Homeਪਟਿਆਲਾ ਅਪਡੇਟਅਦਾਰਾ ਸ਼ਹੀਦ—ਏ—ਆਜ਼ਮ ਦੇ ਚੇਅਰਮੈਨ ਚੌਧਰੀ ਪ੍ਰਭਜੀਤ ਸਿੰਘ ਨੂੰ ਵੱਡਾ ਸਦਮਾ, ਭੈਣ ਇੰਦਰਜੀਤ...

ਅਦਾਰਾ ਸ਼ਹੀਦ—ਏ—ਆਜ਼ਮ ਦੇ ਚੇਅਰਮੈਨ ਚੌਧਰੀ ਪ੍ਰਭਜੀਤ ਸਿੰਘ ਨੂੰ ਵੱਡਾ ਸਦਮਾ, ਭੈਣ ਇੰਦਰਜੀਤ ਕੌਰ ਜੀ ਦਾ ਦੇਹਾਂਤ

ਪਟਿਆਲਾ 9 ਸਤੰਬਰ, 2026 (ਗੁਰਮੀਤ ਸਿੰਘ ਤੁੰਗ): ਪਦਮ ਸ਼੍ਰੀ ਭਾਈ ਸਾਹਿਬ ਡਾ. ਸਰਦਾਰ ਜਗਜੀਤ ਸਿੰਘ ਦਰਦੀ ਜੀ (ਚੇਅਰਮੈਨ ਚੜ੍ਹਦੀਕਲਾ ਗਰੁੱਪ) ਅਤੇ ਚੌਧਰੀ ਪ੍ਰਭਜੀਤ ਸਿੰਘ (ਚੇਅਰਮੈਨ ਅਦਾਰਾ ਸ਼ਹੀਦ—ਏ—ਆਜ਼ਮ) ਦੇ ਭੈਣ ਜੀ ਸਰਦਾਰਨੀ ਇੰਦਰਜੀਤ ਕੌਰ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ।

ਸਰਦਾਰਨੀ ਇੰਦਰਜੀਤ ਕੌਰ ਸੁਪਤਨੀ ਸਵ: ਸਰਦਾਰ ਹਰਮਿੰਦਰ ਸਿੰਘ ਹੈਰੀ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਸਪੁੱਤਰ ਡਾ. ਪ੍ਰਭਲੀਨ ਸਿੰਘ (ਓ.ਐਸ.ਡੀ. ਮੁੱਖ ਮੰਤਰੀ, ਹਰਿਆਣਾ) ਅਤੇ ਦੋ ਬੇਟੀਆਂ ਕਮਲਪ੍ਰੀਤ ਕੌਰ ਅਤੇ ਅਮਨ੍ਰਪੀਤ ਕੌਰ ਹਨ।

ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਮਾਤਾ ਇੰਦਰਜੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਅੱਜ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ।

ਅੰਤਿਮ ਸਸਕਾਰ ਅੱਜ
ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਤਾ ਇੰਦਰਜੀਤ ਕੌਰ ਹੈਰੀ ਜੀ ਦੀ ਪਾਵਨ ਦੇਹ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਬੀਰ ਜੀ ਦੀਆਂ ਮੜ੍ਹੀਆਂ, ਰਾਜਪੁਰਾ ਰੋਡ, ਪਟਿਆਲਾ ਵਿਖੇ ਕੀਤਾ ਜਾਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments