Homeਪਟਿਆਲਾ ਅਪਡੇਟਜਨਮ ਅਸ਼ਟਮੀ ਮੌਕੇ ਪਟਿਆਲਾ ਦੇ ਪ੍ਰਮੁੱਖ ਮੰਦਰਾਂ 'ਚ ਨਤਮਸਤਕ ਹੋਏ ਮੋਹਿਤ ਮੋਹਿੰਦਰਾ;...

ਜਨਮ ਅਸ਼ਟਮੀ ਮੌਕੇ ਪਟਿਆਲਾ ਦੇ ਪ੍ਰਮੁੱਖ ਮੰਦਰਾਂ ‘ਚ ਨਤਮਸਤਕ ਹੋਏ ਮੋਹਿਤ ਮੋਹਿੰਦਰਾ; ਸ਼ਹਿਰ ਵਾਸੀਆਂ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ

Mohit Mohindra Offers Prayers at Patiala Temples on Janmashtami

ਪਟਿਆਲਾ, 6 ਸਤੰਬਰ, 2026 (ਦੀਪਕ ਦੱਤਾ) : ਜਨਮ ਅਸ਼ਟਮੀ ਦੇ ਪਵਿੱਤਰ ਅਤੇ ਸ਼ੁਭ ਦਿਹਾੜੇ ਮੌਕੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸ਼੍ਰੀ ਮੋਹਿਤ ਮੋਹਿੰਦਰਾ ਨੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਪਾਵਨ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਉਨ੍ਹਾਂ ਸ਼੍ਰੀ ਰਾਮ ਦਰਬਾਰ ਮੰਦਰ (ਤਫ਼ਜ਼ਲਪੁਰਾ), ਸ਼ਿਵ ਮੰਦਰ (ਗੁਰਬਖ਼ਸ਼ ਕਲੋਨੀ), ਸ਼੍ਰੀ ਰਾਧਾ ਕ੍ਰਿਸ਼ਨ ਮੰਦਰ (ਏਕਤਾ ਨਗਰ-ਏ), ਸ੍ਰੀ ਰਾਧੇ ਸ਼ਿਆਮ ਮੰਦਰ (ਅਰਬਨ ਅਸਟੇਟ ਫੇਜ਼-2), ਸ਼੍ਰੀ ਵੈਸ਼ਨੋ ਦੇਵੀ ਮੰਦਰ (ਜੁਝਾਰ ਨਗਰ), ਸ਼ੇਰਾਂ ਵਾਲਾ ਸਿੱਧ ਸ਼੍ਰੀ ਹਨੂਮਾਨ ਮੰਦਰ (ਤ੍ਰਿਪੜੀ), ਸ਼ਿਵ ਮੰਦਰ (ਦਸ਼ਮੇਸ਼ ਨਗਰ) ਅਤੇ ਪਿੰਡ ਚਲੈਲਾ ਸਥਿਤ ਮੰਦਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਅਤੇ ਪਵਿੱਤਰ ਗੀਤਾ ਦਾ ਸੰਦੇਸ਼ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਹਮੇਸ਼ਾ ਸੱਚ, ਧਰਮ, ਨਿਆਂ ਅਤੇ ਨਿਸ਼ਕਾਮ ਕਰਮ ਦੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੱਤਾ ਹੈ। ਅੱਜ ਦੇ ਦੌਰ ਵਿੱਚ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਸਹੀ ਦਿਸ਼ਾ ਦਿਖਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਮੋਹਿਤ ਮੋਹਿੰਦਰਾ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਆਯੋਜਿਤ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰੀ ਅਤੇ ਸ਼ਰਧਾਲੂਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਆਪਸੀ ਭਾਈਚਾਰਕ ਸਾਂਝ, ਪ੍ਰੇਮ-ਪਿਆਰ ਅਤੇ ਸਦਭਾਵਨਾ ਦੀ ਪ੍ਰਤੀਕ ਹੈ। ਜਨਮ ਅਸ਼ਟਮੀ ਦਾ ਇਹ ਪਾਵਨ ਤਿਉਹਾਰ ਸਾਨੂੰ ਚੰਗਿਆਈ ਅਤੇ ਨਿਰਸਵਾਰਥ ਲੋਕ-ਸੇਵਾ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਤਿਉਹਾਰ ਦੀ ਵਧਾਈ ਦਿੰਦਿਆਂ ਸਭ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਮੌਕੇ ਵੱਖ-ਵੱਖ ਮੰਦਰ ਕਮੇਟੀਆਂ ਅਤੇ ਪ੍ਰਬੰਧਕਾਂ ਵੱਲੋਂ ਮੋਹਿਤ ਮੋਹਿੰਦਰਾ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments