Homeਮਨੋਰੰਜਨਫ਼ਿਲਮ ‘ਸਰਪੰਚ’ ਵਿੱਚ ਗੁਰਬਾਜ਼ ਸਿੰਘ ਦੀ ਅਦਾਕਾਰੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਫ਼ਿਲਮ ‘ਸਰਪੰਚ’ ਵਿੱਚ ਗੁਰਬਾਜ਼ ਸਿੰਘ ਦੀ ਅਦਾਕਾਰੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ

12 ਜੁਲਾਈ (ਅਮਨਦੀਪ ਸਰਾਂ) :ਲੁਧਿਆਣਾ ਦੇ ਉੱਭਰਦੇ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ‘ਸਰਪੰਚ’ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਫ਼ਿਲਮ ਵਿੱਚ ਨਿਭਾਏ ਉਸ ਦੇ ਪ੍ਰਭਾਵਸ਼ਾਲੀ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ।

ਗੁਰਬਾਜ਼ ਸਿੰਘ ਨਾ ਸਿਰਫ਼ ਆਪਣੀ ਅਦਾਕਾਰੀ ਲਈ, ਸਗੋਂ ਆਪਣੇ ਨਿਮਰ ਅਤੇ ਜ਼ਮੀਨ ਨਾਲ ਜੁੜੇ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਉਹ ਹਰ ਕਿਰਦਾਰ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹਨ, ਜਿਸ ਕਾਰਨ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ।

ਫ਼ਿਲਮ ‘ਸਰਪੰਚ’ ਵਿੱਚ ਮਿਲੀ ਕਾਮਯਾਬੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਗੁਰਬਾਜ਼ ਸਿੰਘ ਪੰਜਾਬੀ ਫ਼ਿਲਮ ਇੰਡਸਟਰੀ ਦੇ ਭਵਿੱਖ ਦੇ ਮਜ਼ਬੂਤ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਕਲਾ ਪ੍ਰਤੀ ਸਮਰਪਣ ਉਨ੍ਹਾਂ ਨੂੰ ਲੰਬੀ ਦੌੜ ਦਾ ਘੋੜਾ ਬਣਾਉਂਦਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments