Home ਹਰਿਆਣਾ ਹਰਿਆਣਾ ਗੈਸਟ ਟੀਚਰਾਂ ਨੇ ਨਵੇਂ ਸੇਵਾ ਨਿਯਮਾਂ ਦਾ ਕੀਤਾ ਵਿਰੋਧ, ਪੱਕੀ ਨੌਕਰੀ...

ਹਰਿਆਣਾ ਗੈਸਟ ਟੀਚਰਾਂ ਨੇ ਨਵੇਂ ਸੇਵਾ ਨਿਯਮਾਂ ਦਾ ਕੀਤਾ ਵਿਰੋਧ, ਪੱਕੀ ਨੌਕਰੀ ਦੀ ਮੰਗ

Haryana guest teachers protest new service rules, demand regularisation

0

ਹਰਿਆਣਾ, 23 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਗੈਸਟ ਟੀਚਰਾਂ ਨੇ ਸਰਕਾਰ ਵੱਲੋਂ ਜਾਰੀ ਗੈਸਟ ਟੀਚਰ ਸੇਵਾ ਨਿਯਮ-2026 ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰਦਿਆਂ ਪੱਕੀ ਨੌਕਰੀ ਦੀ ਮੰਗ ਦੁਹਰਾਈ ਹੈ। ਬੁੱਧਵਾਰ ਨੂੰ ਸੂਬੇ ਭਰ ਤੋਂ ਗੈਸਟ ਟੀਚਰ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਦੇ ਪਾਣੀਪਤ ਸਥਿਤ ਨਿਵਾਸ ਦਾ ਘਿਰਾਓ ਕਰਨ ਲਈ ਇਕੱਠੇ ਹੋ ਰਹੇ ਹਨ।

ਨਵੇਂ ਨਿਯਮਾਂ ਤਹਿਤ ਗੈਸਟ ਟੀਚਰਾਂ ਲਈ 58 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ, ਮਹਿਲਾ ਅਤੇ ਇਕੱਲੇ ਪੁਰਸ਼ ਅਧਿਆਪਕਾਂ ਲਈ 730 ਦਿਨ ਦੀ ਬਿਨਾਂ ਤਨਖਾਹ ਚਾਈਲਡ ਕੇਅਰ ਲੀਵ ਅਤੇ ਯੋਗ ਪੁਰਸ਼ ਅਧਿਆਪਕਾਂ ਲਈ 15 ਦਿਨ ਦੀ ਪਿਤਾ ਛੁੱਟੀ ਵਰਗੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਗੈਸਟ ਟੀਚਰ ਐਸੋਸੀਏਸ਼ਨ ਦੇ ਬੁਲਾਰੇ ਡਾ. ਅਜੈ ਲੋਹਾਨ ਨੇ ਕਿਹਾ ਕਿ ਅਧਿਆਪਕਾਂ ਦੀ ਮੁੱਖ ਮੰਗ ਨਿਯਮਿਤੀਕਰਨ ਹੈ ਅਤੇ ਉਹ ਪੱਕੀ ਨੌਕਰੀ ਤੋਂ ਘੱਟ ਕਿਸੇ ਪ੍ਰਬੰਧ ਨੂੰ ਸਵੀਕਾਰ ਨਹੀਂ ਕਰਨਗੇ। ਗੈਸਟ ਟੀਚਰਾਂ ਦਾ ਕਹਿਣਾ ਹੈ ਕਿ ਉਹ ਅਦਾਲਤੀ ਫੈਸਲਿਆਂ ਅਨੁਸਾਰ ਆਪਣੀ ਸੇਵਾ ਨੂੰ ਨਿਯਮਿਤ ਕਰਨ ਦੀ ਮੰਗ ਕਰ ਰਹੇ ਹਨ। ਇਸ ਮੰਗ ਨੂੰ ਲੈ ਕੇ 23 ਜੂਨ ਤੋਂ ਲਘੂ ਸਕੱਤਰੇਤ ਵਿੱਚ ਅਣਮਿੱਥੇ ਸਮੇਂ ਦਾ ਧਰਨਾ ਵੀ ਜਾਰੀ ਹੈ।

 

Exit mobile version