Home ਹਰਿਆਣਾ ਯੂਕੇ ਦੇ ਬਾਜ਼ਾਰ ਵਿੱਚ ਹਰਿਆਣਾ ਦੇ ਟੈਕਸਟਾਈਲ, ਫੁੱਟਵੀਅਰ, ਰਤਨ-ਗਹਿਣੇ ਅਤੇ ਇੰਜੀਨੀਅਰਿੰਗ ਖੇਤਰ ਲਈ ਖੁੱਲ੍ਹਣਗੇ...

ਯੂਕੇ ਦੇ ਬਾਜ਼ਾਰ ਵਿੱਚ ਹਰਿਆਣਾ ਦੇ ਟੈਕਸਟਾਈਲ, ਫੁੱਟਵੀਅਰ, ਰਤਨ-ਗਹਿਣੇ ਅਤੇ ਇੰਜੀਨੀਅਰਿੰਗ ਖੇਤਰ ਲਈ ਖੁੱਲ੍ਹਣਗੇ ਨਵੇਂ ਮੌਕੇ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

CM Nayab Singh Saini highlights new opportunities in the UK market for Haryana’s textile, footwear, gems and jewellery, and engineering sectors.

0

ਅੰਤਰਰਾਸ਼ਟਰੀ ਗੀਤਾ ਜਯੰਤੀ ਮਹਾਉਤਸਵ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ

ਮੁੱਖ ਮੰਤਰੀ ਨੇ ਦੱਸਿਆ ਹਰਿਆਣਾ ਦਾ ਵਿਜ਼ਨਕਿਹਾ: ਹਰਿਆਣਾ ਨੇ ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ ਟ੍ਰਿਲੀਅਨ ਡਾਲਰ ਦਾ ਯੋਗਦਾਨ ਦੇਣ ਦਾ ਰੱਖਿਆ ਟੀਚਾ

ਚੰਡੀਗੜ੍ਹ, 15 ਸਤੰਬਰ, 2026 (ਸੰਜੀਵ ਸ਼ਰਮਾ)  :  ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ-ਯੂਕੇ ਸੀ.ਈ.ਟੀ.ਏ. ਹਰਿਆਣਾ ਲਈ ਗਲੋਬਲ ਵਪਾਰ ਦੇ ਨਵੇਂ ਮੌਕੇ ਖੋਲ੍ਹਣ ਵਾਲਾ ਮਹੱਤਵਪੂਰਨ ਸਮਝੌਤਾ ਹੈ। ਇਸ ਨਾਲ ਸੂਬੇ ਦੇ ਟੈਕਸਟਾਈਲਫੁੱਟਵੀਅਰਰਤਨ ਅਤੇ ਗਹਿਣੇ ਅਤੇ ਇੰਜੀਨੀਅਰਿੰਗ ਵਰਗੇ ਪ੍ਰਮੁੱਖ ਖੇਤਰਾਂ ਨੂੰ ਯੂਕੇ ਦੇ ਬਾਜ਼ਾਰ ਵਿੱਚ ਬਿਹਤਰ ਪਹੁੰਚ ਮਿਲੇਗੀ। ਇਹ ਸਮਝੌਤਾ ਹਰਿਆਣਾ ਦੇ ਨੌਜਵਾਨਾਂਕਿਸਾਨਾਂਐੱਮ.ਐੱਸ.ਐੱਮ.ਈ. ਅਤੇ ਸਟਾਰਟਅੱਪਸ ਨੂੰ ਗਲੋਬਲ ਨਿਵੇਸ਼ਕਾਂ ਅਤੇ ਨਵੀਆਂ ਤਕਨੀਕਾਂ ਨਾਲ ਜੋੜ ਕੇ ਵਿਕਾਸ ਦੇ ਨਵੇਂ ਮੌਕੇ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਗੁਰੂਗ੍ਰਾਮ ਸਥਿਤ ਯੂਨੀਵਰਸਿਟੀ ਵਿੱਚ ਹਰਿਆਣਾ-ਯੂਕੇ ਸੀ.ਈ.ਟੀ.ਏ. ਟਰੇਡ ਬ੍ਰਿਜ: ਅਨਲਾਕਿੰਗ ਗਲੋਬਲ ਅਪਰਚੁਨਿਟੀਜ਼ ਫਾਰ ਹਰਿਆਣਾ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਦਾ ਆਯੋਜਨ ਯੂਕੇ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ। ਉਨ੍ਹਾਂ ਨੇ ਯੂਕੇ ਤੋਂ ਆਏ ਬ੍ਰਿਟਿਸ਼ ਹਾਈ ਕਮਿਸ਼ਨ ਦੇ ਪ੍ਰਤੀਨਿਧੀਆਂਵਿਦੇਸ਼ੀ ਮਿੱਤਰਾਂਉਦਯੋਗ ਜਗਤ ਦੇ ਪ੍ਰਤੀਨਿਧੀਆਂਨਿਵੇਸ਼ਕਾਂ ਅਤੇ ਹੋਰ ਭਾਈਵਾਲਾਂ ਦਾ ਹਰਿਆਣਾ ਦੀ ਕਰਮਭੂਮੀ ਤੇ ਸਵਾਗਤ ਕੀਤਾ।

ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਅਤੇ ਯੂਕੇ ਦੇ ਸਬੰਧ ਸਾਲਾਂ ਪੁਰਾਣੀ ਭਾਈਵਾਲੀਜਮਹੂਰੀ ਕਦਰਾਂ-ਕੀਮਤਾਂਨਵੀਨਤਾ ਅਤੇ ਮਜ਼ਬੂਤ ਜਨ-ਤੋਂ-ਜਨ ਸੰਪਰਕ ਉੱਤੇ ਅਧਾਰਤ ਹਨ। ਹਜ਼ਾਰਾਂ ਹਰਿਆਣਵੀ ਪਰਿਵਾਰਾਂ ਸਮੇਤ ਲੱਖਾਂ ਪਰਵਾਸੀ ਭਾਰਤੀਆਂ ਨੇ ਯੂਕੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈਉੱਥੇ ਹੀ ਬ੍ਰਿਟਿਸ਼ ਸੰਸਥਾਵਾਂ ਨੇ ਵੀ ਹਰਿਆਣਾ ਦੀ ਵਿਕਾਸ ਯਾਤਰਾ ਵਿੱਚ ਭਰੋਸੇਯੋਗ ਭਾਈਵਾਲ ਦੀ ਭੂਮਿਕਾ ਨਿਭਾਈ ਹੈ।

2047 ਤੱਕ ਵਿਕਸਤ ਭਾਰਤ ਦੇ ਟੀਚੇ ਨਾਲ ਅੱਗੇ ਵਧ ਰਿਹਾ ਹਰਿਆਣਾ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਗਲੋਬਲ ਨਿਵੇਸ਼ਕਾਂ ਲਈ ਇੱਕ ਭਰੋਸੇਯੋਗ ਟਿਕਾਣਾ ਬਣ ਚੁੱਕਾ ਹੈ ਅਤੇ ਸਾਲ 2047 ਤੱਕ ਵਿਕਸਤ ਭਾਰਤ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਲ 2047 ਵਿੱਚ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਅਤੇ ਉਸੇ ਸਮੇਂ ਭਾਰਤ-ਯੂਕੇ ਸਬੰਧਾਂ ਦੇ ਵੀ 100 ਸਾਲ ਪੂਰੇ ਹੋ ਰਹੇ ਹੋਣਗੇ। ਇਸ ਰਾਸ਼ਟਰੀ ਸੰਕਲਪ ਨਾਲ ਹਰਿਆਣਾ ਨੇ ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ ਟ੍ਰਿਲੀਅਨ ਡਾਲਰ ਦਾ ਯੋਗਦਾਨ ਦੇਣ ਦਾ ਇਤਿਹਾਸਕ ਟੀਚਾ ਤੈਅ ਕੀਤਾ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੀ 1 ਨਵੰਬਰ ਨੂੰ ਹਰਿਆਣਾ ਆਪਣੀ ਸਥਾਪਨਾ ਦੇ 60 ਮਾਣਮੱਤੇ ਸਾਲ ਪੂਰੇ ਕਰਨ ਜਾ ਰਿਹਾ ਹੈ। ਇਹ ਛੇ ਦਹਾਕੇ ਕਿਸਾਨਾਂ ਦੀ ਮਿਹਨਤਮਜ਼ਦੂਰਾਂ ਦੇ ਪਸੀਨੇ ਅਤੇ ਉੱਦਮੀਆਂ ਦੀ ਦੂਰਦਰਸ਼ੀ ਦੇ ਗਵਾਹ ਹਨ।

2016 ਦੀ ਸਫਲਤਾ ਤੋਂ ਬਾਅਦ 2027 ਵਿੱਚ ਫਿਰ ਹੋਵੇਗਾ ਗਲੋਬਲ ਇਨਵੈਸਟਰਸ ਸੰਮਿਟ

ਮੁੱਖ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਪੜਾਅ ਤੇ ਅਗਲੇ ਸਾਲ 5 ਤੋਂ 7 ਅਪ੍ਰੈਲ, 2027 ਤੱਕ ਹੈਪਨਿੰਗ ਹਰਿਆਣਾ ਗਲੋਬਲ ਇਨਵੈਸਟਰਸ ਸਮਿਟ-2027’ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਾਲ 2016 ਵਿੱਚ ਆਯੋਜਿਤ ਸੰਮਿਟ ਵਿੱਚ 6 ਲੱਖ 41 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਸਨ।

ਉਨ੍ਹਾਂ ਦੱਸਿਆ ਕਿ ਬੀਤੇ 23 ਅਤੇ 24 ਅਗਸਤ ਨੂੰ ਮੁੰਬਈ ਤੋਂ ਹੈਪਨਿੰਗ ਹਰਿਆਣਾ 2.0’ ਅੰਤਰਰਾਸ਼ਟਰੀ ਆਊਟਰੀਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੁੰਬਈ ਵਿੱਚ 17 ਕੰਪਨੀਆਂ ਦੇ ਨਾਲ 66 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਸਮਝੌਤੇ (ਐੱਮ.ਓ.ਯੂ.) ਹੋਏ। ਇਸ ਦੌਰਾਨ 200 ਤੋਂ ਵੱਧ ਪ੍ਰਮੁੱਖ ਬਿਜ਼ਨਸ ਲੀਡਰਾਂਉੱਦਮੀਆਂ ਅਤੇ ਹਰਿਆਣਵੀ ਡਾਇਸਪੋਰਾ ਮੈਂਬਰਾਂ ਨਾਲ ਗੱਲਬਾਤ ਹੋਈ।

ਮੁੱਖ ਮੰਤਰੀ ਨੇ ਕਿਹਾ ਕਿ ਗਲੋਬਲ ਇਨਵੈਸਟਰਸ ਸੰਮਿਟ-2027 ਦੇ ਪ੍ਰਚਾਰ-ਪਸਾਰ ਲਈ ਦੇਸ਼ ਦੇ ਸੱਤ ਪ੍ਰਮੁੱਖ ਸ਼ਹਿਰਾਂ ਅਤੇ ਜਪਾਨਦੱਖਣੀ ਕੋਰੀਆਦਾਵੋਸਜਰਮਨੀਯੂਕੇਬ੍ਰਾਜ਼ੀਲਚਿਲੀ ਅਤੇ ਦੁਬਈ ਵਰਗੇ ਦੁਨੀਆ ਦੇ ਨੌਂ ਪ੍ਰਮੁੱਖ ਆਰਥਿਕ ਕੇਂਦਰਾਂ ਵਿੱਚ ਰੋਡ ਸ਼ੋਅ ਆਯੋਜਿਤ ਕੀਤੇ ਜਾਣਗੇ।

ਭਵਿੱਖ ਦੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ 10 ਖੇਤਰ-ਵਿਸ਼ੇਸ਼ ਨੀਤੀਆਂ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੈਮੀਕੰਡਕਟਰਇਲੈਕਟ੍ਰਾਨਿਕਸਏ.ਆਈ.ਡਾਟਾ ਸੈਂਟਰਮੈਡੀਕਲ ਡਿਵਾਈਸਆਟੋਮੋਬਾਈਲਇਲੈਕਟ੍ਰਿਕ ਵਹੀਕਲਐਗਰੀਬਿਜ਼ਨਸ ਅਤੇ ਗਲੋਬਲ ਕੈਪੇਬਿਲਟੀ ਸੈਂਟਰ ਵਰਗੇ ਭਵਿੱਖ ਦੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਹਾਲ ਹੀ ਵਿੱਚ 10 ਖੇਤਰ-ਵਿਸ਼ੇਸ਼ ਨੀਤੀਆਂ ਲਾਗੂ ਕੀਤੀਆਂ ਹਨ।

ਸੂਬਾ ਸਰਕਾਰ ਦਾ ਟੀਚਾ ਸਾਲ 2030-31 ਤੱਕ 5 ਲੱਖ ਕਰੋੜ ਰੁਪਏ ਦਾ ਨਵਾਂ ਨਿਵੇਸ਼ ਆਕਰਸ਼ਿਤ ਕਰਨਾ ਅਤੇ 10 ਲੱਖ ਤੋਂ ਵੱਧ ਰੁਜ਼ਗਾਰ ਪੈਦਾ ਕਰਨਾ ਹੈ। ਇਨ੍ਹਾਂ ਨੀਤੀਆਂ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ 1 ਲੱਖ 10 ਹਜ਼ਾਰ ਕਰੋੜ ਰੁਪਏ ਦੇ 110 ਐੱਮ.ਓ.ਯੂ. ਹੋਏਜਿਨ੍ਹਾਂ ਵਿੱਚ 24 ਹਜ਼ਾਰ 350 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਸ਼ਾਮਲ ਹੈ।

ਐਮ.ਐਸ.ਐਮ.ਈ. ਅਤੇ ਨਿਰਯਾਤ ਨੂੰ ਹੁਲਾਰਾ ਦੇਣ ਉੱਤੇ ਜ਼ੋਰ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੇ ਐੱਮ.ਐੱਸ.ਐੱਮ.ਈ. ਅਤੇ ਨਿਰਯਾਤ ਖੇਤਰ ਲਈ 60 ਪਰਿਵਰਤਨਸ਼ੀਲ ਪਹਿਲਾਂ ਕੀਤੀਆਂ ਹਨ। ਫਰਵਰੀ 2019 ਵਿੱਚ ਪਹਿਲੀ ਐੱਮ.ਐੱਸ.ਐੱਮ.ਈ. ਨੀਤੀ ਲਾਗੂ ਕੀਤੇ ਜਾਣ ਤੋਂ ਬਾਅਦ ਸੂਬੇ ਵਿੱਚ 15 ਲੱਖ ਤੋਂ ਵੱਧ ਐੱਮ.ਐੱਸ.ਐੱਮ.ਈ. ਦੀ ਰਸਮੀ ਰਜਿਸਟ੍ਰੇਸ਼ਨ ਹੋਈ ਹੈ।

ਹੁਣ ਹਰਿਆਣਾ ਪ੍ਰੋਗਰੈਸਿਵ ਐੱਮ.ਐੱਸ.ਐੱਮ.ਈ. ਅਤੇ ਐਕਸਪੋਰਟ ਪ੍ਰਮੋਸ਼ਨ ਪਾਲਿਸੀ-2026’ ਲਿਆਂਦੀ ਗਈ ਹੈ। ਇਸ ਤਹਿਤ 55 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕਰਨ, 5 ਲੱਖ ਤੋਂ ਵੱਧ ਨਵੇਂ ਰੁਜ਼ਗਾਰ ਸਿਰਜਣ ਅਤੇ ਸੂਬੇ ਦੇ ਨਿਰਯਾਤ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਮਹਿਜ਼ 2 ਫੀਸਦੀ ਭੂਗੋਲਿਕ ਖੇਤਰ ਵਿੱਚ ਹੋਣ ਦੇ ਬਾਵਜੂਦ ਹਰਿਆਣਾ ਦੇਸ਼ ਦੀ ਸਭ ਤੋਂ ਗਤੀਸ਼ੀਲ ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ। ਮੈਨੂਫੈਕਚਰਿੰਗ ਅਤੇ ਆਟੋਮੋਟਿਵ ਸੈਕਟਰ ਤੋਂ ਲੈ ਕੇ ਟੈਕਨਾਲੋਜੀਨਵੀਨਤਾ ਅਤੇ ਖੇਤੀ ਤੱਕ ਸੂਬੇ ਨੇ ਨਵੇਂ ਆਯਾਮ ਸਥਾਪਿਤ ਕੀਤੇ ਹਨ। ਗੁਰੂਗ੍ਰਾਮ ਅੱਜ ਭਾਰਤ ਦੇ ਪ੍ਰਮੁੱਖ ਵਪਾਰਕਤਕਨੀਕੀ ਅਤੇ ਗਲੋਬਲ ਸੇਵਾ ਕੇਂਦਰਾਂ ਵਿੱਚ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਇਹ ਬਦਲਾਅ ਸੰਜੋਗ ਨਹੀਂ ਹੈਸਗੋਂ ਸਾਲ 2014 ਤੋਂ ਉਦਯੋਗ ਜਗਤ ਦੇ ਨਾਲ ਲਗਾਤਾਰ ਸਿੱਧੀ ਗੱਲਬਾਤਕਿਸਾਨਾਂ ਦੀ ਮਿਹਨਤਨੌਜਵਾਨਾਂ ਦੀ ਊਰਜਾ ਅਤੇ ਨਿਵੇਸ਼ਕਾਂ ਦੇ ਅਟੁਟ ਵਿਸ਼ਵਾਸ ਦਾ ਨਤੀਜਾ ਹੈ।

ਗੋ ਗਲੋਬਲ’ ਵਿਜ਼ਨ ਤਹਿਤ ਵਿਦੇਸ਼ ਸਹਿਯੋਗ ਵਿਭਾਗ ਨਿਭਾ ਰਿਹਾ ਅਹਿਮ ਭੂਮਿਕਾ

ਮੁੱਖ ਮੰਤਰੀ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੀ ਦੁਨੀਆਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਗਲੋਬਲ ਸਪਲਾਈ ਚੇਨ ਦੇ ਪੁਨਰਗਠਨ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਨੇ ਗੋ ਗਲੋਬਲ’ ਦਾ ਦੂਰਦਰਸ਼ੀ ਵਿਜ਼ਨ ਅਪਣਾਇਆ ਹੈ। ਭਾਰਤ-ਯੂਕੇ ਸੀ.ਈ.ਟੀ.ਏ. ਇਸ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਹੈ।

ਉਨ੍ਹਾਂ ਕਿਹਾ ਕਿ ਗਲੋਬਲ ਨਿਵੇਸ਼ ਅਤੇ ਵਪਾਰ ਨੂੰ ਗਤੀ ਦੇਣ ਅਤੇ ਭਾਰਤ-ਯੂਕੇ ਸੀ.ਈ.ਟੀ.ਏ. ਵਰਗੇ ਸਮਝੌਤਿਆਂ ਨੂੰ ਸੁਚਾਰੂ ਰੂਪ ਨਾਲ ਲਾਗੂ ਕਰਨ ਲਈ ਹਰਿਆਣਾ ਸਰਕਾਰ ਨੇ ਸਾਲ 2020 ਵਿੱਚ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਸੀ। ਉਨ੍ਹਾਂ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਗਲੋਬਲ ਭਾਈਵਾਲਾਂ ਨੂੰ ਇਸ ਵਿਭਾਗ ਦਾ ਵੱਧ ਤੋਂ ਵੱਧ ਉਪਯੋਗ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਵਿਭਾਗ ਹਰਿਆਣਾ ਵਿੱਚ ਵਪਾਰ ਦੇ ਵਿਸਤਾਰ ਨਾਲ ਜੁੜੀਆਂ ਲੋੜਾਂ ਦੇ ਹੱਲ ਵਿੱਚ ਸਹਿਯੋਗ ਕਰੇਗਾ।

ਅੰਤਰਰਾਸ਼ਟਰੀ ਗੀਤਾ ਜਯੰਤੀ ਮਹਾਉਤਸਵ ਵਿੱਚ ਸ਼ਾਮਲ ਹੋਣ ਦਾ ਸੱਦਾ

ਮੁੱਖ ਮੰਤਰੀ ਨੇ ਹਰਿਆਣਾ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀ ਕਰਮਭੂਮੀ ਅਤੇ ਪਵਿੱਤਰ ਗੀਤਾ ਦੀ ਧਰਤੀ ਦੱਸਦਿਆਂ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਗਲੋਬਲ ਭਾਈਵਾਲਾਂ ਨੂੰ ਅੰਤਰਰਾਸ਼ਟਰੀ ਗੀਤਾ ਜਯੰਤੀ ਮਹਾਉਤਸਵ-2026’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਪਾਰ ਅਤੇ ਨਿਵੇਸ਼ ਦੇ ਨਾਲ-ਨਾਲ ਹਰਿਆਣਾ ਦੀ ਅਧਿਆਤਮਿਕ ਅਤੇ ਦਾਰਸ਼ਨਿਕ ਵਿਰਾਸਤ ਨਾਲ ਜੁੜਨ ਦਾ ਵੀ ਇਹ ਮੌਕਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯੂਕੇ ਤੋਂ ਆਏ ਵਫ਼ਦਬ੍ਰਿਟਿਸ਼ ਹਾਈ ਕਮਿਸ਼ਨਨਿਵੇਸ਼ਕਾਂ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਪ੍ਰਤੀਨਿਧੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਜਤਾਇਆ ਕਿ ਇਹ ਗੱਲਬਾਤ ਹਰਿਆਣਾ ਅਤੇ ਯੂਕੇ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇਗੀ ਅਤੇ ਸਾਂਝੀ ਖੁਸ਼ਹਾਲੀ ਅਤੇ ਸਮਾਵੇਸ਼ੀ ਵਿਕਾਸ ਦੇ ਨਵੇਂ ਦੌਰ ਦੀ ਸ਼ੁਰੂਆਤ ਕਰੇਗੀ।

ਹਰਿਆਣਾ-ਯੂਕੇ ਭਾਈਵਾਲੀ ਨੂੰ ਨਵੀਂ ਉਚਾਈ ਦੇਣ ਦਾ ਸਮਾਂ, ‘ਕਮ ਟੂ ਹਰਿਆਣਾਇਨਵੈਸਟ ਇਨ ਹਰਿਆਣਾਪਾਰਟਨਰ ਵਿਦ ਹਰਿਆਣਾ’: ਰਾਓ ਨਰਬੀਰ ਸਿੰਘ

ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਵਪਾਰਨਿਵੇਸ਼ਸਿੱਖਿਆ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਹਰਿਆਣਾ-ਯੂਕੇ ਟਰੇਡ ਬ੍ਰਿਜ’ ਇੱਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਕਿਹਾ ਕਿ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਨਾਲ ਹਰਿਆਣਾ ਦੇ ਕਾਰੋਬਾਰੀਆਂਨਿਵੇਸ਼ਕਾਂਸਿੱਖਿਆ ਸੰਸਥਾਵਾਂਸਟਾਰਟਅੱਪਕਿਸਾਨਾਂ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਖੁੱਲ੍ਹਣਗੇ ਅਤੇ ਵਪਾਰ ਅਤੇ ਨਿਵੇਸ਼ ਨੂੰ ਨਵੀਂ ਗਤੀ ਮਿਲੇਗੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਵਿਕਸਤ ਭਾਰਤ-2047 ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ ਅਤੇ ਹਰਿਆਣਾ ਵੀ ਹਰਿਆਣਾ ਵਿਜ਼ਨ-2047’ ਰਾਹੀਂ ਆਰਥਿਕ ਵਿਕਾਸਨਵੀਨਤਾਨਿਵੇਸ਼ਨਿਰੰਤਰ ਵਿਕਾਸ ਅਤੇ ਰੁਜ਼ਗਾਰ ਸਿਰਜਣ ਵਿੱਚ ਸਰਗਰਮ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਅੱਜ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਪ੍ਰਦੇਸ਼ ਵਿੱਚ ਅਪਾਰ ਸੰਭਾਵਨਾਵਾਂ ਹਨ। ਹਰਿਆਣਾ ਦੀ ਉਦਯੋਗਿਕ ਸਮਰੱਥਾ ਅਤੇ ਯੂਕੇ ਦੀ ਤਕਨੀਕੀ ਅਤੇ ਕਾਰੋਬਾਰੀ ਮੁਹਾਰਤ ਦਾ ਸੰਗਮ ਨਵੇਂ ਮੌਕਿਆਂ ਦੇ ਦੁਆਰ ਖੋਲ੍ਹ ਸਕਦਾ ਹੈ।

ਸ਼੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਵਪਾਰ ਵਧਾਉਣਾ ਨਹੀਂਸਗੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨਾਤਕਨਾਲੋਜੀ ਭਾਈਵਾਲੀ ਵਿਕਸਤ ਕਰਨਾਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਹਰਿਆਣਾ ਦੇ ਕਾਰੋਬਾਰੀਆਂ ਨੂੰ ਗਲੋਬਲ ਬਾਜ਼ਾਰ ਤੱਕ ਪਹੁੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਨੌਜਵਾਨ ਅੱਜ ਸਿਰਫ਼ ਰੁਜ਼ਗਾਰ ਤਲਾਸ਼ਣ ਵਾਲਾ ਨਹੀਂਸਗੋਂ ਉੱਦਮੀਨਵੀਨਤਾਕਾਰੀ ਅਤੇ ਰੁਜ਼ਗਾਰ ਸਿਰਜਕ ਬਣਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਪ੍ਰਦੇਸ਼ ਦੇ ਸੂਖਮਲਘੂ ਅਤੇ ਮੱਧ ਉਦਯੋਗ ਅਤੇ ਸਟਾਰਟਅੱਪ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਪਣੀ ਪਛਾਣ ਬਣਾਉਣ ਅਤੇ ਯੂਕੇ ਦੀਆਂ ਕੰਪਨੀਆਂ ਹਰਿਆਣਾ ਵਿੱਚ ਨਿਵੇਸ਼ ਕਰਕੇ ਇੱਥੋਂ ਦੀ ਪ੍ਰਤਿਭਾ ਦੇ ਨਾਲ ਮਿਲ ਕੇ ਨਵੇਂ ਹੱਲ ਵਿਕਸਤ ਕਰਨ। ਯੂਕੇ ਦੇ ਉਦਯੋਗ ਜਗਤ ਅਤੇ ਨਿਵੇਸ਼ਕਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ— “ਕਮ ਟੂ ਹਰਿਆਣਾਇਨਵੈਸਟ ਇਨ ਹਰਿਆਣਾਪਾਰਟਨਰ ਵਿਦ ਹਰਿਆਣਾ।” ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਦਾ ਸਾਂਝਾ ਯਤਨ ਅਜਿਹਾ ਮਜ਼ਬੂਤ ਸੇਤੂ ਤਿਆਰ ਕਰੇਗਾਜੋ ਸਿਰਫ਼ ਹਰਿਆਣਾ ਅਤੇ ਯੂਕੇ ਨੂੰ ਹੀ ਨਹੀਂਸਗੋਂ ਵਿਚਾਰਾਂਨਿਵੇਸ਼ਨਵੀਨਤਾ ਅਤੇ ਮੌਕਿਆਂ ਨੂੰ ਵੀ ਆਪਸ ਵਿੱਚ ਜੋੜੇਗਾ।

ਸੀ.ਈ.ਟੀ.ਏ. ਹਰਿਆਣਾ-ਯੂਕੇ ਆਰਥਿਕ ਭਾਈਵਾਲੀ ਨੂੰ ਨਵੀਂ ਉਚਾਈ ਦੇਣ ਦਾ ਮੰਚ: ਬ੍ਰਿਟਿਸ਼ ਉਪ ਹਾਈ ਕਮਿਸ਼ਨਰ ਸੁਸ਼੍ਰੀ ਅਲਬਾ ਸਮੇਰਿਗਲਿਓ

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਬ੍ਰਿਟਿਸ਼ ਉਪ ਹਾਈ ਕਮਿਸ਼ਨਰ (ਚੰਡੀਗੜ੍ਹ) ਸੁਸ਼੍ਰੀ ਅਲਬਾ ਸਮੇਰਿਗਲਿਓ ਨੇ ਕਿਹਾ ਕਿ ਹਰਿਆਣਾ ਅਤੇ ਯੂਕੇ ਵਿਚਕਾਰ ਵਪਾਰਨਿਵੇਸ਼ਨਵੀਨਤਾ ਅਤੇ ਸਿੱਖਿਆ ਦੇ ਖੇਤਰ ਵਿੱਚ ਮਜ਼ਬੂਤ ਸਬੰਧ ਹਨ। ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤਾ (ਸੀ.ਈ.ਟੀ.ਏ.) ਇਨ੍ਹਾਂ ਸਬੰਧਾਂ ਨੂੰ ਨਵੀਂ ਉਚਾਈ ਦੇਣ ਦਾ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਕਿਹਾ ਕਿ ਸੀ.ਈ.ਟੀ.ਏ. ਦੀ ਸਫਲਤਾ ਇਸ ਤੋਂ ਬਣਨ ਵਾਲੀਆਂ ਨਵੀਆਂ ਵਪਾਰਕ ਭਾਈਵਾਲੀਆਂਨਿਵੇਸ਼ਵੱਧ ਰਹੇ ਵਪਾਰ ਅਤੇ ਰੁਜ਼ਗਾਰ ਦੇ ਮੌਕਿਆਂ ਤੋਂ ਤੈਅ ਹੋਵੇਗੀ।

ਉਨ੍ਹਾਂ ਕਿਹਾ ਕਿ ਹਰਿਆਣਾ ਦੀ ਨਿਰਮਾਣਖੇਤੀਤਕਨਾਲੋਜੀ ਅਤੇ ਸੇਵਾ ਖੇਤਰ ਦੀਆਂ ਸਮਰੱਥਾਵਾਂ ਅਤੇ ਯੂਕੇ ਦੀ ਨਵੀਨਤਾਉੱਨਤ ਨਿਰਮਾਣਵਿੱਤੀ ਸੇਵਾਵਾਂਸਿੱਖਿਆ ਅਤੇ ਖੋਜ ਸੰਬੰਧੀ ਮੁਹਾਰਤ ਇੱਕ-ਦੂਜੇ ਦੀ ਪੂਰਕ ਹਨ। ਮਾਨੇਸਰਫਰੀਦਾਬਾਦਗੁਰੂਗ੍ਰਾਮ ਅਤੇ ਪਾਣੀਪਤ ਵਰਗੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਰਾਹੀਂ ਹਰਿਆਣਾ ਯੂਕੇ ਦੇ ਨਾਲ ਅੰਤਰਰਾਸ਼ਟਰੀ ਸਹਿਯੋਗ ਦੇ ਵਿਆਪਕ ਮੌਕੇ ਮੁਹੱਈਆ ਕਰਵਾਉਂਦਾ ਹੈ।

ਉਨ੍ਹਾਂ ਕਿਹਾ ਕਿ ਸੀ.ਈ.ਟੀ.ਏ. ਨਾਲ ਹਰਿਆਣਾ ਦੇ ਨਿਰਮਾਣਖੇਤੀਭੋਜਨ ਪ੍ਰੋਸੈਸਿੰਗ ਅਤੇ ਕੱਪੜਾ ਉਦਯੋਗਾਂ ਨੂੰ ਯੂਕੇ ਦੇ ਬਾਜ਼ਾਰ ਵਿੱਚ ਵਿਸਤਾਰ ਦੇ ਮੌਕੇ ਮਿਲਣਗੇਉੱਥੇ ਹੀ ਯੂਕੇ ਦੀਆਂ ਕੰਪਨੀਆਂ ਲਈ ਹਰਿਆਣਾ ਵਿੱਚ ਨਿਵੇਸ਼ ਅਤੇ ਭਾਈਵਾਲੀ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ ਯੂਕੇ ਸਰਕਾਰ ਹਰਿਆਣਾ ਸਰਕਾਰਉਦਯੋਗਸਿੱਖਿਆ ਸੰਸਥਾਵਾਂ ਅਤੇ ਕਾਰੋਬਾਰੀਆਂ ਨਾਲ ਮਿਲ ਕੇ ਵਪਾਰਨਿਵੇਸ਼ਤਕਨੀਕਸਿੱਖਿਆ ਅਤੇ ਹੁਨਰ ਵਿਕਾਸ ਵਿੱਚ ਸਹਿਯੋग ਵਧਾਉਣ ਲਈ ਵਚਨਬੱਧ ਹੈ।

ਸੀ.ਈ.ਟੀ.ਏ. ਦੇ ਦੋ ਮਹੀਨਿਆਂ ਵਿੱਚ ਹਰਿਆਣਾ ਨੇ ਨਿਰਯਾਤ ਆਰਡਰਨਿਵੇਸ਼ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਗਤੀ ਦਿੱਤੀ: ਪਵਨ ਚੌਧਰੀ

