Homeਪਟਿਆਲਾ ਅਪਡੇਟਜੀ.ਟੀ.ਬੀ. ਸਕੂਲ ਬਰੜ੍ਹਵਾਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ 'ਚ ਗੱਡੇ...

ਜੀ.ਟੀ.ਬੀ. ਸਕੂਲ ਬਰੜ੍ਹਵਾਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ ‘ਚ ਗੱਡੇ ਝੰਡੇ; ਸਟੇਟ ਲਈ ਹੋਈ ਚੋਣ

S.G.T.B. School Bararwal badminton players shine at district level and secure selection for the state tournament.

ਧੂਰੀ, 21 ਅਗਸਤ, 2026 (ਕਾਜਲ) : ਸਥਾਨਕ ਪੁਲਿਸ ਲਾਈਨਜ਼ ਸੰਗਰੂਰ ਵਿਖੇ ਆਯੋਜਿਤ ਕੀਤੀਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਗੁਰੂ ਤੇਗ ਬਹਾਦਰ (ਜੀ.ਟੀ.ਬੀ.) ਪਬਲਿਕ ਸਕੂਲ ਬਰੜ੍ਹਵਾਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।
ਖੇਡਾਂ ਦੇ ਅੰਡਰ-14 ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਸੀਰਤ ਕੌਰ (ਪੁੱਤਰੀ ਰੁਪਿੰਦਰ ਸਿੰਘ) ਅਤੇ ਚਾਰੂਲ (ਪੁੱਤਰੀ ਅਮਰਜੀਤ) ਨੇ ਆਪਣੀ ਖੇਡ ਦਾ ਬਹਿਤਰੀਨ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ (ਸਿਲਵਰ ਮੈਡਲ) ਪ੍ਰਾਪਤ ਕੀਤਾ, ਜਦਕਿ ਦੂਜੇ ਪਾਸੇ, ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਆਪਣਾ ਦਬਦਬਾ ਕਾਇਮ ਰੱਖਦਿਆਂ ਉਪਰਾਜ ਜੁਝਾਰ ਸਿੰਘ (ਪੁੱਤਰ ਸ਼੍ਰੀ ਰੁਪਿੰਦਰ ਸਿੰਘ) ਅਤੇ ਸਮਰਾਟਦੀਪ ਸਿੰਘ (ਪੁੱਤਰ ਸ਼੍ਰੀ ਗਗਨਦੀਪ ਸਿੰਘ ਰਾਜਪੂਤ) ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ। ਇਸ ਬਹਿਤਰੀਨ ਜਿੱਤ ਦੀ ਬਦੌਲਤ ਇਹਨਾਂ ਚਾਰੇ ਖਿਡਾਰੀਆਂ ਨੇ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ।
ਇਹਨਾਂ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਮੁੱਖ ਮੰਤਰੀ ਫੀਲਡ ਅਫ਼ਸਰ ਅਰਵਿੰਦ ਕੁਮਾਰ (ਪੀ.ਸੀ.ਐੱਸ.) , ਮੁੱਖ ਮੰਤਰੀ ਕੈਂਪਸ ਦਫ਼ਤਰ ਦੇ ਇੰਚਾਰਜ ਡਾ. ਅਨਵਰ ਭਸੌੜ ਅਤੇ ਬੈਡਮਿੰਟਨ ਕੋਚ ਸ੍ਰੀ ਪਰਮਿੰਦਰ ਸਿੰਘ ਵਿੱਕੀ ਉਚੇਚੇ ਤੌਰ ‘ਤੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਸਟੇਟ ਤੇ ਨੈਸ਼ਨਲ ਪੱਧਰ ‘ਤੇ ਹੋਰ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।
RELATED ARTICLES
- Advertisment -
Google search engine
Google search engine
Google search engine

Most Popular

Recent Comments