Homeਦੇਸ਼ਜੈਪੁਰ ਸੜਕ ਹਾਦਸਾ: ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਦਰਦਨਾਕ ਮੌਤ

ਜੈਪੁਰ ਸੜਕ ਹਾਦਸਾ: ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਦਰਦਨਾਕ ਮੌਤ

ਜੈਪੁਰ, 7 ਜੁਲਾਈ (ਜਗਦੇਵ ਸਿੰਘ ਜੱਗੀ) : ਰਾਜਧਾਨੀ ਜੈਪੁਰ ਵਿੱਚ ਅੱਜ ਸਵੇਰੇ ਇੱਕ ਭਿਆਨਕ ਹਾਦਸੇ ਵਿੱਚ ਤਿੰਨ ਬੱਚਿਆਂ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਔਰਤ ਗੰਭੀਰ ਜ਼ਖਮੀ ਹੋ ਗਈ ਅਤੇ ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਜੈਪੁਰ ਦੇ ਸ਼ਿਆਮ ਨਗਰ ਥਾਣਾ ਖੇਤਰ ਵਿੱਚ 200 ਫੁੱਟ ਬਾਈਪਾਸ ਦੇ ਨੇੜੇ ਵਾਪਰਿਆ। ਜਿੱਥੇ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਜੈਤਪੁਰਾ ਜਾਣ ਲਈ ਵਾਹਨ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਇੱਕ ਬੇਕਾਬੂ ਟਰਾਲੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ।

ਤਿੰਨਾਂ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪਤੀ-ਪਤਨੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਪਿਤਾ ਨੇ ਵੀ ਉੱਥੇ ਦਮ ਤੋੜ ਦਿੱਤਾ। ਹਾਦਸੇ ਵਿੱਚ ਜ਼ਖਮੀ ਔਰਤ ਦਾ ਇਲਾਜ ਚੱਲ ਰਿਹਾ ਹੈ। ਸ਼ਿਆਮ ਨਗਰ ਥਾਣੇ ਦੀ ਪੁਲਿਸ ਸੀਨੀਅਰ ਵਿਭਾਗ ਅਧਿਕਾਰੀਆਂ ਦੇ ਨਾਲ ਮੌਕੇ ‘ਤੇ ਪਹੁੰਚੀ। ਸ਼ਿਆਮ ਨਗਰ ਥਾਣੇ ਦੇ ਹੈੱਡ ਕਾਂਸਟੇਬਲ ਰਾਮਨਰੇਸ਼ ਗੁਰਜਰ ਨੇ ਦੱਸਿਆ ਕਿ 48 ਸਾਲਾ ਚੰਦਰਸ਼ੇਖਰ, ਆਪਣੀ ਪਤਨੀ ਕੈਲਾਸ਼ੀ (44) ਅਤੇ ਉਨ੍ਹਾਂ ਦੇ ਤਿੰਨ ਬੱਚੇ ਸੜਕ ਕਿਨਾਰੇ ਇੱਕ ਇੰਤਜ਼ਾਰ ਕਰ ਰਹੇ ਸਨ। ਉਹ ਸਾਰੇ ਜੈਤਪੁਰਾ ਜਾ ਰਹੇ ਸਨ। ਇਸ ਦੌਰਾਨ ਇੱਕ ਬੇਕਾਬੂ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ।

ਹਾਦਸੇ ਵਿੱਚ ਤਿੰਨ ਬੱਚੇ, ਰਮੇਸ਼, ਦੀਪਕ ਅਤੇ ਰਤਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਚੰਦਰਪ੍ਰਕਾਸ ਨੇ ਵੀ ਦਮ ਤੋੜ ਦਿੱਤਾ। ਫਿਲਹਾਲ, ਗੰਭੀਰ ਰੂਪ ਨਾਲ ਜ਼ਖ਼ਮੀ ਕੈਲਾਸ਼ੀ ਦਾ ਇਲਾਜ ਚਲ ਰਿਹਾ ਹੈ। ਪੁਲਿਸ ਨੇ ਚਾਰੋਂ ਲਾਸ਼ਾਂ ਨੂੰ ਨੂੰ ਸਵਾਈ ਮਾਨਸਿੰਘ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ।

ਟਰੱਕ ਦੀ ਰਫ਼ਤਾਰ ਇਨ੍ਹੀਂ ਜ਼ਿਆਦਾ ਤੇਜ਼ ਸੀ ਕਿ ਇਹ ਰੇਲਿੰਗ ਤੋੜਦੇ ਹੋਏ ਆਇਆ ਅਤੇ ਪਤੀ-ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੁਚਲ ਦਿੱਤਾ। ਇਸ ਦੇ ਬਾਅਦ ਟਰੱਕ ਨਾਲੇ ਵਿੱਚ ਫਸ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸ਼ਿਆਮ ਨਗਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਿਵਲ ਡਿਫੈਂਸ ਵਲੰਟੀਅਰਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ। ਹਾਦਸੇ ਤੋਂ ਬਾਅਦ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ ਅਤੇ ਉਸਦੀ ਭਾਲ ਜਾਰੀ ਹੈ। ਹਾਦਸੇ ਤੋਂ ਬਾਅਦ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ ਅਤੇ ਭਾਲ ਜਾਰੀ ਹੈ। ਨਾਲੇ ਵਿੱਚ ਫਸੀ ਗੱਡੀ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਬੱਚੇ ਦੀ ਲਾਸ਼ ਦੇ ਟੁਕੜੇ-ਟੁਕੜੇ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਕਮਿਸ਼ਨਰ ਸਚਿਨ ਮਿੱਤਲ ਪੂਰੀ ਘਟਨਾ ਦੀ ਨਿਗਰਾਨੀ ਕਰ ਰਹੇ ਹਨ।

ਐਡੀਸ਼ਨਲ ਡੀਸੀਪੀ (ਜੈਪੁਰ ਦੱਖਣੀ) ਲਲਿਤ ਕਿਸ਼ੋਰ ਸ਼ਰਮਾ ਨੇ ਦੱਸਿਆ, “ਇਹ ਘਟਨਾ ਅੱਜ ਸਵੇਰੇ ਲਗਭਗ 8:45 ਦੀ ਹੈ। ਪਲਾਸਟਰ ਆਫ਼ ਪੈਰਿਸ ਨਾਲ ਭਰੀ ਇੱਕ ਟਰਾਲੀ ਦਿੱਲੀ ਤੋਂ ਅਜਮੇਰ ਜਾ ਰਹੀ ਸੀ। ਇਹ ਹਾਦਸਾ 200 ਫੁੱਟ ਬਾਈਪਾਸ ਦੇ ਨੇੜੇ ਵਾਪਰਿਆ। ਬਾਗਰੀਆ ਭਾਈਚਾਰੇ ਦਾ ਇੱਕ ਪਰਿਵਾਰ ਉੱਥੇ ਇੱਕ ਵਾਹਨ ਦੀ ਉਡੀਕ ਕਰ ਰਿਹਾ ਸੀ। ਉਨ੍ਹਾਂ ਵਿੱਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਸ਼ਾਮਲ ਸਨ। ਉਨ੍ਹਾਂ ਨੂੰ ਟਰਾਲੀ ਨੇ ਕੁਚਲ ਦਿੱਤਾ।”

 

RELATED ARTICLES
- Advertisment -
Google search engine
Google search engine
Google search engine

Most Popular

Recent Comments