ਹਰਿਆਣਾ ਦੇ ਵਿਦੇਸ਼ ਸਹਿਯੋਗ ਵਿਭਾਗ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ ਨੇ ਕਿਹਾ ਕਿ 15 ਜੁਲਾਈ ਨੂੰ ਭਾਰਤ-ਯੂਕੇ ਸੀ.ਈ.ਟੀ.ਏ. ਲاਗੂ ਹੋਣ ਤੋਂ ਬਾਅਦ ਕਰੀਬ ਦੋ ਮਹੀਨਿਆਂ ਵਿੱਚ ਹਰਿਆਣਾ ਇਸ ਨੂੰ ਅਸਲ ਨਿਰਯਾਤ ਆਰਡਰਨਿਵੇਸ਼ ਅਤੇ ਨਵੇਂ ਰੁਜ਼ਗਾਰ ਦੇ ਮੌਕਿਆਂ ਵਿੱਚ ਬਦਲਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀ.ਈ.ਟੀ.ਏ. ਹਰਿਆਣਾ ਲਈ ਗਲੋਬਲ ਬਾਜ਼ਾਰਾਂ ਨਾਲ ਜੁੜਨ ਅਤੇ ਸੂਬੇ ਦੀ ਉਦਯੋਗਿਕ ਸਮਰੱਥਾ ਨੂੰ ਨਵੇਂ ਮੌਕਿਆਂ ਵਿੱਚ ਬਦਲਣ ਦਾ ਮਹੱਤਵਪੂਰਨ ਮਾਧਿਅਮ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਅੱਜ ਕਰੀਬ 154 ਅਰਬ ਡਾਲਰ ਦੀ ਅਰਥਵਿਵਸਥਾ ਹੈ ਅਤੇ ਲਗਭਗ 11 ਫੀਸਦੀ ਦੀ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ। ਸੂਬਾ ਦੇਸ਼ ਦੀ ਆਰਥਿਕ ਅਤੇ ਉਦਯੋਗਿਕ ਗਤੀਵਿਧੀਆਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਆਟੋਮੋਬਾਈਲਨਿਰਮਾਣਡਿਜੀਟਲ ਸੇਵਾਵਾਂ ਅਤੇ ਗਲੋਬਲ ਕੈਪੇਬਿਲਟੀ ਸੈਂਟਰ ਦੇ ਖੇਤਰ ਵਿੱਚ ਹਰਿਆਣਾ ਨੇ ਮਜ਼ਬੂਤ ਪਛਾਣ ਬਣਾਈ ਹੈ। ਗੁਰੂਗ੍ਰਾਮ ਵਿੱਚ ਦੇਸ਼ ਵਿੱਚ ਗਲੋਬਲ ਕੈਪੇਬਿਲਟੀ ਸੈਂਟਰ ਅਤੇ ਬੀ.ਪੀ.ਓ. ਦੀ ਵੱਡੀ ਮੌਜੂਦਗੀ ਹੈ।

ਸ੍ਰੀ ਪਵਨ ਚੌਧਰੀ ਨੇ ਕਿਹਾ ਕਿ ਹਰਿਆਣਾ ਦਾ ਨਿਰਯਾਤ ਸਾਲ 2019-20 ਵਿੱਚ ਕਰੀਬ 12 ਅਰਬ ਡਾਲਰ ਤੋਂ ਵਧ ਕੇ 2025-26 ਵਿੱਚ 19 ਅਰਬ ਡਾਲਰ ਹੋ ਗਿਆ ਹੈ। ਉੱਥੇ ਹੀ ਸੂਬੇ ਵਿੱਚ 12,271 ਸਟਾਰਟਅੱਪ ਰਜਿਸਟਰਡ ਹਨਜਿਨ੍ਹਾਂ ਵਿੱਚ 11,500 ਤੋਂ ਵੱਧ ਨੂੰ ਡੀ.ਪੀ.ਆਈ.ਆਈ.ਟੀ. ਅਤੇ ਸਟਾਰਟਅੱਪ ਇੰਡੀਆ ਤਹਿਤ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਵਿਵਸਥਾਪਾਰਦਰਸ਼ਤਾ ਅਤੇ ਉਦਯੋਗਾਂ ਲਈ ਬਿਹਤਰ ਮਾਹੌਲ ਨੇ ਹਰਿਆਣਾ ਨੂੰ ਨਿਵੇਸ਼ ਅਤੇ ਕਾਰੋਬਾਰ ਲਈ ਇੱਕ ਮਜ਼ਬੂਤ ਟਿਕਾਣਾ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਭਾਰਤ-ਯੂਕੇ ਸੀ.ਈ.ਟੀ.ਏ. ਰਾਹੀਂ ਹੁਣ ਹਰਿਆਣਾ ਦੇ ਉਦਯੋਗਾਂਨਿਰਯਾਤਕਾਂਸਟਾਰਟਅੱਪਸ ਅਤੇ ਨਿਵੇਸ਼ਕਾਂ ਲਈ ਯੂਕੇ ਦੇ ਬਾਜ਼ਾਰ ਵਿੱਚ ਨਵੇਂ ਮੌਕੇ ਖੁੱਲ੍ਹਣਗੇ। ਸੂਬਾ ਸਰਕਾਰ ਦਾ ਯਤਨ ਹੈ ਕਿ ਇਨ੍ਹਾਂ ਮੌਕਿਆਂ ਨੂੰ ਸਿਰਫ਼ ਸਮਝੌਤੇ ਤੱਕ ਸੀਮਤ ਨਾ ਰੱਖ ਕੇ ਅਸਲ ਕਾਰੋਬਾਰਨਿਵੇਸ਼ ਅਤੇ ਰੁਜ਼ਗਾਰ ਵਿੱਚ ਬਦਲਿਆ ਜਾਵੇ।

ਮੁੱਖ ਮੰਤਰੀ ਨੇ ਅਤਿ-ਆਧੁਨਿਕ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਕੀਤਾ ਜਾਇਜ਼ਾ

ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬ੍ਰਿਟਿਸ਼ ਉਪ ਹਾਈ ਕਮਿਸ਼ਨਰ (ਚੰਡੀਗੜ੍ਹ) ਸੁਸ਼੍ਰੀ ਅਲਬਾ ਸਮੇਰਿਗਲਿਓ ਦੇ ਨਾਲ ਹਰਿਆਣਾ ਅਤੇ ਯੂਕੇ ਵਿਚਕਾਰ ਵਪਾਰਕ ਅਤੇ ਉਦਯੋਗਿਕ ਸਹਿਯੋਗ ਨੂੰ ਹੋਰ ਗਤੀ ਦੇਣ ਅਤੇ ਗਲੋਬਲ ਬਾਜ਼ਾਰ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੇ ਉਦੇਸ਼ ਨਾਲ ਆਯੋਜਨ ਸਥਲ ਤੇ ਲਗਾਈ ਗਈ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਹਾਂਸੀ ਸਥਿਤ ਖਾਂਡੇਵਾਲਾ ਦੇ ਖੇਤੀ ਉਤਪਾਦਟੈਲੀਕਾਮ ਖੇਤਰ ਦੀ ਕੰਪਨੀ ਰੇਡੀਓ ਡਿਜ਼ਾਈਨ ਦੇ ਉਪਕਰਣ ਅਤੇ ਰੇਂਜ ਰੋਵਰਟਾਟਾ ਅਤੇ ਮਹਿੰਦਰਾ ਦੇ ਕਮਰਸ਼ੀਅਲ ਅਤੇ ਡੋਮੇਸਟਿਕ ਇਲੈਕਟ੍ਰਿਕ ਵਾਹਨਾਂ ਅਤੇ ਜੇ.ਸੀ.ਬੀ. ਦੇ ਪ੍ਰਦਰਸ਼ਿਤ ਉਤਪਾਦਾਂ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਲਈ।

ਹਰਿਆਣਾ ਵਿੱਚ ਯੂਕੇ ਦੀਆਂ ਕੰਪਨੀਆਂ ਦੀ ਸਫਲਤਾ ਦੀਆਂ ਕਹਾਣੀਆਂ ਤੋਂ ਸਾਂਝੇ ਹੋਏ ਕਾਰੋਬਾਰੀ ਤਜ਼ਰਬੇ

ਪ੍ਰੋਗਰਾਮ ਦੌਰਾਨ ਹਰਿਆਣਾ ਵਿੱਚ ਸਫਲਤਾਪੂਰਵਕ ਕੰਮ ਕਰ ਰਹੀਆਂ ਯੂਕੇ ਦੀਆਂ ਕੰਪਨੀਆਂ ਅਤੇ ਸੰਸਥਾਵਾਂ ਦੀ ਸਫਲਤਾ ਦੀਆਂ ਕਹਾਣੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਐੱਚ.ਐੱਸ.ਬੀ.ਸੀ. ਦੇ ਰਾਘਵ ਹਾਂਡਾਜੇ.ਸੀ.ਬੀ. ਦੇ ਸੁਨੀਲ ਖੁਰਾਨਾਰੇਡੀਓ ਡਿਜ਼ਾਈਨ ਦੇ ਗੌਰਵ ਚੌਹਾਨ ਅਤੇ ਯੂਨੀਵਰਸਿਟੀ ਆਫ ਸਾਊਥੈਂਪਟਨ ਦੇ ਏਲੀਓਸ ਫਿਲਿਪਸ ਨੇ ਹਰਿਆਣਾ ਵਿੱਚ ਆਪਣੇ ਸੰਸਥਾਨਾਂ ਦੀ ਕਾਰੋਬਾਰੀ ਅਤੇ ਸੰਸਥਾਗਤ ਯਾਤਰਾ ਅਤੇ ਇੱਥੇ ਮਿਲੇ ਮੌਕਿਆਂ ਅਤੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਪ੍ਰਦੇਸ਼ ਦੇ ਉਦਯੋਗਿਕ ਮਾਹੌਲਉਪਲਬਧ ਪ੍ਰਤਿਭਾ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਤੇ ਆਪਣੇ ਵਿਚਾਰ ਰੱਖਦਿਆਂ ਦੱਸਿਆ ਕਿ ਹਰਿਆਣਾ ਵਿੱਚ ਯੂਕੇ ਦੀਆਂ ਕੰਪਨੀਆਂ ਲਈ ਵਪਾਰ ਅਤੇ ਵਿਸਤਾਰ ਦੀਆਂ ਵਿਆਪਕ ਸੰਭਾਵਨਾਵਾਂ ਮੌਜੂਦ ਹਨ। ਪ੍ਰਤੀਨਿਧੀਆਂ ਦੇ ਤਜ਼ਰਬਿਆਂ ਨੇ ਹਰਿਆਣਾ ਅਤੇ ਯੂਕੇ ਵਿਚਕਾਰ ਵਪਾਰਕਉਦਯੋਗਿਕ ਅਤੇ ਵਿਦਿਅਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਭਾਈਵਾਲੀ ਦੇ ਨਵੇਂ ਮੌਕੇ ਤਲਾਸ਼ਣ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ।

ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਵਣਜ ਵਿਭਾਗ ਵਿੱਚ ਸੰਯੁਕਤ ਸਕੱਤਰ ਸ੍ਰੀ ਸਾਕੇਤ ਕੁਮਾਰਪਟੌਦੀ ਦੀ ਵਿਧਾਇਕਾ ਸ਼੍ਰੀਮਤੀ ਬਿਮਲਾ ਚੌਧਰੀਹਰਿਆਣਾ ਦੇ ਵਿਦੇਸ਼ ਸਹਿਯੋਗ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਸ੍ਰੀ ਅਸ਼ੋਕ ਮੀਣਾਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ੍ਰੀ ਅਜੇ ਕੁਮਾਰਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੇ ਕੌਸ਼ਿਕਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੈਤਲੀ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।

Exit mobile version