ਵਾਸ਼ਿੰਗਟਨ, 21 ਅਗਸਤ, 2026 (ਕਾਜਲ) : ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਨੇ ਗ੍ਰੀਨ ਕਾਰਡ ਲਈ ਵਰਤੇ ਜਾਣ ਵਾਲੇ Form I-485 ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਨਵਾਂ ਫਾਰਮ 18 ਸਤੰਬਰ 2026 ਤੋਂ ਲਾਗੂ ਹੋਵੇਗਾ। USCIS ਮੁਤਾਬਕ 18 ਸਤੰਬਰ ਤੋਂ ਪਹਿਲਾਂ 20 ਜਨਵਰੀ 2025 ਵਾਲਾ ਪੁਰਾਣਾ ਫਾਰਮ ਜਮ੍ਹਾਂ ਕਰਵਾਇਆ ਜਾ ਸਕਦਾ ਹੈ, ਪਰ ਇਸ ਤਾਰੀਖ ਤੋਂ ਬਾਅਦ ਪੁਰਾਣੇ ਫਾਰਮ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਨਵਾਂ ਫਾਰਮ ਵੀ 18 ਸਤੰਬਰ ਤੋਂ ਪਹਿਲਾਂ ਜਮ੍ਹਾਂ ਨਹੀਂ ਕਰਵਾਇਆ ਜਾ ਸਕੇਗਾ। USCIS ਨੇ ਸਪੱਸ਼ਟ ਕੀਤਾ ਹੈ ਕਿ ਦੋਵਾਂ ਫਾਰਮਾਂ ਨੂੰ ਇਕੱਠੇ ਸਵੀਕਾਰ ਕਰਨ ਲਈ ਕੋਈ ਗ੍ਰੇਸ ਪੀਰੀਅਡ ਨਹੀਂ ਹੋਵੇਗਾ। ਗਲਤ ਜਾਂ ਪੁਰਾਣਾ ਐਡੀਸ਼ਨ ਜਮ੍ਹਾਂ ਕਰਵਾਉਣ ‘ਤੇ ਅਰਜ਼ੀ ਸ਼ੁਰੂਆਤੀ ਪੜਾਅ ‘ਤੇ ਹੀ ਰੱਦ ਹੋ ਸਕਦੀ ਹੈ।
Form I-485 ਅਮਰੀਕਾ ਵਿੱਚ ਰਹਿ ਰਹੇ ਯੋਗ ਵਿਅਕਤੀਆਂ ਵੱਲੋਂ ਲਾਅਫੁਲ ਪਰਮਾਨੈਂਟ ਰੈਜ਼ੀਡੈਂਟ ਸਟੇਟਸ (ਗ੍ਰੀਨ ਕਾਰਡ) ਲਈ ਅਰਜ਼ੀ ਦੇਣ ਵਾਸਤੇ ਵਰਤਿਆ ਜਾਂਦਾ ਹੈ। ਨਵੇਂ ਫਾਰਮ ਦਾ ਉਦੇਸ਼ ਐਡਜਸਟਮੈਂਟ ਆਫ ਸਟੇਟਸ ਪ੍ਰਕਿਰਿਆ ਨੂੰ ਨਵੇਂ Public Charge ਨਿਯਮਾਂ ਨਾਲ ਜੋੜਨਾ ਹੈ। ਇਹ ਬਦਲਾਅ ਖ਼ਾਸ ਤੌਰ ‘ਤੇ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਮਹੱਤਵਪੂਰਨ ਹੋ ਸਕਦਾ ਹੈ ਜੋ ਰੋਜ਼ਗਾਰ ਜਾਂ ਪਰਿਵਾਰਕ ਆਧਾਰ ‘ਤੇ ਅਮਰੀਕਾ ਵਿੱਚ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਹਨ। USCIS ਨੇ ਅਰਜ਼ੀਦਾਤਾਵਾਂ ਨੂੰ ਨਵਾਂ ਫਾਰਮ ਭਰਨ ਤੋਂ ਪਹਿਲਾਂ ਇਸ ਦੀ ਐਡੀਸ਼ਨ ਤਾਰੀਖ ਜ਼ਰੂਰ ਜਾਂਚਣ ਦੀ ਸਲਾਹ ਦਿੱਤੀ ਹੈ।
