Homeਪੰਜਾਬਸੀਪਾਈਟ ਕੈਂਪ, ਸ਼ਹੀਦਗੜ੍ਹ ਵੱਲੋਂ 25 ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਰੁਜ਼ਗਾਰ ਮੁਹੱਈਆ...

ਸੀਪਾਈਟ ਕੈਂਪ, ਸ਼ਹੀਦਗੜ੍ਹ ਵੱਲੋਂ 25 ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ

C-PYTE Camp Shaheedgarh to Provide Jobs to 25 Youths in Various Companies

ਫਤਹਿਗੜ੍ਹ ਸਾਹਿਬ, 25 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸੀ ਪਾਈਟ ਕੈਂਪ, ਸ਼ਹੀਦਗੜ੍ਹ ਵੱਲੋਂ ਨਾਮੀ ਕੰਪਨੀਆਂ ਵਿੱਚ 25 ਨੌਜਵਾਨਾਂ ਨੂੰ ਵੱਖ-ਵੱਖ ਅਸਾਮੀਆਂ ਲਈ ਭਰਤੀ ਕੀਤਾ ਜਾਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੇਨਿੰਗ ਅਫਸਰ ਕੈਪਟਨ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਸਿਕਿਓਰਟੀ ਗਾਰਡ  ਦੀਆਂ 05 ਅਸਾਮੀਆ ਲਈ  ਉਮੀਦਵਾਰ 10ਵੀਂ ਜਾਂ 12ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਹੈਲਪਰ ਦੀਆਂ ਉਮੀਦਵਾਰ 8 ਅਸਾਮੀਆਂ ਲਈ 10ਵੀਂ ਜਾਂ 12ਵੀਂ ਪਾਸ ਹੋਵੇ ਅਤੇ ਕਿਸੇ ਤਜਰਬੇ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੀਐਨਸੀ ਮਸ਼ੀਨ ਆਪਰੇਟਰ ਦੀ 07 ਅਸਾਮੀਆਂ ਲਈ ਯੋਗਤਾ 10ਵੀਂ ਜਾਂ 12ਵੀਂ ਪਾਸ + ਸੀਐਨਸੀ ਮਸ਼ੀਨ ਆਪਰੇਟ ਕਰਨ ਦੀ ਜਾਣਕਾਰੀ,ਸਿਊਇੰਗ/ਸਿਲਾਈ ਮਸ਼ੀਨ ਆਪਰੇਟਰ ਦੀਆਂ 03 ਅਸਾਮੀਆਂ ਲਈ ਯੋਗਤਾ 10ਵੀਂ ਜਾਂ 12ਵੀਂ ਪਾਸ + ਸਿਊਇੰਗ ਮਸ਼ੀਨ ਚਲਾਉਣ ਦੀ ਜਾਣਕਾਰੀ ਅਤੇ ਵੈਲਡਰ ਦੀ 02 ਅਸਾਮੀਆਂ ਲਈ ਯੋਗਤਾ 10ਵੀਂ ਜਾਂ 12ਵੀਂ ਪਾਸ + ਵੈਲਡਿੰਗ ਦੀ ਜਾਣਕਾਰੀ ਹੋਣਾ ਜਰੂਰੀ ਹੈ।  ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ 15,000 ਤੋਂ 20,000 ਰੁਪਏ ਦੇ ਵਿਚਕਾਰ ਹੋਵੇਗੀ ਅਤੇ  ਕੈਂਪ ਵੱਲੋਂ ਨੌਜਵਾਨਾਂ ਨੂੰ ਪਹਿਲੇ ਤਿੰਨ ਮਹੀਨੇ ਰਹਿਣਾ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਟਰੇਨਿੰਗ ਅਫਸਰ ਕੈਪਟਨ ਇੰਦਰਜੀਤ ਕੁਮਾਰ ਨੇ ਦੱਸਿਆ ਯੋਗ ਉਮੀਦਵਾਰ 29 ਸਤੰਬਰ,2026 ਤੱਕ ਸੀ ਪਾਈਟ ਕੈਂਪ ਸ਼ਹੀਦਗੜ੍ਹ ਵਿਖੇ ਜਾਂ ਮੋਬਾਇਲ ਨੰ. 9877678994, 8492821213 ਤੇ ਸੰਪਰਕ ਕਰ ਸਕਦੇ ਹਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments