Homeਪਟਿਆਲਾ ਅਪਡੇਟਮੇਰਾ ਘਰ ਮੇਰੇ ਨਾਮ' ਸਕੀਮ ਲਾਲ ਲਕੀਰ ਅੰਦਰ ਵੱਸਦੇ ਲੋਕਾਂ ਨੂੰ ਅਸਲ ਮਾਲਕ ਬਣਾ...

ਮੇਰਾ ਘਰ ਮੇਰੇ ਨਾਮ’ ਸਕੀਮ ਲਾਲ ਲਕੀਰ ਅੰਦਰ ਵੱਸਦੇ ਲੋਕਾਂ ਨੂੰ ਅਸਲ ਮਾਲਕ ਬਣਾ ਕੇ ਮਾਨ ਸਰਕਾਰ ਨੇ ਨਿਭਾਇਆ ਵਾਅਦਾ: ਹਡਾਣਾ

Mann Government Empowers Residents Living Within the Lal Lakir by Granting Ownership Rights Under the ‘Mera Ghar Mere Naam’ Scheme, Says Hadana.

10 ਅਕਤੂਬਰ, 2026 (ਪਟਵਾਰੀ ਸੰਧੂ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਜਾਇਦਾਦਾਂ ਦੇ ਕਾਨੂੰਨੀ ਹੱਕ ਦੇਣ ਦੇ ਮੰਤਵ ਨਾਲ ਵਿੱਢੀ ਮੁਹਿੰਮ ‘ਮੇਰਾ ਘਰ ਮੇਰੇ ਨਾਮ’ ਤਹਿਤ ਅੱਜ ਹਲਕਾ ਸਨੌਰ ਦੇ ਪਿੰਡ ਬੋਸਰ ਖੁਰਦ ਅਤੇ ਸਲੇਮਪੁਰ ਜੱਟਾਂ ਵਿਖੇ ਕਰਵਾਏ ਸਾਦੇ ਪ੍ਰੋਗਰਾਮ ਦੌਰਾਨ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਸੌਂਪੇ। ਇਸ ਦੌਰਾਨ ਪਿੰਡ ਬੋਸਰ ਖੁਰਦ ਵਿਖੇ 95 ਪਰਿਵਾਰਾਂ ਅਤੇ ਸਲੇਮਪੁਰ ਜੱਟਾਂ ਵਿਖੇ 108 ਯੋਗ ਲਾਭਪਾਤਰੀਆਂ ਨੂੰ ਮਾਲਕੀ ਅਧਿਕਾਰ ਵਾਲੇ ਕਾਰਡ ਤਕਸੀਮ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਹੈਪੀ ਪਹਾੜੀਪੁਰ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ ਵਿਸ਼ੇਸ਼ ਤੌਰ ਤੇ ਮੌਜੂਦ ਸਨ. ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਲਾਲ ਲਕੀਰ ਅੰਦਰ ਪੀੜ੍ਹੀਆਂ ਤੋਂ ਵੱਸ ਰਹੇ ਪਰਿਵਾਰ ਆਪਣੇ ਹੀ ਘਰਾਂ ਦੇ ਕਾਨੂੰਨੀ ਦਸਤਾਵੇਜ਼ਾਂ ਤੋਂ ਵਾਂਝੇ ਸਨ, ਜਿਸ ਕਾਰਨ ਉਨ੍ਹਾਂ ਨੂੰ ਜਾਇਦਾਦ ਦੇ ਵਿਵਾਦਾਂ ਅਤੇ ਬੈਂਕ ਕਰਜ਼ਿਆਂ ਸਬੰਧੀ ਵੱਡੀਆਂ ਦਿੱਕਤਾਂ ਝੱਲਣੀਆਂ ਪੈਂਦੀਆਂ ਸਨ। ਮਾਨ ਸਰਕਾਰ ਨੇ ਜ਼ਮੀਨੀ ਪੱਧਰ ‘ਤੇ ਪ੍ਰਾਪਰਟੀ ਕਾਰਡ ਦੇ ਕੇ ਲੋਕਾਂ ਨੂੰ ਅਸਲ ਮਾਲਕੀ ਹੱਕ ਦਿਵਾਏ ਹਨ, ਜਿਸ ਨਾਲ ਹੁਣ ਲੋਕ ਬਿਨਾਂ ਕਿਸੇ ਅੜਚਣ ਦੇ ਬੈਂਕ ਸਹੂਲਤਾਂ ਹਾਸਲ ਕਰ ਸਕਣਗੇ ਅਤੇ ਜਾਇਦਾਦ ਸਬੰਧੀ ਝਗੜਿਆਂ ਦਾ ਵੀ ਸਥਾਈ ਹੱਲ ਹੋਵੇਗਾ।ਇਸ ਦੌਰਾਨ ਪਿੰਡ ਵਾਸੀਆਂ ਤੇ ਪੰਚਾਇਤਾਂ ਨੇ ਇਸ ਲੋਕ-ਪੱਖੀ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ। ਪ੍ਰੋਗਰਾਮ ਦੌਰਾਨ ਪਾਰਟੀ ਅਹੁਦੇਦਾਰ, ਬਲਾਕ ਪ੍ਰਧਾਨ,  ਬੂਥ ਇੰਚਾਰਜ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments