Homeਪਟਿਆਲਾ ਅਪਡੇਟਪਟਿਆਲਾ ਸੜਕ ਹਾਦਸਾ: ਸਾਈਕਲ ਸਵਾਰ ਦੀ ਮੌਤ ਮਾਮਲੇ ’ਚ ਪੁਲਿਸ ਜਾਂਚ ਜਾਰੀ,...

ਪਟਿਆਲਾ ਸੜਕ ਹਾਦਸਾ: ਸਾਈਕਲ ਸਵਾਰ ਦੀ ਮੌਤ ਮਾਮਲੇ ’ਚ ਪੁਲਿਸ ਜਾਂਚ ਜਾਰੀ, CCTV ਰਾਹੀਂ ਕਾਰ ਦੀ ਭਾਲ

Police are scanning CCTV footage to identify the car involved in a fatal hit-and-run accident on Sirhind Road.

ਪਟਿਆਲਾ, 2 ਸਤੰਬਰ, 2026 (ਬਲਜੀਤ ਸਰਨਾ) : ਥਾਣਾ ਅਨਾਜ ਮੰਡੀ ਅਧੀਨ ਆਉਂਦੇ ਇਲਾਕੇ ਵਿੱਚ ਸਾਈਕਲ ਸਵਾਰ ਵਿਅਕਤੀ ਨੂੰ ਅਣਪਛਾਤੀ ਕਾਰ ਵੱਲੋਂ ਟੱਕਰ ਮਾਰਨ ਅਤੇ ਉਸ ਦੀ ਮੌਕੇਤੇ ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਦੀ ਜਾਂਚ ਜਾਰੀ ਹੈ ਪੁਲਿਸ ਵੱਲੋਂ ਹਾਦਸੇ ਵਿੱਚ ਸ਼ਾਮਲ ਵਾਹਨ ਦੀ ਪਛਾਣ ਲਈ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈਪੁਲਿਸ ਅਧਿਕਾਰੀ ਮੁਤਾਬਕ 26 ਤਰੀਕ ਦੀ ਸਵੇਰ ਨੂੰ ਹਾਦਸੇ ਸਬੰਧੀ ਸੂਚਨਾ ਮਿਲੀ ਸੀ ਇਸ ਤੋਂ ਬਾਅਦ ਥਾਣਾ ਅਨਾਜ ਮੰਡੀ ਵਿੱਚ FIR ਨੰਬਰ 145 ਦਰਜ ਕਰਕੇ BNS ਦੀ ਧਾਰਾ 106 ਅਤੇ 328(1) ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈਪੁਲਿਸ ਅਨੁਸਾਰ ਹਾਦਸਾ ਸਰਹੰਦ ਰੋਡਤੇ ਵਾਪਰਿਆ ਸੀ ਘਟਨਾ ਤੋਂ ਬਾਅਦ ਪੁਲਿਸ ਟੀਮ ਵੱਲੋਂ ਖੁਫੀਆ ਸੂਤਰਾਂ ਦੇ ਨਾਲਨਾਲ ਵੱਖਵੱਖ ਥਾਵਾਂਤੇ ਲੱਗੇ CCTV ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ

CCTV ਫੁਟੇਜ ਨੂੰ ਟਰੇਸ ਕਰਦਿਆਂ ਪੁਲਿਸ ਤ੍ਰਿਪੜੀ ਅਤੇ ਬੜੀ ਬਾਜ਼ਾਰ ਇਲਾਕੇ ਤੱਕ ਪਹੁੰਚ ਚੁੱਕੀ ਹੈ ਹਾਲਾਂਕਿ ਹਾਦਸਾ ਸਵੇਰ ਦੇ ਹਨੇਰੇ ਸਮੇਂ ਵਾਪਰਨ ਕਾਰਨ ਫੁਟੇਜ ਵਿੱਚ ਕਾਰ ਦੀ ਨੰਬਰ ਪਲੇਟ ਸਪੱਸ਼ਟ ਨਜ਼ਰ ਨਹੀਂ ਰਹੀਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਹਨ ਦੀ ਪਛਾਣ ਲਈ ਅੱਗੇ ਲੱਗੇ ਹੋਰ CCTV ਕੈਮਰਿਆਂ ਦੀ ਫੁਟੇਜ ਵੀ ਲਗਾਤਾਰ ਚੈੱਕ ਕੀਤੀ ਜਾ ਰਹੀ ਹੈ ਪੁਲਿਸ ਨੂੰ ਉਮੀਦ ਹੈ ਕਿ ਜਲਦ ਹੀ ਕਾਰ ਦਾ ਨੰਬਰ ਟਰੇਸ ਕਰਕੇ ਵਾਹਨ ਦੀ ਪਛਾਣ ਕੀਤੀ ਜਾਵੇਗੀ ਅਤੇ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments