਾਰਤ ਨੂੰ ਆਰਥਿਕ ਅਤੇ ਰਣਨੀਤਕ ਤੌਰ ’ਤੇ ਹੋਰ ਮਜ਼ਬੂਤ ਬਣਾਏਗੀ। PM ਮੋਦੀ ਮੁਤਾਬਕ ਪਹਿਲੀ ਤਾਕਤ ਮੈਨੂਫੈਕਚਰਿੰਗ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਡਿਜ਼ਾਈਨ ਤੋਂ ਲੈ ਕੇ ਉਤਪਾਦਨ ਤੱਕ ਗਲੋਬਲ ਸਪਲਾਈ ਚੇਨ ਦਾ ਭਰੋਸੇਮੰਦ ਕੇਂਦਰ ਬਣਨਾ ਹੋਵੇਗਾ ਅਤੇ ਲਾਗਤ, ਗੁਣਵੱਤਾ ਤੇ ਉਤਪਾਦਨ ਦੇ ਪੱਧਰ ’ਤੇ ਵਿਸ਼ਵ ਮਿਆਰ ਹਾਸਲ ਕਰਨੇ ਪੈਣਗੇ।

ਦੂਜੀ ਤਾਕਤ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਹੈ। PM ਮੋਦੀ ਨੇ ਕਿਹਾ ਕਿ FTAs ਰਾਹੀਂ ਭਾਰਤੀ ਕਿਸਾਨਾਂ ਲਈ ਦੁਨੀਆ ਦੇ ਵੱਡੇ ਬਾਜ਼ਾਰ ਖੁੱਲ੍ਹ ਰਹੇ ਹਨ। ਉਨ੍ਹਾਂ ਮਸਾਲਿਆਂ, ਮੋਟੇ ਅਨਾਜ, ਰਵਾਇਤੀ ਭੋਜਨ, ਫਲਾਂ ਅਤੇ ਫੁੱਲਾਂ ਨੂੰ ਗਲੋਬਲ ਬ੍ਰਾਂਡ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਤੀਜੀ ਤਾਕਤ ਤਕਨਾਲੋਜੀ ਅਤੇ ਇਨੋਵੇਸ਼ਨ ਨੂੰ ਦੱਸਦਿਆਂ ਉਨ੍ਹਾਂ AI, ਰੋਬੋਟਿਕਸ, ਕਵਾਂਟਮ ਟੈਕਨਾਲੋਜੀ, ਸਪੇਸ ਅਤੇ ਡਾਟਾ ਸੈਂਟਰਾਂ ਵਰਗੇ ਖੇਤਰਾਂ ਵਿੱਚ ਭਾਰਤ ਨੂੰ ਗਲੋਬਲ ਹੱਬ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ Made in India 6G ਨੂੰ ਦੁਨੀਆ ਦੇ ਹਰ ਹਿੱਸੇ ਤੱਕ ਪਹੁੰਚਾਉਣਾ ਟੀਚਾ ਹੋਣਾ ਚਾਹੀਦਾ ਹੈ। ਚੌਥੀ ਤਾਕਤ ਗਤੀ ਸ਼ਕਤੀ ਅਤੇ ਕਨੈਕਟੀਵਿਟੀ ਹੈ। ਪ੍ਰਧਾਨ ਮੰਤਰੀ ਨੇ ਹਾਈ-ਸਪੀਡ ਰੇਲ, ਆਧੁਨਿਕ ਹਾਈਵੇ, ਹਵਾਈ ਅੱਡੇ, ਅੰਦਰੂਨੀ ਜਲ ਮਾਰਗ, ਮਲਟੀ-ਮੋਡਲ ਲਾਜਿਸਟਿਕ ਹੱਬ ਅਤੇ ਬੰਦਰਗਾਹਾਂ ਦੇ ਵਿਕਾਸ ’ਤੇ ਜ਼ੋਰ ਦਿੱਤਾ। ਪੰਜਵੀਂ ਤਾਕਤ ਰੱਖਿਆ ਉਤਪਾਦਨ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣ ਕੇ ਅਗਲੀ ਪੀੜ੍ਹੀ ਦੀ ਰੱਖਿਆ ਤਕਨਾਲੋਜੀ ਵਿਕਸਤ ਕਰਨੀ ਚਾਹੀਦੀ ਹੈ ਅਤੇ ਭਵਿੱਖ ਵਿੱਚ ਗਲੋਬਲ ਡਿਫੈਂਸ ਸਪਲਾਇਰ ਬਣਨ ਦਾ ਟੀਚਾ ਰੱਖਣਾ ਚਾਹੀਦਾ ਹੈ। ਛੇਵੀਂ ਤਾਕਤ ਗ੍ਰੀਨ ਐਨਰਜੀ ਹੈ। PM ਮੋਦੀ ਨੇ ਗ੍ਰੀਨ ਹਾਈਡਰੋਜਨ, ਨਵਿਆਉਣਯੋਗ ਊਰਜਾ ਅਤੇ ਊਰਜਾ ਸਟੋਰੇਜ ਵਿੱਚ ਵਿਸ਼ਵ ਪੱਧਰੀ ਅਗਵਾਈ ਹਾਸਲ ਕਰਨ ਦੀ ਗੱਲ ਕੀਤੀ। ਉਨ੍ਹਾਂ ਬਲੂ ਇਕਾਨਮੀ, ਮੱਛੀ ਪਾਲਣ, ਸਮੁੰਦਰੀ ਸੈਰ-ਸਪਾਟੇ ਅਤੇ ਓਸ਼ਨ ਟੈਕਨਾਲੋਜੀ ਵਿੱਚ ਵੀ ਵੱਡੇ ਮੌਕੇ ਦੱਸੇ। ਸੱਤਵੀਂ ਤਾਕਤ ਭਾਰਤ ਦੀ ਸਾਫਟ ਪਾਵਰ ਹੈ। ਉਨ੍ਹਾਂ ਯੋਗ, ਆਯੁਰਵੇਦ, ਹਸਤਕਲਾ, ਸੱਭਿਆਚਾਰ, ਫਿਲਮਾਂ, ਐਨੀਮੇਸ਼ਨ, ਗੇਮਿੰਗ ਅਤੇ ਡਿਜੀਟਲ ਕੰਟੈਂਟ ਨੂੰ ਭਾਰਤ ਦੀ ਵਿਸ਼ਵ ਪੱਧਰੀ ਪਛਾਣ ਮਜ਼ਬੂਤ ਕਰਨ ਵਾਲੇ ਖੇਤਰ ਦੱਸਿਆ।

PM ਮੋਦੀ ਨੇ ਕਿਹਾ ਕਿ ਇਨ੍ਹਾਂ ਸੱਤ ਤਾਕਤਾਂ ਨੂੰ ਮਿਲਾ ਕੇ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵੱਧ ਸਕਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments