Home ਪੰਜਾਬ ਖੇਡਾਂ ਵਤਨ ਪੰਜਾਬ ਦੀਆਂ-2026- ਬਲਾਕ ਖਮਾਣੋ,ਖੇੜਾ ਅਤੇ ਬਸੀ ਪਠਾਣਾ ਵਿਖੇ ਖੇਡ ਮੁਕਾਬਲਿਆਂ...

ਖੇਡਾਂ ਵਤਨ ਪੰਜਾਬ ਦੀਆਂ-2026- ਬਲਾਕ ਖਮਾਣੋ,ਖੇੜਾ ਅਤੇ ਬਸੀ ਪਠਾਣਾ ਵਿਖੇ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ

Athletes showcased their sporting talent in competitions organized across Khamano, Khera and Bassi Pathana blocks.

0

ਫਤਹਿਗੜ੍ਹ ਸਾਹਿਬ, 15 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅੱਜ ਬਲਾਕ ਖਮਾਣੋਂ,ਖੇੜਾ ਅਤੇ ਬਸੀ ਪਠਾਣਾ ਅਤੇ ਵਿਖੇ ਵੱਖ-ਵੱਖ ਖੇਡਾਂ ਦੇ ਦਿਲਚਸਪ ਮੁਕਾਬਲੇ ਹੋਏ। ਬਲਾਕ ਖਮਾਣੋਂ ਵਿਖੇ ਐਥਲੈਟਿਕਸ, ਫੁੱਟਬਾਲ, ਵਾਲੀਬਾਲ ਦੇ ਮੁਕਾਬਲੇ ਖੇਡ ਨਰਸਰੀ ਪਿੰਡ ਉੱਚਾ ਜਟਾਣਾ ਅਤੇ ਖੋਹ-ਖੋਹ, ਕਬੱਡੀ ਦੇ ਮੁਕਾਬਲੇ ਪਿੰਡ ਮਾਨਪੁਰ ਵਿਖੇ ਅਤੇ ਬਲਾਕ ਖੇੜਾ ਦੇ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਪਿੰਡ ਹੰਸਾਲੀ ਵਿਖੇ ਅਤੇ ਬਲਾਕ ਬੱਸੀ ਪਠਾਣਾਂ ਦੇ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਪੁਲਿਸ ਲਾਈਨ ਮਹੱਦੀਆ ਵਿਖੇ ਕਰਵਾਏ ਗਏ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਖਮਾਣੋਂ ਦੇ ਐਥਲੈਟਿਕਸ ਦੇ ਅੰਡਰ 17 ਉਮਰ ਵਰਗ ਦੇ 100 ਮੀਟਰ (ਲੜਕੀਆਂ) ਮੁਕਾਬਲੇ ਵਿੱਚ ਮਨਰੂਪ ਕੌਰ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਇਸ਼ਵੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਵਰਗ ਦੇ 100 ਮੀਟਰ (ਲੜਕੇ) ਮੁਕਾਬਲੇ ਵਿੱਚ ਜਗਦੀਪ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ ਅਤੇ ਸਹਿਜਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਦੇ ਅੰਡਰ-17 ਲੜਕੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਨੌਧ ਸਿੰਘ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੈਲੀ ਧਨੋਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਭੜੀ ਦੀ ਟੀਮ ਨੇ ਪਹਿਲਾ ਅਤੇ ਜੀ.ਟੀ.ਬੀ. ਖੰਟਮਾਨਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਬੱਸੀ ਪਠਾਣਾਂ ਦੇ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਵਿੱਚ ਬੱਸੀ ਕਿੰਗਜ਼ ਇਲੈਵਨ  ਦੀ ਟੀਮ ਨੇ ਸਨਰਾਈਜ਼ ਬੱਸੀ ਦੀ ਟੀਮ ਨੂੰ 70 ਦੌੜਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਬਲਾਕ ਖੇੜਾ ਵਿਖੇ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਖੇਡ ਵਿਭਾਗ ਦੀ ਟੀਮ ਨੇ ਪਿੰਡ ਢੋਲਾਂ ਦੀ ਟੀਮ ਨੂੰ 25 ਦੌੜਾਂ ਨਾਲ ਹਰਾਇਆ, ਜਦਕਿ ਦੂਜੇ ਮੁਕਾਬਲੇ ਵਿੱਚ ਬਰਾਸ ਦੀ ਟੀਮ ਨੇ ਬਡਾਲੀ ਆਲਾ ਸਿੰਘ ਦੀ ਟੀਮ ਨੂੰ 13 ਦੌੜਾਂ ਨਾਲ ਮਾਤ ਦਿੱਤੀ।

Exit mobile version