Homeਪਟਿਆਲਾ ਅਪਡੇਟਹਡਾਣਾ ਨੇ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਦੀਆਂ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਨੂੰ...

ਹਡਾਣਾ ਨੇ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਦੀਆਂ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਨੂੰ ਦਿੱਤੀਆਂ ਮੁਬਾਰਕਾਂ ਮਾਨ ਸਰਕਾਰ ਪਾਰਦਰਸ਼ੀ ਢੰਗ ਤੇ ਮੈਰਿਟ ਆਧਾਰ ‘ਤੇ ਦੇ ਰਹੀ ਹੈ ਰੋਜ਼ਗਾਰ: ਰਣਜੋਧ ਸਿੰਘ ਹਡਾਣਾ

Ranjodh Singh Hadana Congratulates Newly Appointed Anganwadi Workers in Sanaur Constituency, Praises Mann Government’s Transparent and Merit-Based Recruitment Process.

ਸਨੌਰ, 10 ਅਕਤੂਬਰ, 2026 (ਪਟਵਾਰੀ ਸੰਧੂ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਤੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਪਿੰਡਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਤਹਿਤ ਹਲਕਾ ਸਨੌਰ ਵਿਖੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਮੈਰਿਟ ਅਧਾਰ ‘ਤੇ ਚੁਣੀਆਂ ਗਈਆਂ ਆਂਗਣਵਾੜੀ ਵਰਕਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਗੁਰਪ੍ਰੀਤ ਸਿੰਘ, ਬਲਾਕ ਪ੍ਰਧਾਨ, ਦਵਿੰਦਰ ਸਿੰਘ ਮਾੜੂ ਅਤੇ ਹੋਰ ਆਪ ਆਗੂ ਵਿਸ਼ੇਸ਼ ਤੌਰ ਤੇ ਮੌਜੂਦ ਸਨ. ਮੁਬਾਰਕਬਾਦ ਹਾਸਲ ਕਰਨ ਵਾਲੀਆਂ ਵਿੱਚ ਬਡਲਾ ਤੋਂ ਸਿਮਰਨਜੀਤ ਕੌਰ, ਬਹਾਦਰਪੁਰ ਨਮਕ ਗਿਰਾ ਤੋਂ ਲਕਸ਼ਮੀ ਸ਼ਰਮਾ, ਹਰੀਗੜ੍ਹ ਤੋਂ ਅਮਨਜੋਤ ਕੌਰ, ਕਪੂਰੀ ਤੋਂ ਸੁਧਾ ਦੇਵੀ, ਕਰਤਾਰਪੁਰ ਤੋਂ ਸੀਮਾ, ਲਹਿਲ ਜਗੀਰ ਤੋਂ ਨਵਨੀਤ ਕੌਰ, ਮਸਿੰਗਣ ਤੋਂ ਸਰਬਜੀਤ ਕੌਰ, ਨੀਸ਼ਾ ਰਾਣੀ, ਮੋਹਲਗੜ੍ਹ ਤੋਂ ਪ੍ਰਿਅੰਕਾ, ਰੋਸ਼ਨਪੁਰ ਤੋਂ ਰਜਨੀ ਸੈਣੀ, ਰੁੜਕੀ ਬੁੱਧ ਸਿੰਘ ਤੋਂ ਰਮਨ ਕੌਰ, ਸੁਖਤੀਗੜ੍ਹ ਤੋਂ ਅਵਨੀਤ ਕੌਰ, ਸੇਰਗੜ੍ਹ ਤੋਂ ਪਲਕਦੀਪ ਅਤੇ ਟਾਂਡਾ ਤੋਂ ਮਨਪ੍ਰੀਤ ਕੌਰ ਸ਼ਾਮਲ ਹਨ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਰਣਜੋਧ ਸਿੰਘ ਹਡਾਣਾ ਨੇ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਮਾਨ ਸਰਕਾਰ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਦੇ ਨਿਰੋਲ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਦੇ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਾਰੀਆਂ ਵਰਕਰਾਂ ਪਿੰਡਾਂ ਦੇ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਤੇ ਪੋਸ਼ਣ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੀਆਂ। ਨਵ-ਨਿਯੁਕਤ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਪਾਰਦਰਸ਼ੀ ਭਰਤੀ ਲਈ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments