ਚੰਡੀਗੜ੍ਹ, 11 ਅਗਸਤ 2026 (ਹਰਸ਼ਪ੍ਰੀਤ ਕੌਰ) : YouTube ਨੇ Partner Program (YPP) ਦੀ ਮੋਨੇਟਾਈਜ਼ੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ, ਜੋ 1 ਫਰਵਰੀ 2027 ਤੋਂ ਲਾਗੂ ਹੋਵੇਗਾ। ਨਵੇਂ ਕ੍ਰੀਏਟਰਾਂ ਨੂੰ Ads ਅਤੇ YouTube Premium ਤੋਂ ਕਮਾਈ ਲਈ 1,000 ਸਬਸਕ੍ਰਾਈਬਰਾਂ ਦੇ ਨਾਲ ਪਿਛਲੇ 365 ਦਿਨਾਂ ਵਿੱਚ 8,000 ਪਬਲਿਕ ਵਾਚ ਆਵਰਜ਼ ਜਾਂ 90 ਦਿਨਾਂ ਵਿੱਚ 2 ਕਰੋੜ Shorts views ਪੂਰੇ ਕਰਨੇ ਪੈਣਗੇ।
ਮੌਜੂਦਾ ਨਿਯਮਾਂ ਵਿੱਚ ਇਹ ਹੱਦ 4,000 ਵਾਚ ਆਵਰਜ਼ ਜਾਂ 1 ਕਰੋੜ Shorts views ਹੈ। ਹਾਲਾਂਕਿ, ਪਹਿਲਾਂ ਤੋਂ YPP ਵਿੱਚ ਸ਼ਾਮਲ ਕ੍ਰੀਏਟਰਾਂ ਨੂੰ ਸਿਰਫ਼ ਨਵੇਂ ਮਾਪਦੰਡ ਪੂਰੇ ਨਾ ਕਰਨ ਕਾਰਨ ਬਾਹਰ ਨਹੀਂ ਕੀਤਾ ਜਾਵੇਗਾ।Shorts revenue sharing ਲਈ ਵੀ 90 ਦਿਨਾਂ ਵਿੱਚ 1 ਕਰੋੜ ਯੋਗ views ਦੀ ਸ਼ਰਤ ਹੋਵੇਗੀ। YouTube ਮੁਤਾਬਕ, ਨਵੇਂ ਨਿਯਮਾਂ ਦਾ ਉਦੇਸ਼ ਐਕਟਿਵ ਕ੍ਰੀਏਟਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਕ੍ਰੀਏਟਰ ਇਕਾਨਮੀ ਨੂੰ ਮਜ਼ਬੂਤ ਕਰਨਾ ਹੈ।
